Know what is Panchak : ਇਸ ਧਰਤੀ 'ਤੇ ਜਨਮ ਲੈਣ ਵਾਲਾ ਕੋਈ ਵੀ ਮਨੁੱਖ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਹਰ ਕੰਮ ਵਿਚ ਸਫਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਆਪਣੇ ਕੰਮ ਨੂੰ ਸਫਲ ਬਣਾਉਣ ਲਈ ਬਹੁਤ ਮਿਹਨਤ ਵੀ ਕਰਦਾ ਹੈ। ਪਰ ਕਈ ਵਾਰ ਸਫਲਤਾ ਨਾ ਮਿਲਣ ਉੱਤੇ ਉਸ ਵਿਅਕਤੀ ਦੇ ਸ਼ੁਭਚਿੰਤਕ ਉਸਨੂੰ ਇਹ ਕਹਿ ਕੇ ਉਤਸ਼ਾਹਿਤ ਕਰਦੇ ਹਨ ਕਿ ਅਜੇ ਸ਼ਾਇਦ ਤੁਹਾਡਾ ਸਮਾਂ ਚੰਗਾ ਨਹੀਂ ਹੈ। ਇਸ ਸਮੇਂ ਨੂੰ ਜੋਤਿਸ਼ ਵਿੱਚ ਪੰਚਕ ਕਿਹਾ ਜਾਂਦਾ ਹੈ। ਇਸ ਨੂੰ ਪੰਚਕ ਦਾ ਦਰਜਾ ਦਿੱਤਾ ਗਿਆ ਹੈ। ਪੰਚਕ ਦੌਰਾਨ ਮਨੁੱਖ ਨੂੰ ਸ਼ੁਭ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਪੰਚਕ ਬਾਰੇ ਸਭ ਕੁੱਝ...
ਹਿੰਦੂ ਧਰਮ ਅਤੇ ਜੋਤਿਸ਼ ਸ਼ਾਸਤਰ ਵਿੱਚ ਪੰਚਕ ਨੂੰ ਹਿੰਦੂ ਕੈਲੰਡਰ ਵਿੱਚ ਇੱਕ ਬਹੁਤ ਹੀ ਅਸ਼ੁਭ ਸਮਾਂ ਮੰਨਿਆ ਗਿਆ ਹੈ।ਇਸ ਸਮੇਂ ਦੌਰਾਨ ਸ਼ੁਭ ਕੰਮ ਦੀ ਮਨਾਹੀ ਹੈ। ਪੰਚਕ ਨੂੰ ਸ਼ੁਭ ਨਛੱਤਰ ਨਹੀਂ ਮੰਨਿਆ ਜਾਂਦਾ ਹੈ। ਇਸ ਨੂੰ ਅਸ਼ੁਭ ਅਤੇ ਹਾਨੀਕਾਰਕ ਨਛੱਤਰ ਦਾ ਯੋਗ ਕਿਹਾ ਜਾਂਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਨਛੱਤਰ ਦੇ ਸੰਯੋਗ ਨਾਲ ਬਣਨ ਵਾਲੇ ਵਿਸ਼ੇਸ਼ ਯੋਗ ਨੂੰ ਪੰਚਕ ਕਿਹਾ ਜਾਂਦਾ ਹੈ। ਜਦੋਂ ਚੰਦਰਮਾ ਕੁੰਭ ਅਤੇ ਮੀਨ ਰਾਸ਼ੀ ਵਿੱਚ ਹੁੰਦਾ ਹੈ ਤਾਂ ਉਸ ਸਮੇਂ ਨੂੰ ਪੰਚਕ ਕਾਲ ਮੰਨਿਆ ਜਾਂਦਾ ਹੈ।
ਦੱਸ ਦਈਏ ਕਿ ਚੰਦਰਮਾ ਲਗਭਗ ਢਾਈ ਦਿਨਾਂ ਤੱਕ ਇੱਕ ਹੀ ਰਾਸ਼ੀ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਚੰਦਰਮਾ ਇਨ੍ਹਾਂ ਦੋ ਰਾਸ਼ੀਆਂ ਵਿੱਚ ਪੰਜ ਦਿਨਾਂ ਤੱਕ ਯਾਤਰਾ ਕਰਦਾ ਹੈ, ਇਨ੍ਹਾਂ ਪੰਜ ਦਿਨਾਂ ਦੌਰਾਨ ਚੰਦਰਮਾ ਪੰਜ ਨਛੱਤਰਾਂ ਵਿੱਚੋਂ ਲੰਘਦਾ ਹੈ, ਜੋਤਿਸ਼ ਵਿੱਚ ਇਨ੍ਹਾਂ ਪੰਜ ਦਿਨਾਂ ਨੂੰ ਪੰਚਕ ਕਿਹਾ ਜਾਂਦਾ ਹੈ। ਧਾਰਮਿਕ ਤੌਰ 'ਤੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ਼ੁਭ ਮੁਹੂਰਤ ਦੇਖਣਾ ਜ਼ਰੂਰੀ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਪੰਚਕ ਹੈ। ਜਦੋਂ ਵੀ ਕੋਈ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਪੰਚਕ ਨੂੰ ਵੀ ਜ਼ਰੂਰ ਦੇਖਿਆ ਜਾਂਦਾ ਹੈ। ਪੰਚਕ ਕਾਲ ਵਿੱਚ ਕੀਤਾ ਗਿਆ ਕੰਮ ਸ਼ੁਭ ਫਲ ਨਹੀਂ ਦਿੰਦਾ ਹੈ।
ਜਾਣੋ ਕੀ ਹੈ ਇਸ ਦਾ ਉਪਾਅ : ਕਿਸੇ ਕਾਰਨ ਜੇਕਰ ਇਸ ਸਮੇਂ ਦੌਰਾਨ ਕੋਈ ਕੰਮ ਪੂਰਾ ਕਰਨਾ ਬਹੁਤ ਜ਼ਰੂਰੀ ਹੈ, ਤਾਂ ਕੁਝ ਅਜਿਹੇ ਉਪਾਅ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣਾ ਜ਼ਰੂਰੀ ਕੰਮ ਕਰ ਸਕਦੇ ਹੋ। ਜੇਕਰ ਪੰਚਕ ਦੇ ਦਿਨਾਂ ਵਿੱਚ ਘਰ ਦੀ ਛੱਤ ਪਾਉਣੀ ਪਵੇ ਤਾਂ ਅਜਿਹੇ ਸਮੇਂ ਵਿੱਚ ਮਜ਼ਦੂਰਾਂ ਨੂੰ ਮਠਿਆਈ ਖੁਆਓ, ਉਸ ਤੋਂ ਬਾਅਦ ਛੱਤ ਪਾਉਣ ਦਾ ਕੰਮ ਕਰੋ। ਜੇਕਰ ਘਰ 'ਚ ਵਿਆਹ ਦਾ ਸ਼ੁਭ ਸਮਾਂ ਆ ਗਿਆ ਹੈ ਅਤੇ ਸਮੇਂ ਦੀ ਕਮੀ ਹੈ ਤੇ ਲੱਕੜ ਦਾ ਸਮਾਨ ਖਰੀਦਣਾ ਜ਼ਰੂਰੀ ਹੈ ਤਾਂ ਮਾਤਾ ਗਾਇਤਰੀ ਦਾ ਹਵਨ ਕਰਕੇ ਲੱਕੜ ਦਾ ਫਰਨੀਚਰ ਖਰੀਦ ਸਕਦੇ ਹੋ। ਪੰਚਕ ਦੌਰਾਨ ਜੇਕਰ ਕਿਸੇ ਕਾਰਨ ਤੁਹਾਨੂੰ ਦੱਖਣ ਦਿਸ਼ਾ ਵੱਲ ਯਾਤਰਾ ਕਰਨੀ ਪਵੇ ਤਾਂ ਹਨੂੰਮਾਨ ਮੰਦਰ 'ਚ 5 ਫਲ ਚੜ੍ਹਾ ਕੇ ਯਾਤਰਾ ਕਰੋ। ਗਰੁੜ ਪੁਰਾਣ ਵਿੱਚ ਵਰਣਨ ਹੈ ਕਿ ਜੇਕਰ ਪੰਚਕ ਕਾਲ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਆਟੇ ਦੇ ਬਣੇ ਪੰਜ ਪੁਤਲੇ ਮ੍ਰਿਤਕ ਦੇਹ ਦੇ ਨਾਲ ਚਿਖਾ ਉੱਤੇ ਰੱਖੇ ਜਾਣ ਅਤੇ ਇਨ੍ਹਾਂ ਪੰਜਾਂ ਦੇਹਾਂ ਦਾ ਅੰਤਿਮ ਸੰਸਕਾਰ ਪੂਰੀ ਰੀਤੀ-ਰਿਵਾਜਾਂ ਨਾਲ ਕਰਕੇ ਪੰਚਕ ਦੋਸ਼ ਖਤਮ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।