ਇਸ ਤਰੀਕੇ ਨਾਲ ਬਣਵਾਓ ਨਵਜੰਮੇ ਬੱਚੇ ਦਾ ਅਧਾਰ ਕਾਰਡ, ਜਾਣੋ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ

- news18-Punjabi
- Last Updated: February 23, 2021, 12:54 PM IST
ਨਵੀਂ ਦਿੱਲੀ: UIDAI ਨੇ ਦੇਸ਼ ਵਿੱਚ ਨਵ ਜੰਮੇ ਬੱਚਿਆਂ ਲਈ ਵੀ ਆਧਾਰ ਸਹੂਲਤ ਮੁਹੱਈਆ ਕਰਵਾਈ ਹੈ। ਭਾਵ, ਹੁਣ ਤੁਸੀਂ ਨਵੇਂ ਜਨਮੇ ਬੱਚੇ ਦਾ ਵੀ ਆਧਾਰ ਬਣਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕੁੱਝ ਹਸਪਤਾਲ, ਉੱਥੇ ਹੀ ਜਨਮੇ ਬੱਚਿਆਂ ਲਈ ਆਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰ ਦਿੰਦੇ ਹਨ। ਅਜੋਕੇ ਸਮੇਂ ਵਿੱਚ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਅਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਦੇ ਬਿਨਾਂ, ਤੁਹਾਡੇ ਬਹੁਤ ਸਾਰੇ ਕੰਮ ਰੁਕ ਸਕਦੇ ਹਨ।
UIDAI ਨੇ ਟਵੀਟ ਕਰ ਦਿੱਤੀ ਜਾਣਕਾਰੀ
ਯੂਆਈਡੀਏਆਈ (UIDAI) ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਹਰੇਕ ਨੂੰ ਆਧਾਰ ਲਈ ਨਾਮ ਦਰਜ ਕਰਾਉਣਾ ਚਾਹੀਦਾ ਹੈ। ਇੱਥੋਂ ਤੱਕ ਕਿ ਇੱਕ ਨਵ ਜੰਮੇ ਬੱਚੇ ਦਾ ਵੀ ਨਾਮਾਂਕਨ (Registration) ਹੋ ਸਕਦਾ ਹੈ। ਇਸ ਦੇ ਲਈ, ਤੁਹਾਨੂੰ ਸਿਰਫ਼ ਬੱਚੇ ਦਾ ਜਨਮ ਸਰਟੀਫਿਕੇਟ ਅਤੇ ਮਾਪਿਆਂ ਵਿਚੋਂ ਇੱਕ ਦਾ ਅਧਾਰ ਚਾਹੀਦਾ ਹੈ।
ਬਾਇਓਮੈਟ੍ਰਿਕ ਨਹੀਂ ਲਿਆ ਜਾਂਦਾ ਹੈ
ਤੁਹਾਨੂੰ ਦੱਸ ਦੇਈਏ, 1 ਦਿਨ ਤੋਂ 5 ਸਾਲ ਤੱਕ ਦੇ ਬੱਚੇ ਦੇ ਅਧਾਰ ਲਈ ਬਾਇਓਮੈਟ੍ਰਿਕ ਡੇਟਾ ਨਹੀਂ ਲਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ 5 ਸਾਲ ਤੱਕ ਬੱਚਿਆਂ ਦਾ ਬਾਇਓਮੈਟ੍ਰਿਕ ਡੇਟਾ ਬਦਲਦਾ ਰਹਿੰਦਾ ਹੈ। ਜਦੋਂ ਤੁਹਾਡਾ ਬੱਚਾ 5 ਸਾਲਾਂ ਦਾ ਹੋ ਜਾਏ ਤਾਂ ਤੁਸੀਂ ਇਸ ਨੂੰ ਅੱਪਡੇਟ ਕਰਾ ਸਕਦੇ ਹੋ।
ਕਿਹੜੇ ਦਸਤਾਵੇਜ਼ ਹੋਣਗੇ ਲੋੜੀਂਦੇ
1 ਦਿਨ ਦੇ ਬੱਚੇ ਲਈ ਆਧਾਰ ਪ੍ਰਾਪਤ ਕਰਨ ਲਈ, ਤੁਹਾਨੂੰ ਸਿਰਫ਼ ਬੱਚੇ ਦਾ ਜਨਮ ਸਰਟੀਫਿਕੇਟ (Child’s Birth Certificate) ਅਤੇ ਮਾਪਿਆਂ ਵਿੱਚੋਂ ਇੱਕ ਦਾ ਆਧਾਰ ਕਾਰਡ ਅਤੇ ਸ਼ਨਾਖ਼ਤੀ ਕਾਰਡ ਦੀ ਜ਼ਰੂਰਤ ਪਵੇਗੀ। ਇਨ੍ਹਾਂ ਦਸਤਾਵੇਜ਼ਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੇ ਬੱਚੇ ਦਾ ਆਧਾਰ ਕਾਰਡ ਬਣਾ ਸਕਦੇ ਹੋ।
ਰਜਿਸਟਰ ਕਿਵੇਂ ਕਰੀਏ-
UIDAI ਦੀ ਵੈੱਬਸਾਈਟ 'ਤੇ ਜਾਓ ਅਤੇ ਆਧਾਰ ਕਾਰਡ ਰਜਿਸਟ੍ਰੇਸ਼ਨ ਵਾਲੇ ਲਿੰਕ' ਤੇ ਕਲਿੱਕ ਕਰੋ
ਉੱਥੇ ਫਾਰਮ ਡਾਊਨਲੋਡ ਕਰੋ ਅਤੇ ਇਸ ਵਿੱਚ ਬੱਚੇ ਦਾ ਨਾਮ, ਆਪਣਾ ਮੋਬਾਈਲ ਨੰਬਰ ਅਤੇ ਈਮੇਲ ਪਤਾ ਭਰੋ
ਇਸ ਤੋਂ ਬਾਅਦ, ਤੁਹਾਨੂੰ ਆਧਾਰ ਕਾਰਡ ਸੈਂਟਰ ਲਈ ਇੱਕ ਅਪੌਇੰਟਮੈਂਟ ਮਿਲੇਗੀ
ਹੁਣ ਤੁਹਾਨੂੰ ਸਾਰੇ ਲੋੜੀਂਦੇ ਦਸਤਾਵੇਜ਼, ਨਿਰਧਾਰਿਤ ਦਿਨ ਅਤੇ ਸਮੇਂ 'ਤੇ ਆਧਾਰ ਨਾਮਾਂਕਣ ਕੇਂਦਰ ਲੈ ਕੀ ਜਾਣੇ ਪੈਣਗੇ
ਇਸ ਲਿੰਕ ਤੇ ਜਾਓ
ਬੱਚਿਆਂ ਦੇ ਆਧਾਰ ਬਾਰੇ ਵਧੇਰੇ ਜਾਣਕਾਰੀ ਅਤੇ ਅਪੌਇੰਟਮੈਂਟ ਲਈ ਤੁਸੀਂ ਇਸ ਲਿੰਕ https://ask.uidai.gov.in/ 'ਤੇ ਜਾ ਸਕਦੇ ਹੋ।

#AadhaarForMyChild
Everyone can enroll for Aadhaar - even a newborn child. All you need is the child's birth certificate and #Aadhaar of one of the parents. Book an appointment from https://t.co/bn84FITjmx#KidsAadhaar #BaalAadhaar #Identity #Appointment pic.twitter.com/4Q8yXBhKKV
— Aadhaar (@UIDAI) February 22, 2021