Home /News /lifestyle /

ਨਵੇਂ ਵਿਆਹੇ ਜੋੜੇ ਇੱਕ ਦੂਜੇ ਨੂੰ ਦੇਣ ਸਿਹਤ ਬੀਮਾ ਦਾ ਤੋਹਫਾ, ਜਾਣੋ ਕਿਸ ਤਰ੍ਹਾਂ ਦਾ ਪਲਾਨ ਹੈ ਤੁਹਾਡੇ ਲਈ ਬਿਹਤਰ

ਤੁਹਾਨੂੰ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਬੀਮਾ ਕਰਵਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਬਮਾਰੀ ਕਦੇ ਤੁਹਾਨੂੰ ਪੁੱਛ ਕੇ ਨਹੀਂ ਆਉਂਦੀ, ਇਸ ਲਈ ਸਿਹਤ ਬੀਮਾ ਨੂੰ ਹਮੇਸ਼ਾ ਆਪਣੇ ਜੀਵਨ ਵਿੱਚ ਤਰਜੀਹ ਦਿਓ। ਕਿਸੇ ਵੀ ਸਮੇਂ ਕੋਈ ਬਿਮਾਰੀ ਹੋਣ ਉੱਤੇ ਜੋ ਵਿੱਤੀ ਬੋਝ ਤੁਹਾਡੇ ਉੱਤੇ ਪੈਂਦਾ ਹੈ, ਉਸ ਬੋਝ ਨੂੰ ਘੱਟ ਕਰਨ ਜਾਂ ਖਤਮ ਕਰਨ ਵਿੱਚ ਸਿਹਤ ਬੀਮਾ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਸਿਹਤ ਬੀਮਾ ਦੀ ਲੋੜ ਸਿਰਫ ਬਜ਼ੁਰਗਾਂ ਨੂੰ ਹੁੰਦੀ ਹੈ।

ਹੋਰ ਪੜ੍ਹੋ ...
  • Share this:

ਹੁਣ ਸਿਹਤ ਬੀਮਾ ਹਰ ਕਿਸੇ ਲਈ ਜ਼ਰੂਰੀ ਹੋ ਗਿਆ ਹੈ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਯਕੀਨੀ ਤੌਰ 'ਤੇ ਚੰਗੀ ਬੀਮਾ ਪਾਲਿਸੀ ਲਓ। ਇਹ ਵਿੱਤੀ ਤੌਰ ਉੱਤੇ ਫਾਇਦੇਮੰਦ ਹੋ ਸਕਦਾ ਹੈ। ਨਵੇਂ ਵਿਆਹੇ ਜੋੜੇ ਨੂੰ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਸਿਹਤ ਬੀਮਾ ਨਾਲ ਕਰਨੀ ਚਾਹੀਦੀ ਹੈ। ਜੇਕਰ ਪਤੀ-ਪਤਨੀ ਵਿੱਚੋਂ ਕਿਸੇ ਇੱਕ ਕੋਲ ਕਾਰਪੋਰੇਟ ਸਿਹਤ ਬੀਮਾ ਕਵਰ ਹੈ ਤਾਂ ਉਨ੍ਹਾਂ ਨੂੰ ਇੱਕ ਨਿੱਜੀ ਬੀਮਾ ਪਾਲਿਸੀ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀਆਂ ਸਿਹਤ ਸੰਬੰਧੀ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਪਤੀ-ਪਤਨੀ ਨੂੰ ਅਜਿਹੀਆਂ ਪਾਲਿਸੀਆਂ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਦੋਵਾਂ ਨੂੰ ਘੱਟੋ-ਘੱਟ 10-10 ਲੱਖ ਰੁਪਏ ਦਾ ਸਮ ਅਸ਼ਿਓਰਡ ਮਿਲ ਸਕੇ। ਇਸ ਤੋਂ ਇਲਾਵਾ ਉਹ 25 ਲੱਖ ਰੁਪਏ ਦੇ ਕਵਰ ਨਾਲ ਫੈਮਿਲੀ ਫਲੋਟਰ ਪਲਾਨ ਵੀ ਲੈ ਸਕਦੇ ਹਨ। ਹੁਣ ਬਹੁਤ ਘੱਟ ਪ੍ਰੀਮੀਅਮ 'ਤੇ 1 ਕਰੋੜ ਰੁਪਏ ਤੱਕ ਦਾ ਕਵਰ ਦੇਣ ਵਾਲੀਆਂ ਸਿਹਤ ਯੋਜਨਾਵਾਂ ਮਾਰਕੀਟ ਵਿੱਚ ਉਪਲਬਧ ਹਨ। ਇਸ ਲਈ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਕੋਈ ਵੱਡੀ ਸਿਹਤ ਬੀਮਾ ਯੋਜਨਾ ਲੈਣ ਬਾਰੇ ਸੋਚ ਸਕਦੇ ਹੋ।

ਜਿਨ੍ਹਾਂ ਲੋਕਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਤੇ ਜੋ ਜੋੜੇ ਬੀਮਾ ਪਾਲਿਸੀ ਲੈ ਰਹੇ ਹਨ ਤਾਂ ਉਹ ਇਹ ਜ਼ਰੂਰ ਦੇਖਣ ਕਿ ਉਹ ਜੋ ਪਾਲਿਸੀ ਲੈ ਰਹੇ ਹਨ, ਉਸ ਵਿੱਚ ਜਣੇਪਾ ਲਾਭ ਹਨ ਜਾਂ ਨਹੀਂ। ਜਣੇਪਾ ਲਾਭ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੇ ਸਮੇਂ ਕੀਤੇ ਗਏ ਖਰਚਿਆਂ ਨੂੰ ਕਵਰ ਕਰਦੇ ਹਨ। ਜੇਕਰ ਕਿਸੇ ਪਾਲਿਸੀ ਵਿੱਚ ਜਣੇਪਾ ਲਾਭ ਨਹੀਂ ਦਿੱਤੇ ਜਾ ਰਹੇ ਹਨ, ਤਾਂ ਉਹ ਐਡ-ਆਨ ਦੁਆਰਾ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਪਹਿਲਾਂ ਬੀਮਾ ਪਾਲਿਸੀ ਲਈ ਹੈ, ਤਾਂ ਵਿਆਹ ਤੋਂ ਬਾਅਦ ਇਸ ਵਿੱਚ ਮੈਟਰਨਿਟੀ ਐਡ-ਆਨ ਜੋੜਨਾ ਬਿਹਤਰ ਹੋਵੇਗਾ।

Published by:Drishti Gupta
First published:

Tags: Health care tips, Health insurance, Health insurance scheme, Health news