Home /News /lifestyle /

ਕੋਲੈਸਟ੍ਰਾਲ ਦੇ ਮਰੀਜ਼ਾਂ ਨੂੰ ਕੌਫੀ ਪੀਣੀ ਪੈ ਸਕਦੀ ਹੈ ਮਹਿੰਗੀ, ਇਸ ਤਰ੍ਹਾਂ ਕਰੋ ਆਪਣਾ ਬਚਾਅ 

ਕੋਲੈਸਟ੍ਰਾਲ ਦੇ ਮਰੀਜ਼ਾਂ ਨੂੰ ਕੌਫੀ ਪੀਣੀ ਪੈ ਸਕਦੀ ਹੈ ਮਹਿੰਗੀ, ਇਸ ਤਰ੍ਹਾਂ ਕਰੋ ਆਪਣਾ ਬਚਾਅ 

ਕੋਲੈਸਟ੍ਰਾਲ ਦੇ ਮਰੀਜ਼ਾਂ ਨੂੰ ਕੌਫੀ ਪੀਣੀ ਪੈ ਸਕਦੀ ਹੈ ਮਹਿੰਗੀ, ਇਸ ਤਰ੍ਹਾਂ ਕਰੋ ਆਪਣਾ ਬਚਾਅ 

ਕੋਲੈਸਟ੍ਰਾਲ ਦੇ ਮਰੀਜ਼ਾਂ ਨੂੰ ਕੌਫੀ ਪੀਣੀ ਪੈ ਸਕਦੀ ਹੈ ਮਹਿੰਗੀ, ਇਸ ਤਰ੍ਹਾਂ ਕਰੋ ਆਪਣਾ ਬਚਾਅ 

Coffee and Cholesterol: ਕੌਫੀ ਦੀ ਇੱਕ ਨਿਸ਼ਚਿਤ ਮਾਤਰਾ ਪੀਣ ਨਾਲ ਸਿਹਤ ਵਿੱਚ ਸੁਧਾਰ ਹੁੰਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

  • Share this:

Coffee and Cholesterol: ਵੱਡੀ ਗਿਣਤੀ ਵਿੱਚ ਲੋਕ ਕੌਫੀ ਨਾਲ ਦਿਨ ਦੀ ਸ਼ੁਰੂਆਤ ਕਰਨਾ ਪਸੰਦ ਕਰਦੇ ਹਨ। ਇਹ ਸਵੇਰ ਦੇ ਸਭ ਤੋਂ ਪਸੰਦੀਦਾ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਕੁਝ ਲੋਕ ਕੌਫੀ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਉਹ ਕੰਮ ਵਾਲੀ ਥਾਂ 'ਤੇ ਵੀ ਕਾਫੀ ਦੇ ਕਈ ਕੱਪ ਪੀ ਲੈਂਦੇ ਹਨ। ਕੌਫੀ ਦੇ ਸਾਡੀ ਸਿਹਤ ਲਈ ਕੁਝ ਫਾਇਦੇ ਹਨ, ਪਰ ਇਸ ਦਾ ਸੇਵਨ ਇਕ ਹੱਦ ਵਿਚ ਹੀ ਕਰਨਾ ਚਾਹੀਦਾ ਹੈ। ਕੌਫੀ ਜ਼ਿਆਦਾ ਪੀਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੌਫੀ ਪੀਣ ਨਾਲ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਵਧ ਸਕਦੀ ਹੈ। ਜੋ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਕੌਫੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੌਫੀ ਕੋਲੈਸਟ੍ਰੋਲ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਕਿਹੜੇ-ਕਿਹੜੇ ਤਰੀਕੇ ਹਨ। ਆਓ ਜਾਣਦੇ ਹਾਂ ...

ਕੌਫੀ ਅਤੇ ਕੋਲੇਸਟ੍ਰੋਲ ਦਾ ਕਨੈਕਸ਼ਨ

ਮੈਡੀਕਲ ਨਿਊਜ਼ ਟੂਡੇ ਦੀ ਰਿਪੋਰਟ ਦੇ ਅਨੁਸਾਰ, ਹੁਣ ਤੱਕ ਦੇ ਕਈ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫੀ ਪੀਣ ਨਾਲ ਵਿਅਕਤੀ ਦੇ ਸਰੀਰ ਦਾ ਸੀਰਮ ਕੋਲੈਸਟ੍ਰੋਲ ਪੱਧਰ ਵੱਧ ਜਾਂਦਾ ਹੈ। ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੀ ਕੌਫੀ ਪੀ ਰਹੇ ਹੋ ਅਤੇ ਕਿੰਨੀ ਮਾਤਰਾ ਵਿਚ ਪੀ ਰਹੇ ਹੋ। ਖਾਸ ਗੱਲ ਇਹ ਹੈ ਕਿ ਕੌਫੀ ਔਰਤਾਂ ਅਤੇ ਮਰਦਾਂ ਦੇ ਕੋਲੈਸਟ੍ਰਾਲ ਲੈਵਲ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ। ਸਾਲ 2016 'ਚ ਹੋਈ ਇਕ ਖੋਜ ਮੁਤਾਬਕ ਕੌਫੀ ਦਾ ਸੇਵਨ ਕਰਨ ਨਾਲ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਵਧ ਜਾਂਦੀ ਹੈ। ਕੌਫੀ 'ਚ ਮੌਜੂਦ ਕੈਫੀਨ ਕਾਰਨ ਕੋਲੈਸਟ੍ਰਾਲ 'ਤੇ ਕੋਈ ਅਸਰ ਨਹੀਂ ਪੈਂਦਾ ਪਰ ਕੌਫੀ ਬੀਨਜ਼ 'ਚ ਪਾਇਆ ਜਾਣ ਵਾਲਾ ਤੇਲ ਕੋਲੈਸਟ੍ਰਾਲ ਵਧਾਉਣ ਲਈ ਜ਼ਿੰਮੇਵਾਰ ਹੈ।

ਇਹ ਕੌਫੀ ਸਭ ਤੋਂ ਵੱਧ ਹਾਨੀਕਾਰਕ ਹੈ

ਇੰਸਟੀਚਿਊਟ ਫਾਰ ਸਾਇੰਟਿਫਿਕ ਇਨਫਰਮੇਸ਼ਨ ਆਨ ਕੌਫੀ (ISIC) ਮੁਤਾਬਕ ਕੌਫੀ 'ਚ ਮੌਜੂਦ ਡਾਇਟਰਪੀਨਸ ਕਾਰਨ ਕੋਲੈਸਟ੍ਰੋਲ ਵਧਦਾ ਹੈ। 2011 ਦੇ ਇੱਕ ਅਧਿਐਨ ਦੇ ਅਨੁਸਾਰ, ਸਕੈਂਡੇਨੇਵੀਅਨ ਬੌਇਲਡ ਕੌਫੀ, ਟਰਕਿਸ਼ ਕੌਫੀ, ਫ੍ਰੈਂਚ ਪ੍ਰੈਸ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਇਨ੍ਹਾਂ ਦਾ ਕੋਲੈਸਟ੍ਰੋਲ ਪੱਧਰ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਜਦੋਂ ਕਿ ਐਸਪ੍ਰੈਸੋ, ਫਿਲਟਰ ਕੌਫੀ ਅਤੇ ਇੰਸਟੈਂਟ ਕੌਫੀ ਵਿੱਚ ਡਾਇਟਰਪਿਨਸ ਬਹੁਤ ਘੱਟ ਮਾਤਰਾ ਵਿੱਚ ਪਾਏ ਜਾਂਦੇ ਹਨ, ਜਿਸ ਨਾਲ ਕੋਲੈਸਟ੍ਰੋਲ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਲਈ ਕੌਫੀ ਨੂੰ ਸੋਚ ਸਮਝ ਕੇ ਪੀਣਾ ਚਾਹੀਦਾ ਹੈ।

ਇਨ੍ਹਾਂ ਨੁਸਖਿਆਂ ਨਾਲ ਕੋਲੈਸਟ੍ਰਾਲ ਨੂੰ ਕਰੋ ਕੰਟਰੋਲ

-ਹਰ ਰੋਜ਼ ਘੱਟੋ-ਘੱਟ 30 ਮਿੰਟ ਕਸਰਤ ਕਰੋ

-ਸਰੀਰਕ ਤੌਰ 'ਤੇ ਸਰਗਰਮ ਹੋਣ ਦੀ ਕੋਸ਼ਿਸ਼ ਕਰੋ

-ਲੰਬੇ ਸਮੇਂ ਲਈ ਬੈਠਣ ਤੋਂ ਬਚੋ

-ਸਿਹਤਮੰਦ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ

-ਸਿਹਤਮੰਦ ਚਰਬੀ ਨਾਲ ਭਰਪੂਰ ਭੋਜਨ ਖਾਓ

-ਕੌਫੀ ਦੇ ਜ਼ਿਆਦਾ ਸੇਵਨ ਤੋਂ ਬਚੋ

Published by:Tanya Chaudhary
First published:

Tags: Coffee, Health, High Cholesterol, Trending News