HOME » NEWS » Life

Know Your Rights: Expiry ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਇੱਥੇ ਸ਼ਿਕਾਇਤ ਕਰੋ, ਤੁਰਤ ਹੋਵੇਗੀ ਕਾਰਵਾਈ  

News18 Punjabi | News18 Punjab
Updated: June 26, 2021, 5:35 PM IST
share image
Know Your Rights: Expiry ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਇੱਥੇ ਸ਼ਿਕਾਇਤ ਕਰੋ, ਤੁਰਤ ਹੋਵੇਗੀ ਕਾਰਵਾਈ  
Know Your Rights: Expiry ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਇੱਥੇ ਸ਼ਿਕਾਇਤ ਕਰੋ, ਤੁਰਤ ਹੋਵੇਗੀ ਕਾਰਵਾਈ   (ਸੰਕੇਤਿਕ ਫੋਟੋ)

ਕਿਸੇ ਵੀ ਵਸਤੂ ਉੱਤੇ ਲਿਖੀ ਸਮਾਪਤੀ (ਐਕਸਾਇਰੀ) ਮਿਤੀ ਤੁਹਾਨੂੰ ਦੱਸਦੀ ਹੈ ਕਿ ਇਸ ਚੀਜ਼ ਨੂੰ ਕਿੰਨੇ ਦਿਨ ਵਰਤਿਆ ਜਾ ਸਕਦਾ ਹੈ। ਜਦੋਂ ਵੀ ਤੁਸੀਂ ਉਸ ਸਮਾਨ ਨੂੰ ਵਾਪਸ ਕਰਨ ਜਾਂਦੇ ਹੋ, ਦੁਕਾਨਦਾਰ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਉਸ ਨੂੰ ਸਬਕ ਸਿਖਾ ਸਕਦੇ ਹੋ...

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਕਈ ਵਾਰੀ ਦੁਕਾਨਦਾਰ ਤੁਹਾਨੂੰ ਚੀਜ਼ਾਂ ਵੇਚਣ ਦੇ ਦੌਰਾਨ ਪੁਰਾਣੇ ਸਮਾਨ ਦੇ ਦਿੰਦੇ ਹਨ। ਕਿਸੇ ਵੀ ਵਸਤੂ ਉੱਤੇ ਲਿਖੀ ਸਮਾਪਤੀ (ਐਕਸਾਇਰੀ) ਮਿਤੀ ਤੁਹਾਨੂੰ ਦੱਸਦੀ ਹੈ ਕਿ ਇਸ ਚੀਜ਼ ਨੂੰ ਕਿੰਨੇ ਦਿਨ ਵਰਤਿਆ ਜਾ ਸਕਦਾ ਹੈ। ਪਰ ਜਦੋਂ ਵੀ ਤੁਸੀਂ ਉਸ ਸਮਾਨ ਨੂੰ ਵਾਪਸ ਕਰਨ ਜਾਂਦੇ ਹੋ, ਦੁਕਾਨਦਾਰ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੰਦਾ ਹੈ। ਅਜਿਹੇ ਦੁਕਾਨਦਾਰਾਂ ਨੂੰ ਸਬਕ ਸਿਖਾਉਣ ਲਈ ਅਸੀਂ ਉਸ ਨੂੰ ਆਖ ਸਕਦੇ ਹਾਂ ਕਿ ਭਾਈ ਸਾਹਿਬ ਇਸ ਵਸਤੂ ਨੂੰ ਵਾਪਸ ਕਰੋ ਕਿਉਂਕਿ ਇਸ ਦੀ ਮਿਤੀ ਐਕਸਪਾਇਰੇ ਹੋ ਚੁੱਕੀ ਹੈ। ਜੇ ਦੁਕਾਨਦਾਰ ਇਸ ਤੋਂ ਬਾਅਦ ਵੀ ਸਹਿਮਤ ਨਹੀਂ ਹੁੰਦਾ, ਤਾਂ ਤੁਸੀਂ ਇਨ੍ਹਾਂ ਸਥਾਨਾਂ 'ਤੇ ਸ਼ਿਕਾਇਤ ਕਰਕੇ ਦੁਕਾਨਦਾਰ ਖਿਲਾਫ ਕਾਰਵਾਈ ਕਰ ਸਕਦੇ ਹੋ।

ਤੁਸੀਂ ਆਪਣੀ ਸ਼ਿਕਾਇਤ ਨੂੰ ਇਨ੍ਹਾਂ 3 ਤਰੀਕਿਆਂ ਨਾਲ ਰਜਿਸਟਰ ਕਰ ਸਕਦੇ ਹੋ। 

- ਗਾਹਕ 1800114000 ਜਾਂ 14404 ਉਤੇ ਕਾਲ ਕਰਕੇ ਦੁਕਾਨਦਾਰ, ਸੇਵਾ ਪ੍ਰਦਾਤਾ ਜਾਂ ਡੀਲਰ ਦੀ ਸ਼ਿਕਾਇਤ ਕਰ ਸਕਦੇ ਹਨ।
- ਤੁਸੀਂ 8130009809 'ਤੇ ਮੈਸੇਜ ਕਰਕੇ ਵੀ ਸ਼ਿਕਾਇਤ ਕਰ ਸਕਦੇ ਹੋ।

- ਮੈਸੇਜ ਕਰਨ ਤੋਂ ਬਾਅਦ ਤੁਹਾਨੂੰ ਇੱਕ ਕਾਲ ਆਵੇਗੀ ਅਤੇ ਤੁਸੀਂ ਆਪਣੀ ਸ਼ਿਕਾਇਤ ਕਾਲ ਉਤੇ ਰਜਿਸਟਰ ਕਰਵਾ ਸਕਦੇ ਹੋ।

ਇਸ ਤੋਂ ਇਲਾਵਾ, ਤੁਸੀਂ consumerhelpline.gov.in 'ਤੇ ਜਾ ਕੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜਿਵੇਂ ਹੀ ਸ਼ਿਕਾਇਤ ਦਰਜ ਹੋ ਜਾਂਦੀ ਹੈ, ਇਕ ਨੰਬਰ ਤੁਹਾਡੇ ਕੋਲ ਆ ਜਾਵੇਗਾ।

ਸ਼ਿਕਾਇਤ ਦਰਜ ਕਰਵਾਉਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਕਿਸੇ ਵੀ ਦੁਕਾਨਦਾਰ, ਡੀਲਰ ਜਾਂ ਕਿਸੇ ਵੀ ਸੇਵਾ ਪ੍ਰਦਾਤਾ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਮੌਕੇ ਪੂਰਾ ਵੇਰਵਾ ਦੇਣਾ ਜਰੂਰੀ ਹੋਏਗਾ ਜਿਸਨੇ ਤੁਹਾਨੂੰ ਧੋਖਾ ਦਿੱਤਾ ਹੈ। ਅਜਿਹੇ ਵਿੱਚ ਜਿਹੜੇ ਦੁਕਾਨਦਾਰ ਖਿਲਾਫ ਸ਼ਿਕਾਇਤ ਦਾ ਦਰਜ ਕਰਵਾ ਰਹੇ ਹੋ ਉਸ ਦਾ ਨਾਮ, ਸਹੀ ਪਤਾ ਅਤੇ ਤੁਹਾਡੀ ਸ਼ਿਕਾਇਤ ਦਾ ਸਮਰਥਨ ਵਾਲੇ ਦਸਤਾਵੇਜ਼ ਆਪਣੇ ਕੋਲ ਰੱਖੋ।

ਉਸੇ ਸਮੇਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਤੁਹਾਨੂੰ ਕੁਝ ਫੀਸਾਂ ਵੀ ਦੇਣੀਆਂ ਪੈ ਸਕਦੀਆਂ ਹਨ। ਇਹ ਫੀਸ ਤੁਹਾਡੀ ਸ਼ਿਕਾਇਤ ਦੇ ਅਧਾਰ ਤੇ ਨਿਰਭਰ ਕਰਦੀ ਹੈ। ਜੇ ਤੁਹਾਡੀ ਸ਼ਿਕਾਇਤ 1 ਲੱਖ ਰੁਪਏ ਤੱਕ ਦੇ ਕੇਸ ਲਈ ਹੈ ਤਾਂ 100 ਰੁਪਏ ਫੀਸ ਦੇਣੀ ਪਵੇਗੀ। ਵਧੇਰੇ ਜਾਣਕਾਰੀ ਤੁਹਾਨੂੰ ਸ਼ਿਕਾਇਤ ਦਰਜ ਕਰਨ ਦੇ ਸਮੇਂ ਅਧਿਕਾਰੀ ਦੁਆਰਾ ਦਿੱਤੀ ਜਾਵੇਗੀ।
Published by: Ashish Sharma
First published: June 26, 2021, 5:35 PM IST
ਹੋਰ ਪੜ੍ਹੋ
ਅਗਲੀ ਖ਼ਬਰ