ਇੱਕ ਪਾਸੇ RBI ਦੇ ਰੇਪੋ ਰੇਟ ਵਧਾਉਣ ਤੋਂ ਬਾਅਦ ਜਿੱਥੇ ਲਗਭਗ ਸਾਰੀਆਂ ਸਰਕਾਰੀ ਅਤੇ ਨਿੱਜੀ ਬੈਂਕਾਂ ਨੇ FD ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਉੱਥੇ ਨਾਲ ਹੀ ਇਸਦਾ ਅਸਰ ਲੋਨ 'ਤੇ ਦੇਖਣ ਨੂੰ ਵੀ ਮਿਲ ਰਿਹਾ ਹੈ। ਰਿਜ਼ਰਵ ਬੈਂਕ ਮਹਿੰਗਾਈ ਨੂੰ ਘੱਟ ਕਰਨ ਲਈ ਲਗਾਤਾਰ ਰੇਪੋ ਰੇਟ ਵਿੱਚ ਵਾਧਾ ਕਰ ਰਹੀ ਹੈ ਜਿਸ ਕਰਕੇ ਬੈਂਕਾਂ ਨੂੰ ਕਰਜ਼ੇ ਮਹਿੰਗੇ ਕਰਨੇ ਪੈ ਰਹੇ ਹਨ।
ਕਈ ਬੈਂਕਾਂ ਤੋਂ ਬਾਅਦ ਹੁਣ ਕੋਟਕ ਮਹਿੰਦਰਾ ਬੈਂਕ ਨੇ ਵੀ ਆਪਣੀਆਂ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਤਰ੍ਹਾਂ ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਲਈ ਉਹਨਾਂ ਨੂੰ ਜ਼ਿਆਦਾ EMI ਦਾ ਭੁਗਤਾਨ ਕਰਨਾ ਪਵੇਗਾ। ਇਹ ਨਵੀਆਂ ਵਿਆਜ ਦਰਾਂ 16 ਨਵੰਬਰ ਤੋਂ ਲਾਗੂ ਹਨ ਅਤੇ ਇੱਕ ਸਾਲ ਤੱਕ ਦੀ ਮਿਆਦ 'ਤੇ ਇਹ ਦਰਾਂ ਲਾਗੂ ਹੋਣਗੀਆਂ। ਇਸ ਵਿੱਚ ਹੋਮ, ਆਟੋ ਅਤੇ ਪਰਸਨਲ ਲੋਨ ਸ਼ਾਮਲ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੈਂਕ ਹਰ ਮਹੀਨੇ MCLR ਦੀ ਸਮੀਖਿਆ ਕਰਦਾ ਹੈ ਅਤੇ ਇਸ ਦੇ ਚਲਦੇ Kotak Mahindra Bank ਦੀ ਵੈੱਬਸਾਈਟ ਮੁਤਾਬਿਕ ਬੈਂਕ ਨੇ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) ਵਿੱਚ 10 ਬੇਸਿਸ ਪੁਆਇੰਟ ਯਾਨੀ 0.10 ਫੀਸਦੀ ਦਾ ਵਾਧਾ ਕਰਦੇ ਹੋਏ MCLR ਨੂੰ 8.75 ਫੀਸਦੀ ਤੋਂ ਵਧਾ ਕੇ 8.85 ਫੀਸਦੀ ਕਰ ਦਿੱਤਾ ਹੈ।
ਬੈਂਕ ਨੇ ਆਪਣੇ ਇੱਕ ਰਾਤ ਤੋਂ 3 ਸਾਲ ਤੱਕ ਦੇ MCLR ਵਿੱਚ ਵਾਧਾ ਕੀਤਾ ਹੈ ਅਤੇ ਇਹ 7.80% ਤੋਂ 9.05% ਹੋ ਗਿਆ ਹੈ। ਬੈਂਕ ਨੇ ਪਿਛਲੇ ਮਹੀਨੇ ਵੀ ਆਪਣੀਆਂ MCLR ਦਰਾਂ ਵਿੱਚ ਵਾਧਾ ਕੀਤਾ ਸੀ। ਉਸ ਸਮੇਂ MCLR ਨੂੰ ਵਧਾ ਕੇ 7.70 ਫੀਸਦੀ ਤੋਂ 8.95 ਫ਼ੀਸਦੀ ਕਰ ਦਿੱਤਾ ਗਿਆ ਸੀ।
MCLR ਦਰਾਂ ਦਰਾਂ ਵਿੱਚ ਵਾਧਾ ਸਿਰਫ਼ ਕੋਟਕ ਮਹਿੰਦਰਾ ਬੈਂਕ ਨੇ ਹੀ ਨਹੀਂ ਬਲਕਿ SBI ਬੈਂਕ ਨੇ ਵੀ ਕੀਤਾ ਹੈ। SBI ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ ਅਤੇ ਬੈਂਕ ਨੇ 15 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਹ ਦਰਾਂ ਵੀ 15 ਨਵੰਬਰ ਤੋਂ ਲਾਗੂ ਹੋ ਗਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।