Home /News /lifestyle /

Kotak Mahindra Bank: ਮਹਿੰਗਾ ਹੋਵੇਗਾ ਕਰਜ਼ਾ; ਕੋਟਕ ਮਹਿੰਦਰਾ ਬੈਂਕ ਨੇ ਵਿਆਜ਼ ਦਰਾਂ 'ਚ ਕੀਤਾ ਵਾਧਾ

Kotak Mahindra Bank: ਮਹਿੰਗਾ ਹੋਵੇਗਾ ਕਰਜ਼ਾ; ਕੋਟਕ ਮਹਿੰਦਰਾ ਬੈਂਕ ਨੇ ਵਿਆਜ਼ ਦਰਾਂ 'ਚ ਕੀਤਾ ਵਾਧਾ

ਅਸਲ ਵਿੱਚ ਇਹ ਵਾਧਾ MCLR ਵਿੱਚ ਕੀਤਾ ਗਿਆ ਹੈ ਜੋ ਕਿ 7.70% ਤੋਂ 8.95% ਤੱਕ ਹੋਇਆ ਹੈ।

ਅਸਲ ਵਿੱਚ ਇਹ ਵਾਧਾ MCLR ਵਿੱਚ ਕੀਤਾ ਗਿਆ ਹੈ ਜੋ ਕਿ 7.70% ਤੋਂ 8.95% ਤੱਕ ਹੋਇਆ ਹੈ।

Kotak Mahindra Bank hike interest Rate: ਮਹਿੰਗਾਈ ਨੂੰ ਕਾਬੂ ਕਰਨ ਲਈ RBI ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਜਿਸਦੇ ਚਲਦੇ ਉਸਨੇ ਮਈ 2022 ਤੋਂ ਹੁਣ ਤੱਕ ਚਾਰ ਵਾਰ ਰੇਪੋ ਰੇਟ ਵਿੱਚ ਵਾਧਾ ਕੀਤਾ ਹੈ। ਇਸ ਦਾ ਸਿਧ ਅਸਰ ਇਹ ਹੁੰਦਾ ਹੈ ਕਿ ਬੈਂਕਾਂ ਨੂੰ ਆਰਬੀਆਈ ਕੋਲ ਵਧੇਰੇ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਹਨ ਅਤੇ ਬੈਂਕ ਲਈ ਇਹ ਕੰਮ ਮਹਿੰਗਾ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

Kotak Mahindra Bank hike interest Rate: ਮਹਿੰਗਾਈ ਨੂੰ ਕਾਬੂ ਕਰਨ ਲਈ RBI ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਜਿਸਦੇ ਚਲਦੇ ਉਸਨੇ ਮਈ 2022 ਤੋਂ ਹੁਣ ਤੱਕ ਚਾਰ ਵਾਰ ਰੇਪੋ ਰੇਟ ਵਿੱਚ ਵਾਧਾ ਕੀਤਾ ਹੈ। ਇਸ ਦਾ ਸਿਧ ਅਸਰ ਇਹ ਹੁੰਦਾ ਹੈ ਕਿ ਬੈਂਕਾਂ ਨੂੰ ਆਰਬੀਆਈ ਕੋਲ ਵਧੇਰੇ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਹਨ ਅਤੇ ਬੈਂਕ ਲਈ ਇਹ ਕੰਮ ਮਹਿੰਗਾ ਹੋ ਜਾਂਦਾ ਹੈ। ਇਸ ਲਈ ਬੈਂਕ ਕਰਜ਼ਿਆਂ ਦੀਆਂ ਵਿਆਜ ਦਰਾਂ ਨੂੰ ਵਧਾ ਦਿੰਦੇ ਹਨ ਜਿਸ ਨਾਲ ਕਰਜ਼ਾ ਮਹਿੰਗਾ ਹੋ ਜਾਂਦਾ ਹੈ ਅਤੇ ਲੋਕ ਕਰਜ਼ਾ ਲੈਣ ਤੋਂ ਪਰਹੇਜ਼ ਕਰਦੇ ਹਨ।

ਇਸ ਦੇ ਨਾਲ ਹੀ ਬੈਂਕ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ FD ਵਿਆਜ ਦਰਾਂ ਨੂੰ ਵੀ ਵਧਾ ਦਿੰਦੇ ਹਨ, ਜਿਸ ਨਾਲ ਬੈਂਕ ਕੋਲ ਵਧੇਰੇ ਪੈਸੇ ਆਉਂਦਾ ਹੈ ਅਤੇ ਉਹ ਇਸਨੂੰ ਕਰਜ਼ੇ ਦੇਣ ਲਈ ਵਰਤਦਾ ਹੈ।

ਦੱਸ ਦੇਈਏ ਕਿ ਰੇਪੋ ਰੇਟ ਵਧਣ ਤੋਂ ਬਾਅਦ Kotak Mahindra Bank ਨੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਅਤੇ ਇਹ ਵਾਧਾ ਵੱਖ-ਵੱਖ ਸਮੇਂ ਦੇ ਕਰਜ਼ਿਆਂ ਲਈ ਹੈ। ਅਸਲ ਵਿੱਚ ਇਹ ਵਾਧਾ MCLR ਵਿੱਚ ਕੀਤਾ ਗਿਆ ਹੈ ਜੋ ਕਿ 7.70% ਤੋਂ 8.95% ਤੱਕ ਹੋਇਆ ਹੈ। ਜੇਕਰ ਹੁਣ ਤੁਸੀਂ ਬੈਂਕ ਕੋਲੋਂ ਇੱਕ ਸਾਲ ਲਈ ਕੋਈ ਲੋਨ ਲੈਂਦੇ ਹੋ ਤਾਂ ਤੁਹਾਨੂੰ 8.75% ਵਿਆਜ ਅਦਾ ਕਰਨਾ ਪਵੇਗਾ। ਬੈਂਕ ਦੀਆਂ ਨਵੀਆਂ MCLR ਦਰਾਂ 16 ਅਕਤੂਬਰ 2022 ਤੋਂ ਲਾਗੂ ਹੋ ਗਈਆਂ ਹਨ।

ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਨਾਲ EMI ਵਧੇਗੀ ਅਤੇ ਤੁਹਾਡੇ ਬਜਟ 'ਤੇ ਵੀ ਇਸਦਾ ਅਸਰ ਦਿੱਖ ਸਕਦਾ ਹੈ ਜੇਕਰ ਤੁਸੀਂ ਕੋਈ ਲੋਨ ਲਿਆ ਹੋਇਆ ਹੈ।

ਕੀ ਹੁੰਦਾ ਹੈ MCLR

ਜੇਕਰ ਤੁਹਾਨੂੰ ਨਹੀਂ ਪਤਾ ਕਿ MCLR ਕੀ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਆਸਾਨ ਸ਼ਬਦਾਂ ਵਿੱਚ ਸਮਝਾਉਂਦੇ ਹਾਂ। ਦਰਅਸਲ ਵਿੱਚ ਇਹ RBI ਵਲੋਂ ਤਿਆਰ ਇੱਕ ਸਿਸਟਮ ਹੈ ਜਿਸ ਦੇ ਤਹਿਤ ਬੈਂਕ ਕਰਜ਼ੇ ਲਈ ਵਿਆਜ ਦਰਾਂ ਤੈਅ ਕਰਦੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪਹਿਲਾਂ ਕਰਜ਼ੇ ਦੀਆਂ ਦਰਾਂ ਬੇਸ ਪੁਆਇੰਟ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਸਨ।

Published by:Krishan Sharma
First published:

Tags: Bank, Business, Emi, Interest rate hikes