Home /News /lifestyle /

Kotak Mahindra Bank increased FD interest : ਆਮ ਲੋਕਾਂ ਲਈ ਖੁਸ਼ਖਬਰੀ kotak Mahindra ਬੈਂਕ ਨੇ FD 'ਤੇ ਵਧਾਇਆ ਵਿਆਜ, ਜਾਣੋ ਬੈਂਕ ਦੀਆਂ ਨਵੀਆਂ ਵਿਆਜ ਦਰਾਂ

Kotak Mahindra Bank increased FD interest : ਆਮ ਲੋਕਾਂ ਲਈ ਖੁਸ਼ਖਬਰੀ kotak Mahindra ਬੈਂਕ ਨੇ FD 'ਤੇ ਵਧਾਇਆ ਵਿਆਜ, ਜਾਣੋ ਬੈਂਕ ਦੀਆਂ ਨਵੀਆਂ ਵਿਆਜ ਦਰਾਂ

kotak mahindra bank

kotak mahindra bank

ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ (FD) ਖਾਤਿਆਂ 'ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 10 ਅਗਸਤ 2022 ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਵੱਖ-ਵੱਖ ਕਾਰਜਕਾਲਾਂ ਦੀ FD ਲਈ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬੈਂਕ ਹੁਣ 7 ਦਿਨਾਂ ਤੋਂ 10 ਸਾਲ ਦੀ FD 'ਤੇ 2.50 ਫੀਸਦੀ ਤੋਂ ਲੈ ਕੇ 5.90 ਫੀਸਦੀ ਤੱਕ ਵਿਆਜ ਦੇ ਰਿਹਾ ਹੈ।

ਹੋਰ ਪੜ੍ਹੋ ...
  • Share this:

ਇਸਦੇ ਨਾਲ ਹੀ ਬੈਂਕ ਵੱਲੋਂ ਸੀਨੀਅਰ ਨਾਗਰਿਕਾਂ ਨੂੰ 0.50 ਫੀਸਦੀ ਵਾਧੂ ਵਿਆਜ ਦਿੱਤਾ ਜਾਵੇਗਾ। ਕੋਟਕ ਮਹਿੰਦਰਾ ਬੈਂਕ ਨੇ ਵੱਖ-ਵੱਖ ਕਾਰਜਕਾਲਾਂ ਦੀਆਂ FD 'ਤੇ ਵੱਖ-ਵੱਖ ਦਰਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਕੁਝ ਕਾਰਜਕਾਲਾਂ ਲਈ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਓ ਦੇਖਦੇ ਹਾਂ ਕਿ ਕਿਸ FD 'ਤੇ ਬੈਂਕ ਨੇ ਕਿੰਨਾ ਵਿਆਜ ਵਧਾਇਆ ਹੈ।

ਕੋਟਕ ਮਹਿੰਦਰਾ ਬੈਂਕ ਦੀਆਂ FD ਵਿਆਜ ਦਰਾਂ

ਕੋਟਕ ਮਹਿੰਦਰਾ ਬੈਂਕ (Kotak Mahindra Bank) 7-14 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ ਪਹਿਲਾਂ ਵਾਂਗ 2.50 ਫੀਸਦੀ ਵਿਆਜ ਅਦਾ ਕਰੇਗਾ। ਜਦਕਿ 15-30 ਦਿਨਾਂ ਦੀ FD 'ਤੇ ਵਿਆਜ ਦਰ 2.50 ਫੀਸਦੀ ਤੋਂ ਵਧਾ ਕੇ 2.65 ਫੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 31-90 ਦਿਨਾਂ ਦੀ FD 'ਤੇ ਬੈਂਕ ਤੁਹਾਨੂੰ 3 ਫੀਸਦੀ ਦੀ ਬਜਾਏ 3.25 ਫੀਸਦੀ ਦੀ ਦਰ ਨਾਲ ਵਿਆਜ ਦੇਵੇਗਾ। 91-179 ਦਿਨਾਂ ਦੀ FD 'ਤੇ ਬੈਂਕ 3.50 ਫੀਸਦੀ ਦੀ ਬਜਾਏ 3.75 ਫੀਸਦੀ ਵਿਆਜ ਦੇਵੇਗਾ। ਬੈਂਕ 180 ਤੋਂ 363 ਦਿਨਾਂ ਦੀ FD 'ਤੇ 4.75 ਦੀ ਬਜਾਏ 5 ਫੀਸਦੀ ਵਿਆਜ ਦੇਵੇਗਾ। ਜ਼ਿਕਰਯੋਗ ਹੈ ਕਿ ਬੈਂਕ ਨੇ 364 ਦਿਨਾਂ ਵਿੱਚ ਮਿਆਦ ਪੂਰੀ ਹੋਣ ਵਾਲੀ FD ਦੀ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

ਇਸ ਤੋਂ ਇਲਾਵਾ ਬੈਂਕ ਨੇ 365 ਤੋਂ 389 ਦਿਨਾਂ 'ਚ ਮੈਚਿਓਰ ਹੋਣ ਵਾਲੀ FD 'ਤੇ ਵਿਆਜ 5.60 ਫੀਸਦੀ ਤੋਂ ਵਧਾ ਕੇ 5.75 ਫੀਸਦੀ ਕਰ ਦਿੱਤਾ ਹੈ। 390 ਦਿਨਾਂ ਅਤੇ 3 ਸਾਲ ਤੋਂ ਘੱਟ ਦੀ FD 'ਤੇ ਬੈਂਕ 5.75 ਫੀਸਦੀ ਦੀ ਬਜਾਏ 5.85 ਫੀਸਦੀ ਵਿਆਜ ਦੇਵੇਗਾ। ਇਸ ਦੇ ਨਾਲ ਹੀ ਬੈਂਕ 3 ਸਾਲ ਅਤੇ 10 ਸਾਲ ਤੋਂ ਘੱਟ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ, ਬੈਂਕ ਪਹਿਲਾਂ ਦੀ ਤਰ੍ਹਾਂ 5.90 ਪ੍ਰਤੀਸ਼ਤ ਵਿਆਜ ਦੇਵੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਵਾਰ ਫਿਰ ਰੈਪੋ ਦਰ ਵਿੱਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਜਿਸ ਕਾਰਨ ਬੈਂਕ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਾਉਣ ਦੇ ਨਾਲ-ਨਾਲ FD ਤੇ ਬਚਤ ਖਾਤਿਆਂ 'ਤੇ ਵਿਆਜ ਦਰ ਵਧਾ ਰਹੇ ਹਨ। ਕੋਟਕ ਤੋਂ ਇਲਾਵਾ ਯੈੱਸ ਬੈਂਕ ਅਤੇ ਸ਼੍ਰੀਰਾਮ ਸਿਟੀ ਯੂਨੀਅਨ ਫਾਈਨਾਂਸ ਨੇ ਵੀ ਅੱਜ ਤੋਂ FD ਵਿਆਜ ਦਰਾਂ 'ਚ ਬਦਲਾਅ ਕੀਤਾ ਹੈ।
Published by:Sarafraz Singh
First published:

Tags: Bank, Business, FD interest rates

ਅਗਲੀ ਖਬਰ