• Home
  • »
  • News
  • »
  • lifestyle
  • »
  • KOTAK MAHINDRA BANK INTEREST RATES INCREASED NOW HOME LOAN WOULD COSTLIER CHECK UPDATED RATES GH AP

ਘਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਇਸ ਬੈਂਕ ਨੇ ਵਧਾਈਆਂ ਹੋਮ ਲੋਨ ਦੀਆਂ ਵਿਆਜ ਦਰਾਂ

ਕੋਟਕ ਮਹਿੰਦਰਾ ਬੈਂਕ ਨੇ ਤਿਉਹਾਰਾਂ ਦਾ ਸੀਜ਼ਨ ਖਤਮ ਹੁੰਦਿਆਂ ਹੀ ਹੋਮ ਲੋਨ ਦੀਆਂ ਵਿਆਜ ਦਰਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਬੈਂਕ ਨੇ ਹੋਮ ਲੋਨ ਦੀਆਂ ਵਿਆਜ ਦਰਾਂ 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਕੋਟਕ ਮਹਿੰਦਰਾ ਬੈਂਕ 'ਚ ਹੋਮ ਲੋਨ ਦੀ ਵਿਆਜ ਦਰ 6.55 ਫੀਸਦੀ ਤੋਂ ਸ਼ੁਰੂ ਹੋਵੇਗੀ। ਨਵੀਂ ਹੋਮ ਲੋਨ ਵਿਆਜ ਦਰਾਂ 9 ਨਵੰਬਰ ਤੋਂ 10 ਦਸੰਬਰ 2021 ਤੱਕ ਲਾਗੂ ਹੋਣਗੀਆਂ।

ਘਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਇਸ ਬੈਂਕ ਨੇ ਵਧਾਈਆਂ ਹੋਮ ਲੋਨ ਦੀਆਂ ਵਿਆਜ ਦਰਾਂ

  • Share this:
ਜੇਕਰ ਤੁਸੀਂ ਵੀ ਘਰ ਖਰੀਦਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਤੁਹਾਡਾ ਇਹ ਇੰਤਜ਼ਾਰ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਕੋਟਕ ਮਹਿੰਦਰਾ ਬੈਂਕ ਨੇ ਤਿਉਹਾਰਾਂ ਦਾ ਸੀਜ਼ਨ ਖਤਮ ਹੁੰਦਿਆਂ ਹੀ ਹੋਮ ਲੋਨ ਦੀਆਂ ਵਿਆਜ ਦਰਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਬੈਂਕ ਨੇ ਹੋਮ ਲੋਨ ਦੀਆਂ ਵਿਆਜ ਦਰਾਂ 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਕੋਟਕ ਮਹਿੰਦਰਾ ਬੈਂਕ 'ਚ ਹੋਮ ਲੋਨ ਦੀ ਵਿਆਜ ਦਰ 6.55 ਫੀਸਦੀ ਤੋਂ ਸ਼ੁਰੂ ਹੋਵੇਗੀ। ਨਵੀਂ ਹੋਮ ਲੋਨ ਵਿਆਜ ਦਰਾਂ 9 ਨਵੰਬਰ ਤੋਂ 10 ਦਸੰਬਰ 2021 ਤੱਕ ਲਾਗੂ ਹੋਣਗੀਆਂ।

ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਤੰਬਰ ਦੇ ਸ਼ੁਰੂ ਵਿੱਚ ਕੋਟਕ ਮਹਿੰਦਰਾ ਬੈਂਕ ਲਿਮਿਟੇਡ ਨੇ 6.50 ਪ੍ਰਤੀਸ਼ਤ ਪ੍ਰਤੀ ਸਲਾਨਾ ਤੋਂ ਸ਼ੁਰੂ ਹੋਣ ਵਾਲੀ ਹੋਮ ਲੋਨ ਵਿਆਜ ਦਰਾਂ ਦੀ ਸ਼ੁਰੂਆਤ ਕਰਕੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ। ਪਰ ਹੁਣ ਤਿਉਹਾਰਾਂ ਦਾ ਸੀਜ਼ਨ ਖ਼ਤਮ ਹੁੰਦਿਆਂ ਹੀ ਇਹ ਪੇਸ਼ਕਸ਼ ਹੁਣ 8 ਨਵੰਬਰ 2021 ਨੂੰ ਸਮਾਪਤ ਹੋ ਗਈ ਹੈ। ਬੈਂਕ ਦਾ ਕਹਿਣਾ ਹੈ ਕਿ ਜਿਨ੍ਹਾਂ ਬਿਨੈਕਾਰਾਂ ਦੇ ਲੋਨ 8 ਨਵੰਬਰ, 2021 ਤੱਕ ਬੈਂਕ ਦੁਆਰਾ ਮਨਜ਼ੂਰ ਕੀਤੇ ਗਏ ਹਨ ਅਤੇ ਅਗਲੇ ਸੱਤ ਦਿਨਾਂ ਲਈ ਯਾਨੀ 15 ਨਵੰਬਰ, 2021 ਤੱਕ ਡਿਸਬਰਸ ਹੋ ਜਾਣਗੇ, ਉਨ੍ਹਾਂ ਲਈ ਵਿਆਜ ਦਰਾਂ 6.50 ਫੀਸਦੀ 'ਤੇ ਹੀ ਰਹਿਣਗੀਆਂ।

ਕੋਟਕ ਮਹਿੰਦਰਾ ਬੈਂਕ ਦੇ ਉਪਭੋਗਤਾ ਸੰਪਤੀ ਪ੍ਰਧਾਨ ਅੰਬੂਜ ਚੰਦਨਾ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕਿਹਾ, "ਹਾਲ ਹੀ ਦੇ ਸਪੈਸ਼ਲ 60 ਦਿਨਾਂ ਤਿਉਹਾਰੀ ਸੀਜ਼ਨ ਦੇ ਆੱਫਰ ਦੀ ਘਰ ਖਰੀਦਦਾਰਾਂ ਦੁਆਰਾ ਬਹੁਤ ਸ਼ਲਾਘਾ ਕੀਤੀ ਗਈ ਹੈ ਅਤੇ ਅਸੀਂ ਨਵੇਂ ਕੇਸਾਂ ਅਤੇ ਬੈਲੇਂਸ ਟ੍ਰਾਂਸਫਰ ਦੋਵਾਂ ਵਿੱਚ ਬਹੁਤ ਮਜ਼ਬੂਤ ​​ਮੰਗ ਦੇਖੀ ਹੈ। ਇਸ ਲਈ, ਅਸੀਂ 6.55 ਪ੍ਰਤੀਸ਼ਤ ਦੀ ਨਵੀਂ ਹੋਮ ਲੋਨ ਦਰ ਨਾਲ ਕਰਜ਼ਦਾਰਾਂ ਲਈ ਚੰਗਾ ਸਮਾਂ ਵਧਾਉਣ ਵਿੱਚ ਖੁਸ਼ ਹਾਂ। ਗਾਹਕਾਂ ਲਈ ਹੁਣ ਆਪਣੇ ਸੁਪਨਿਆਂ ਦਾ ਘਰ ਖਰੀਦਣ ਦਾ ਇਹ ਵਧੀਆ ਮੌਕਾ ਹੈ।

6.55 ਫੀਸਦੀ ਦੀ ਸੋਧੀ ਹੋਈ ਦਰ ਨਵੇਂ ਹੋਮ ਲੋਨ ਦੇ ਨਾਲ-ਨਾਲ ਬੈਲੇਂਸ ਟ੍ਰਾਂਸਫਰ ਲੋਨ 'ਤੇ ਵੀ ਲਾਗੂ ਹੁੰਦੀ ਹੈ। ਇਸ ਵਿਆਜ ਦਰ ਦੇ ਤਹਿਤ ਲੋਨ ਦੀ ਰਕਮ ਦੀ ਕੋਈ ਸੀਮਾ ਨਹੀਂ ਹੈ ਅਤੇ ਇਹ ਤਨਖ਼ਾਹਦਾਰ ਅਤੇ ਸਵੈ-ਰੁਜ਼ਗਾਰ ਪੇਸ਼ੇਵਰਾਂ ਦੋਵਾਂ ਲਈ ਉਪਲਬਧ ਹੈ। ਇੱਕ ਲੋਨ ਲੈਣ ਵਾਲੇ ਨੂੰ ਮਿਲਣ ਵਾਲੀ ਅੰਤਿਮ ਦਰ ਉਸਦੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰੇਗੀ। ਕੋਟਕ ਮਹਿੰਦਰਾ ਬੈਂਕ ਦੀ ਸਭ ਤੋਂ ਘੱਟ ਦਰ 6.50 ਪ੍ਰਤੀਸ਼ਤ 800 ਅਤੇ ਇਸ ਤੋਂ ਵੱਧ ਦੇ ਕ੍ਰਡਿਟ ਸਕੋਰ ਵਾਲੇ ਲੋਕਾਂ ਲਈ ਸੀ। 750-799, 700-749 ਅਤੇ 650-699 ਦੇ ਕ੍ਰੈਡਿਟ ਸਕੋਰ ਬੈਂਡਾਂ ਲਈ ਵਿਆਜ ਦਰਾਂ ਕ੍ਰਮਵਾਰ 6.60 ਪ੍ਰਤੀਸ਼ਤ, 6.80 ਪ੍ਰਤੀਸ਼ਤ ਅਤੇ 7.10 ਪ੍ਰਤੀਸ਼ਤ ਹਨ।
Published by:Amelia Punjabi
First published:
Advertisement
Advertisement