ਦੇਸ਼ ਦੀ ਕੇਂਦਰੀ ਬੈਂਕ ਵੱਲੋਂ ਰੇਪੋ ਰੇਟ ਵਿੱਚ ਕੀਤੇ ਵਾਧੇ ਦਾ ਅਸਰ ਇਹ ਹੋ ਰਿਹਾ ਹੈ ਕਿ ਦੇਸ਼ ਵਿੱਚ ਕਰਜ਼ੇ ਮਹਿੰਗੇ ਹੋ ਰਹੇ ਹਨ ਅਤੇ ਬੈਂਕਾਂ ਆਪਣੀਆਂ ਕਰਜ਼ੇ ਦੀਆਂ ਦਰਾਂ ਨੂੰ ਵਧਾਉਣ ਦੇ ਨਾਲ FD ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਹੁਣ FD ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਲਈ ਇੱਕ ਖੁਸ਼ੀ ਦੀ ਖਬਰ ਹੈ ਕਿਉਂਕਿ Kotak Mahindra Bank ਨੇ ਆਪਣੀਆਂ ਫਿਕਸਡ ਡਿਪੋਜ਼ਿਟ (Fixed Deposit) ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ ਅਤੇ ਇਸਨੂੰ ਵਧਾ ਦਿੱਤਾ ਹੈ ਜਿਸ ਨਾਲ ਹੁਣ ਨਿਵੇਸ਼ ਕਰਨ 'ਤੇ ਪਹਿਲਾਂ ਨਾਲੋਂ ਵਧੀਆ ਰਿਟਰਨ ਮਿਲੇਗਾ।
ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਇਹ ਨਵੀਆਂ ਵਿਆਜ ਦਰਾਂ 30 ਨਵੰਬਰ 2022 ਤੋਂ ਲਾਗੂ ਹਨ। ਤੁਹਾਨੂੰ ਦੱਸ ਦੇਈਏ ਕਿ Kotak Mahindra Bank ਨੇ 2 ਕਰੋੜ ਤੋਂ ਘੱਟ FD 'ਤੇ ਇਹ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਹੁਣ Kotak Mahindra Bank ਵਿੱਚ ਆਮ ਨਾਗਰਿਕਾਂ ਨੂੰ 2.75% ਤੋਂ 6.20% ਅਤੇ ਸੀਨੀਅਰ ਸਿਟੀਜ਼ਨ ਲੋਕਾਂ ਨੂੰ 3.25% ਤੋਂ 6.70% ਵਿਆਜ ਮਿਲੇਗਾ। ਇਹ FD 7 ਦਿਨ ਤੋਂ 10 ਸਾਲ ਤੱਕ ਹੋ ਸਕਦੀ ਹੈ।
ਜੇਕਰ ਤੁਸੀਂ 23 ਮਹੀਨਿਆਂ ਤੋਂ ਵੱਧ ਪਰ 2 ਸਾਲ ਤੋਂ ਘੱਟ ਲਈ FD ਕਰਵਾਉਂਦੇ ਹੋ ਤਾਂ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ ਵਿਆਜ 6.50% ਅਤੇ ਸੀਨੀਅਰ ਨਾਗਰਿਕਾਂ ਨੂੰ 7.00% ਵਿਆਜ ਦੀ ਪੇਸ਼ਕਸ਼ ਹੈ।
ਆਓ Kotak Mahindra Bank ਦੀਆਂ FD ਵਿਆਜ ਦਰਾਂ 'ਤੇ ਝਾਤ ਮਾਰੀਏ:
Days (ਦਿਨ) Interest (ਵਿਆਜ)
ਇਸ ਤਰ੍ਹਾਂ ਜੇਕਰ ਤੁਸੀਂ ਵੀ ਸੁਰੱਖਿਅਤ ਅਤੇ ਨਿਸ਼ਚਿਤ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ Kotak Mahindra Bank ਵਿੱਚ ਇੱਕ ਵਧੀਆ ਮੌਕਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Business, Business idea, FD interest rates