Home /News /lifestyle /

KTM ਨੇ ਡਿਊਕ ਸੀਰੀਜ਼ ਦੇ ਮੋਟਰਸਾਈਕਲਾਂ ਵਿਚ ਦਿੱਤੇ ਨਵੇਂ ਕਲਰ ਆਪਸ਼ਨ, ਜਾਣੋ ਨਵੇਂ ਮਾਡਲਾਂ ਬਾਰੇ ਅਹਿਮ ਵੇਰਵੇ

KTM ਨੇ ਡਿਊਕ ਸੀਰੀਜ਼ ਦੇ ਮੋਟਰਸਾਈਕਲਾਂ ਵਿਚ ਦਿੱਤੇ ਨਵੇਂ ਕਲਰ ਆਪਸ਼ਨ, ਜਾਣੋ ਨਵੇਂ ਮਾਡਲਾਂ ਬਾਰੇ ਅਹਿਮ ਵੇਰਵੇ

KTM ਨੇ ਡਿਊਕ ਸੀਰੀਜ਼ ਦੇ ਮੋਟਰਸਾਈਕਲਾਂ ਵਿਚ ਦਿੱਤੇ ਨਵੇਂ ਕਲਰ ਆਪਸ਼ਨ

KTM ਨੇ ਡਿਊਕ ਸੀਰੀਜ਼ ਦੇ ਮੋਟਰਸਾਈਕਲਾਂ ਵਿਚ ਦਿੱਤੇ ਨਵੇਂ ਕਲਰ ਆਪਸ਼ਨ

KTM ਇਕ ਜਾਣੀ ਮਾਣੀ ਮੋਟਰਸਾਈਕਲ ਨਿਰਮਾਤਾ ਕੰਪਨੀ ਹੈ। KTM ਦੁਆਰਾ ਪੇਸ਼ ਕੀਤੀ ਡਿਊਕ (Duke) ਰੇਂਜ ਭਾਰਤੀ ਵਿਚ ਬਹੁਤ ਸਰਾਹੀ ਗਈ ਹੈ। ਹੁਣ KTM ਨੇ ਦੇਸ਼ ਵਿੱਚ ਮੋਟਰਸਾਈਕਲਾਂ ਦੀ ਡਿਊਕ ਰੇਂਜ ਲਈ ਨਵੇਂ ਕਲਰ ਆਪਸ਼ਨ ਪੇਸ਼ ਕੀਤੇ ਹਨ। ਕੇਟੀਐਮ ਡਿਊਕ ਸੀਰੀਜ਼ ਵਿਚ ਕ੍ਰਮਵਾਰ KTM Duke 125, 200, 250, 390 ਅਤੇ 790 ਮੋਟਰਸਾਈਕਲ ਆਉਂਦੇ ਹਨ। ਆਓ ਜਾਣਦੇ ਹਾਂ ਕਿ ਇਹਨਾਂ ਵਿਚ ਕਿਹੜੇ ਨਵੇਂ ਕਲਰ ਆਪਸ਼ਨ ਮਿਲ ਰਹੇ ਹਨ।

ਹੋਰ ਪੜ੍ਹੋ ...
  • Share this:

KTM Duke 125 ਇਸ ਸੀਰੀਜ਼ ਦ ਐਂਟਰੀ-ਲੈਵਲ ਮੋਟਰਸਾਈਕਲ ਹੈ ਜਿਸ ਨੂੰ ਸਿਰੇਮਿਕ ਵਾਈਟ ਰੰਗ ਵਿੱਚ ਪੇਸ਼ ਕੀਤਾ ਜਾਵੇਗਾ। KTM Duke 250 Ebony Black ਵਿੱਚ ਆਉਂਦਾ ਹੈ ਜਿਸ ਦੇ ਸਬ-ਫ੍ਰੇਮ ਵਿੱਚ ਸਿਲਵਰ ਦੇ ਡੈਸ਼ ਅਤੇ ਟੈਂਕ 'ਤੇ 250 ਲਿਖਿਆ ਗਿਆ ਹੈ।

Hyundai ਲਾਂਚ ਕਰੇਗੀ ਭਾਰਤ ਵਿੱਚ ਨਵੀਂ ਇਲੈਕਟ੍ਰਿਕ ਕੰਪੈਕਟ SUV, ਹੋ ਸਕਦੀ ਹੈ 400 ਕਿਲੋਮੀਟਰ ਤੋਂ ਵੱਧ ਦੀ ਰੇਂਜ

KTM Duke 200 ਦੀ ਗੱਲ ਕਰੀਏ ਤਾਂ ਇਸ ਨੂੰ ਪਹਿਲੀ ਵਾਰ ਡਾਰਕ ਸਿਲਵਰ ਮੈਟਲਿਕ ਕਲਰ 'ਚ ਪੇਸ਼ ਕੀਤਾ ਗਿਆ ਹੈ। KTM Duke 390 ਨੂੰ ਲਿਕਵਿਡ ਮੈਟਲ ਅਤੇ ਡਾਰਕ ਗਲਵਾਨੋ ਦੇ ਰੂਪ ਵਿੱਚ ਦੋ ਨਵੇਂ ਪੇਂਟ ਆਪਸ਼ਨਾਂ ਵਿਚ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਐਲਾਨ ਕੀਤਾ ਕਿ ਇਹ ਕਲਰ ਆਪਸ਼ਨ ਬਿਨਾਂ ਕਿਸੇ ਵਾਧੂ ਕੀਮਤ ਦੇ ਡਿਊਕ ਰੇਂਜ ਦੇ ਮੌਜੂਦਾ ਰੰਗਾਂ ਦੇ ਨਾਲ ਹੀ ਉਪਲਬਧ ਹੋਣਗੇ। ਕੰਪਨੀ ਨੇ ਦੱਸਿਆ ਹੈ ਕਿ ਹਰੇਕ ਡਿਊਕ ਮਾਡਲ ਦੀ ਸਟਾਈਲਿੰਗ ਅੰਤਰਰਾਸ਼ਟਰੀ ਪੱਧਰ 'ਤੇ ਵਿਕਣ ਵਾਲੇ ਕੇਟੀਐਮ 1290 ਸੁਪਰ ਡਿਊਕ ਆਰ ਮਾਡਲ 'ਤੇ ਆਧਾਰਿਤ ਹੈ।

ਨਵੇਂ ਰੰਗ ਬਾਈਕ ਨੂੰ ਦੇਣਗੇ ਪ੍ਰੀਮੀਅਮ ਲੁੱਕ

ਕੇਟੀਐਮ ਡਿਊਕ ਰੇਂਜ ਮੋਟਰਸਾਈਕਲ ਕਿਸੇ ਵੀ ਹੋਰ ਸਟ੍ਰੀਟ ਫਾਈਟਰ ਮੋਟਰਸਾਈਕਲ ਦੇ ਮੁਕਾਬਲੇ ਪ੍ਰਭਾਵਸ਼ਾਲੀ ਪਾਵਰ, ਟਾਰਕ ਅਤੇ ਸਵਾਰੀਯੋਗਤਾ ਪ੍ਰਦਾਨ ਕਰਨ ਲਈ ਜਾਣੀ ਜਾਂਦੇ ਹਨ। ਨਵੇਂ ਰੰਗ ਮੋਟਰਸਾਈਕਲਾਂ ਨੂੰ ਪਹਿਲਾਂ ਨਾਲੋਂ ਵਧੇਰੇ ਤਿੱਖਾ ਅਤੇ ਵਧੇਰੇ ਪ੍ਰੀਮੀਅਮ ਲੁੱਕ ਪ੍ਰਦਾਨ ਕਰਨਗੇ। ਦੱਸਣਯੋਗ ਹੈ ਕਿ KTM ਨੇ ਨਵੇਂ ਰੰਗਾਂ ਨੂੰ ਪੇਸ਼ ਕਰਨ ਤੋਂ ਇਲਾਵਾ Duke ਰੇਂਜ ਵਿੱਚ ਕੋਈ ਕਾਸਮੈਟਿਕ ਜਾਂ ਮਕੈਨੀਕਲ ਅੱਪਡੇਟ ਨਹੀਂ ਕੀਤਾ ਹੈ।

ਨਵੀਂ ਬਾਈਕ ਲਾਂਚ

KTM ਨੇ ਹਾਲ ਹੀ ਵਿੱਚ ਭਾਰਤ ਵਿੱਚ 390 ਐਡਵੈਂਚਰ ਬਾਈਕ ਦਾ ਅਪਡੇਟਿਡ ਮਾਡਲ ਵੀ ਲਾਂਚ ਕੀਤਾ ਹੈ। ਬਾਈਕ 'ਚ 373.2cc ਸਿੰਗਲ ਸਿਲੰਡਰ ਲਿਕਵਿਡ ਕੂਲਡ ਫਿਊਲ ਇੰਜੈਕਟਿਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 43 hp ਦੀ ਅਧਿਕਤਮ ਪਾਵਰ ਅਤੇ 37 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੀ ਕੀਮਤ 3.35 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

Published by:Drishti Gupta
First published:

Tags: Auto, Auto industry, Auto news, Automobile, New Bikes In India, Sports Bikes