ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਪ੍ਰਧਾਨ ਲਲਿਤ ਮੋਦੀ (lalit Modi) ਨੇ ਖੁਲਾਸਾ ਕੀਤਾ ਹੈ ਕਿ ਉਹ ਅਦਾਕਾਰਾ ਸੁਸ਼ਮਿਤਾ ਸੇਨ (Sushmita Sen) (Sushmita Sen) ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੇ ਇਸ ਐਲਾਨ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਵੀ ਹਨ। ਇਸ ਤੋਂ ਬਾਅਦ ਲੋਕਾਂ ਨੇ ਇੰਟਰਨੈੱਟ 'ਤੇ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਖਿਆ ਕਿ ਮੋਦੀ ਅਤੇ ਸੇਨ ਇਕ-ਦੂਜੇ ਨੂੰ ਸਾਲਾਂ ਤੋਂ ਜਾਣਦੇ ਹਨ ਅਤੇ ਉਹ ਕਰੀਬੀ ਦੋਸਤ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦਾ ਜ਼ਿਕਰ ਕਰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਭਗੌੜੇ ਕਾਰੋਬਾਰੀ ਨੇ ਇੱਕ ਵਾਰ ਸਾਬਕਾ ਬਿਊਟੀ ਕੁਈਨ ਦੀ ਟਵਿੱਟਰ (Twitter) ਵੈਰੀਫਿਕੇਸ਼ਨ ਵਿੱਚ ਮਦਦ ਕੀਤੀ ਸੀ। ਇਹ ਜਾਣਕਾਰੀ ਉਨ੍ਹਾਂ ਦੀ ਇੱਕ ਪੁਰਾਣੀ ਪੋਸਟ ਤੋਂ ਸਾਹਮਣੇ ਆਈ ਹੈ।
Yippppeeee!!! Finally my twitter acc is verified!! Thank you Lalit(Modi):) for all your help! Sooooo much for a tick mark;) party time:))
— sushmita sen (@thesushmitasen) January 24, 2011
2011 ਵਿੱਚ ਮਿਲਿਆ ਸੀ ਬਲੂ
ਇਹ ਟਵੀਟ 2011 ਦਾ ਹੈ, ਜਿਸ 'ਚ ਸੁਸ਼ਮਿਤਾ ਸੇਨ (Sushmita Sen) ਨੇ ਟਵਿਟਰ 'ਤੇ 'ਬਲੂ ਟਿੱਕ ਮਾਰਕ' ਹਾਸਲ ਕਰਨ 'ਚ ਮਦਦ ਕਰਨ ਲਈ ਲਲਿਤ ਮੋਦੀ (lalit Modi) ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਕਿ ਆਖਰਕਾਰ ਮੇਰਾ ਟਵਿੱਟਰ (Twitter) ਅਕਾਊਂਟ ਵੈਰੀਫਾਈ ਹੋ ਗਿਆ ਹੈ। ਮਦਦ ਕਰਨ ਲਈ ਲਲਿਤ ਮੋਦੀ (lalit Modi) ਦਾ ਧੰਨਵਾਦ! ਇਸ ਤੋਂ ਇਲਾਵਾ ਦੋਵਾਂ ਵਿਚਾਲੇ ਗੱਲਬਾਤ ਦੀਆਂ ਹੋਰ ਉਦਾਹਰਣਾਂ ਵੀ ਆਨਲਾਈਨ ਸਾਹਮਣੇ ਆਈਆਂ ਹਨ। ਇੱਕ ਟਵੀਟ ਵਿੱਚ ਲਲਿਤ ਮੋਦੀ (lalit Modi) ਨੇ ਸਾਬਕਾ ਮਿਸ ਯੂਨੀਵਰਸ ਨੂੰ ਉਨ੍ਹਾਂ ਦੇ SMS ਦਾ ਜਵਾਬ ਦੇਣ ਲਈ ਕਿਹਾ ਸੀ।
ਲਲਿਤ ਮੋਦੀ (lalit Modi) ਨੇ ਫੋਟੋਆਂ ਸਾਂਝੀਆਂ ਕੀਤੀਆਂ
ਵੀਰਵਾਰ ਨੂੰ 56 ਸਾਲਾ ਲਲਿਤ ਮੋਦੀ (lalit Modi) ਨੇ ਸੇਨ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸਾਬਕਾ ਮਿਸ ਯੂਨੀਵਰਸ ਨੂੰ ਆਪਣੀ ਬੈਟਰ-ਹਾਫ ਕਿਹਾ। ਇਸ ਟਵੀਟ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਅਟਕਲਾਂ ਵੱਧ ਗਈਆਂ ਹਨ। ਹਾਲਾਂਕਿ ਮੋਦੀ ਨੇ ਇਕ ਹੋਰ ਟਵੀਟ 'ਚ ਇਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਫਿਲਹਾਲ ਦੋਵੇਂ ਸਿਰਫ ਡੇਟ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Life, Lifestyle, Sushmita sen, Twitter