ਪਾਣੀ ਦੀ ਥਾਂ ਟੂਟੀਆਂ ਵਿਚੋਂ ਰੈੱਡ ਵਾਈਨ ਦੀ ਸਪਲਾਈ, ਕਈਆਂ ਨੇ ਰੱਜ ਕੇ ਪੀਤੀ ਤੇ ਕਿਸੇ ਨੇ ਭਰੀਆਂ ਬੋਤਲਾਂ

ਪਾਣੀ ਦੀ ਥਾਂ ਟੂਟੀਆਂ ਵਿਚੋਂ ਰੈੱਡ ਵਾਈਨ ਦੀ ਸਪਲਾਈ, ਕਈਆਂ ਨੇ ਰੱਜ ਕੇ ਪੀਤੀ ਤੇ...

 • Share this:
  ਇਟਲੀ (Italy) ਦੇ ਇਕ ਛੋਟੇ ਪਿੰਡ ਵਿਚ ਇੱਕ ਚਮਤਕਾਰ ਦਿੱਸਿਆ ਜਦੋਂ ਪਾਣੀ ਵਾਲੀਆਂ ਟੂਟੀਆਂ ਵਿਚੋਂ ਲਾਮਬਰੁਸਕੋ ਸਪਾਰਕਲਿੰਗ ਰੈਡ ਵਾਈਨ (Lambrusco sparkling red wine) ਨਿਕਲਦੀ ਦੇਖਿਆ ਗਿਆ।

  ਇਟਲੀ (Italy) ਦੇ ਇੱਕ ਛੋਟੇ ਪਿੰਡ ਦੇ ਲੋਕ ਉਸ ਸਮੇਂ ਹੈਰਾਨ ਹੋ ਗਏ ਜਦੋਂ ਪਾਣੀ ਦੀ ਟੂਟੀ ਵਿਚੋਂ ਲਾਮਬਰੁਸਕੋ ਸਪਾਰਕਲਿੰਗ ਰੈਡ ਵਾਈਨ ਨਿਕਲਣ ਲੱਗੀ। ਇਸ ਹੈਰਾਨੀ ਵਾਲੇ ਘਟਨਾਕ੍ਰਮ ਵਿਚ ਬੋਲੋਗਨਾ ਦੇ ਕਰੀਬ ਇੱਕ ਪਿੰਡ ਵਿਚ ਚਾਰ ਮਾਰਚ ਨੂੰ ਜਦੋਂ ਪਿੰਡ ਦੇ ਲੋਕਾਂ ਨੇ ਆਪਣੇ ਘਰਾਂ ਵਿਚ ਪਾਣੀ ਲਈ ਟੂਟੀਆਂ ਖੋਲ੍ਹੀਆਂ ਤਾਂ ਹਰ ਜਗ੍ਹਾ ਤੋਂ ਲਾਮਬਰੁਸਕੋ ਸਪਾਰਕਲਿੰਗ ਰੈਡ ਵਾਈਨ ਨਿਕਲਣ ਲੱਗੀ। ਦਰਅਸਲ, ਵਾਇਨਰੀ ਵਿਚ ਤਕਨੀਕੀ ਖ਼ਰਾਬੀ ਦੇ ਚਲਦੇ ਇੱਥੇ ਪਾਣੀ ਦੀ ਸਪਲਾਈ ਰੁਕ ਗਈ। ਲੋਕਾਂ ਨੇ ਆਪਣੇ ਘਰ ਵਿਚ ਆ ਰਹੀ ਵਾਈਨ ਨੂੰ ਸੁੱਟਿਆ ਨਹੀਂ ਸਗੋਂ ਉਸ ਦਾ ਇਸਤੇਮਾਲ ਵੀ ਕੀਤਾ ਹੈ।


  ਕੁੱਝ ਸਥਾਨਕ ਨਾਗਰਿਕਾਂ ਨੇ ਇਸ ਘਟਨਾ ਦੇ ਬਾਅਦ ਵਾਟਰ ਸਪਲਾਈ ਦੀ ਸੁਰੱਖਿਆ ਉਤੇ ਵੀ ਸਵਾਲ ਚੁੱਕੇ ਗਏ ਹਨ। ਜਦੋਂ ਕਿ ਕਈ ਇਸ ਵਿਚ ਖ਼ੁਸ਼ ਸਨ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਕਈ ਸਥਾਨਿਕ ਲੋਕਾਂ ਨੇ ਇਸ ਨੂੰ ਬੋਤਲਾਂ ਵਿਚ ਭਰ ਲਿਆ ਤਾਂ ਕਿ ਲੰਚ ਡਿਨਰ ਜਾਂ ਫਿਰ ਬਾਅਦ ਵਿਚ ਇਸਤੇਮਾਲ ਕੀਤਾ ਜਾ ਸਕੇ।

  ਇੱਕ ਹੋਰ ਵਿਅਕਤੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਜੇਕਰ ਇਹ ਕਿਸੇ ਕਿਸਮ ਦੀ ਪਬਲੀਸਿਟੀ ਸਟੰਟ ਹੈ ਕਿ ਇਹ ਤੁਹਾਨੂੰ ਹਾਸਾ ਆ ਰਿਹਾ ਹੈ ਜਾਂ ਇਹ ਇੱਕ ਗੰਭੀਰ ਸਮੱਸਿਆ ਹੈ। ਇੱਕ ਹੋਰ ਵਿਅਕਤੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਿਹਨਾਂ ਦੀ ਜ਼ਿੰਮੇਵਾਰੀ ਹੈ, ਉਹ ਇਸ ਦੀ ਪੂਰੀ ਜਾਂਚ ਕਰਨਗੇ। ਇਸ ਘਟਨਾ ਦੇ ਬਾਅਦ ਵਾਈਨਰੀ ਨੇ ਆਪਣੇ ਫੇਸਬੁੱਕ ਪੇਜ ਉਤੇ ਲੋਕਾਂ ਤੋਂ ਮੁਆਫ਼ੀ ਮੰਗੀ।
  Published by:Gurwinder Singh
  First published:
  Advertisement
  Advertisement