ਦੋ IT ਕੰਪਨੀਆਂ ਦਾ ਜਲਦ ਹੋਣ ਜਾ ਰਿਹਾ ਰਲੇਵਾਂ, IT sector 'ਚ ਖੁੱਲ੍ਹ ਸਕਦੇ ਹਨ ਨੌਕਰੀਆਂ ਦੇ ਮੌਕੇ

L&T ਨੇ ਸਾਲ 2019 'ਚ ਸਾਫਟਵੇਅਰ ਕੰਪਨੀ Mindtree ਨੂੰ ਖਰੀਦਿਆ ਸੀ। L&T ਲਿਮਟਿਡ ਦੀ Mindtree Limited ਵਿੱਚ ਲਗਭਗ 61 ਫੀਸਦੀ ਹਿੱਸੇਦਾਰੀ ਹੈ। ਬਲੂਮਬਰਗ ਦੇ ਅੰਕੜਿਆਂ ਦੇ ਅਨੁਸਾਰ, ਮਾਈਂਡਟਰੀ (Mindtree) ਦੀ ਮਾਰਕੀਟ ਪੂੰਜੀਕਰਣ $8.3 ਬਿਲੀਅਨ ਹੈ। ਇਸੇ ਤਰ੍ਹਾਂ, L&T Infotech ਦਾ ਬਾਜ਼ਾਰ ਪੂੰਜੀਕਰਣ $13.6 ਬਿਲੀਅਨ ਹੈ। ਇਸ 'ਚ L&T ਲਿਮਟਿਡ ਦੀ ਲਗਭਗ 74 ਫੀਸਦੀ ਹਿੱਸੇਦਾਰੀ ਹੈ।

  • Share this:
ਇੰਜਨੀਅਰਿੰਗ ਕੰਪਨੀ ਲਾਰਸਨ ਐਂਡ ਟੂਬਰੋ ਲਿਮਟਿਡ (L&T Ltd) IT ਖੇਤਰ ਵਿੱਚ ਆਪਣੀਆਂ ਦੋ ਕੰਪਨੀਆਂ ਦਾ ਰਲੇਵਾਂ ਕਰਨ ਜਾ ਰਹੀ ਹੈ। ਰਲੇਵੇਂ ਤੋਂ ਬਾਅਦ ਬਣੀ ਇਹ ਕੰਪਨੀ ਨਾ ਸਿਰਫ ਆਕਾਰ ਵਿਚ ਵੱਡੀ ਹੋਵੇਗੀ, ਸਗੋਂ ਇਹ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਵੀ ਹੋਵੇਗੀ। ਇਸ ਕਾਰਨ ਇਸ ਕੰਪਨੀ ਵਿੱਚ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਅਤੇ ਨਵੀਂ ਕੰਪਨੀ ਵੱਧ ਤੋਂ ਵੱਧ ਨਵੀਆਂ ਨੌਕਰੀਆਂ ਦੇ ਸਕੇਗੀ।

L&T ਲਿਮਿਟੇਡ ਸਟਾਕ ਐਕਸਚੇਂਜ (Stock Exchange) 'ਤੇ ਸੂਚੀਬੱਧ ਆਪਣੀਆਂ ਸਾਫਟਵੇਅਰ ਕੰਪਨੀਆਂ ਮਾਈਂਡਟਰੀ ਲਿਮਿਟੇਡ (Mindtree Ltd) ਅਤੇ L&T ਇਨਫੋਟੈਕ ਲਿਮਟਿਡ (L&T Info Tech Ltd) ਦੇ ਰਲੇਵੇਂ 'ਤੇ ਵਿਚਾਰ ਕਰ ਰਹੀ ਹੈ। ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਦੋਵਾਂ ਕੰਪਨੀਆਂ ਦੇ ਨਿਰਦੇਸ਼ਕ ਮੰਡਲ ਇਸ ਰਲੇਵੇਂ ਦੇ ਪ੍ਰਸਤਾਵ 'ਤੇ ਅਗਲੇ ਹਫਤੇ ਵਿਚਾਰ ਕਰ ਸਕਦੇ ਹਨ।

L&T ਨੇ ਸਾਲ 2019 'ਚ ਸਾਫਟਵੇਅਰ ਕੰਪਨੀ Mindtree ਨੂੰ ਖਰੀਦਿਆ ਸੀ। L&T ਲਿਮਟਿਡ ਦੀ Mindtree Limited ਵਿੱਚ ਲਗਭਗ 61 ਫੀਸਦੀ ਹਿੱਸੇਦਾਰੀ ਹੈ। ਬਲੂਮਬਰਗ ਦੇ ਅੰਕੜਿਆਂ ਦੇ ਅਨੁਸਾਰ, ਮਾਈਂਡਟਰੀ (Mindtree) ਦੀ ਮਾਰਕੀਟ ਪੂੰਜੀਕਰਣ $8.3 ਬਿਲੀਅਨ ਹੈ। ਇਸੇ ਤਰ੍ਹਾਂ, L&T Infotech ਦਾ ਬਾਜ਼ਾਰ ਪੂੰਜੀਕਰਣ $13.6 ਬਿਲੀਅਨ ਹੈ। ਇਸ 'ਚ L&T ਲਿਮਟਿਡ ਦੀ ਲਗਭਗ 74 ਫੀਸਦੀ ਹਿੱਸੇਦਾਰੀ ਹੈ।

ਲਾਗਤ ਨੂੰ ਘਟਾਉਣ ਲਈ ਹੋ ਰਿਹਾ ਇਹ ਰਲੇਵਾਂ : ਰਲੇਵੇਂ ਤੋਂ ਬਾਅਦ ਬਣੀ ਨਵੀਂ ਕੰਪਨੀ ਦਾ ਬਾਜ਼ਾਰ ਪੂੰਜੀਕਰਣ ਲਗਭਗ 22 ਅਰਬ ਡਾਲਰ (ਲਗਭਗ 1,700 ਅਰਬ ਰੁਪਏ) ਹੋ ਸਕਦਾ ਹੈ। ਸੂਤਰਾਂ ਮੁਤਾਬਕ ਦੋਵਾਂ ਕੰਪਨੀਆਂ ਦੇ ਕਾਰੋਬਾਰ ਅਤੇ ਗਾਹਕ ਵੱਖ-ਵੱਖ ਹਨ। ਇਨ੍ਹਾਂ ਵਿਚ ਬਹੁਤ ਘੱਟ ਸਮਾਨਤਾ ਹੈ। ਅਜਿਹੀ ਸਥਿਤੀ ਵਿੱਚ, ਰਲੇਵੇਂ ਨਾਲ ਵੱਡੇ ਸੌਦਿਆਂ ਨੂੰ ਸੁਰੱਖਿਅਤ ਕਰਨ ਅਤੇ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਸੂਤਰਾਂ ਨੇ ਦੱਸਿਆ ਕਿ ਰਲੇਵੇਂ ਦੀ ਯੋਜਨਾ 'ਤੇ ਗੱਲਬਾਤ ਚੱਲ ਰਹੀ ਹੈ।

ਅਜੇ ਕੁਝ ਵੀ ਅੰਤਿਮ ਪੜਾਅ 'ਤੇ ਨਹੀਂ ਹੈ। ਦੋਵਾਂ ਕੰਪਨੀਆਂ ਦੇ ਰਲੇਵੇਂ ਦੀ ਖਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੋਵਿਡ-19 ਤੋਂ ਬਾਅਦ ਦੁਨੀਆ 'ਚ ਕੰਪਨੀਆਂ ਤੇਜ਼ੀ ਨਾਲ ਡਿਜੀਟਾਈਜੇਸ਼ਨ ਨੂੰ ਅਪਣਾ ਰਹੀਆਂ ਹਨ। ਇਸ ਕਾਰਨ ਆਈਟੀ ਕੰਪਨੀਆਂ ਦਾ ਕਾਰੋਬਾਰ ਵਧ ਰਿਹਾ ਹੈ। ਆਈਟੀ ਕੰਪਨੀਆਂ ਦੇ ਨਵੇਂ ਖੇਤਰਾਂ ਵਿੱਚ ਦਾਖ਼ਲੇ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ। ਨਾਲ ਹੀ, ਆਈਟੀ ਪੇਸ਼ੇਵਰਾਂ ਲਈ ਨੌਕਰੀਆਂ ਦੀ ਗਿਣਤੀ ਵਧ ਰਹੀ ਹੈ।
Published by:Amelia Punjabi
First published: