Lassi in Summer: ਗਰਮੀਆਂ ਦਾ ਮੌਸਮ ਅਜਿਹਾ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਠੰਡਾ ਰੱਖਣ ਦਾ ਯਤਨ ਕਰਦੇ ਹਾਂ। ਕੋਈ ਠੰਡੀਆਂ ਥਾਵਾਂ 'ਤੇ ਘੁੰਮਣ ਜਾਂਦਾ ਹੈ ਅਤੇ ਕੋਈ ਠੰਡੇ ਭੋਜਨ ਪਦਾਰਥਾਂ ਜਿਵੇਂ ਆਈਸ ਕਰੀਮ, ਜੂਸ, ਗੰਨੇ ਦਾ ਰਸ ਆਦਿ ਪੀ ਕੇ ਆਪਣੇ ਆਪ ਨੂੰ ਠੰਡਾ ਰੱਖਦਾ ਹੈ ਅਤੇ ਕੁੱਝ ਲੋਕ ਗਰਮੀਆਂ 'ਚ ਲੱਸੀ ਨੂੰ ਆਪਣੀ ਪਹਿਲੀ ਪਸੰਦ ਮੰਨਦੇ ਹਨ। ਅੱਜ ਅਸੀਂ ਤੁਹਾਨੂੰ ਲੱਸੀ ਦੇ 5 ਤਰ੍ਹਾਂ ਦੇ ਸਵਾਦ ਦੱਸਾਂਗੇ ਜੋ ਨਾ ਸਿਰਫ਼ ਤੁਹਾਨੂੰ ਠੰਡ ਦੇਣਗੇ ਬਲਕਿ ਸਵਾਦ 'ਚ ਵੀ ਇੱਕ ਤੋਂ ਵੱਧ ਇੱਕ ਹੋਣਗੇ।
1. ਕਲਾਸਿਕ ਲੱਸੀ
ਕਲਾਸਿਕ ਲੱਸੀ ਬਣਾਉਣ ਲਈ ਦਹੀਂ, ਖੰਡ ਅਤੇ ਬਰਫ਼ ਦੀ ਲੋੜ ਹੁੰਦੀ ਹੈ। ਦਹੀਂ ਵਿੱਚ ਚੀਨੀ ਅਤੇ ਬਰਫ਼ ਮਿਲਾ ਕੇ ਬਲੈਂਡਰ ਦੀ ਮਦਦ ਨਾਲ ਮਿਕਸ ਕਰੋ। ਕਲਾਸਿਕ ਲੱਸੀ ਤਿਆਰ ਹੈ। ਤੁਸੀਂ ਇਸ ਨੂੰ ਇਲਾਇਚੀ ਪਾਊਡਰ ਮਿਲਾ ਕੇ ਸਰਵ ਕਰ ਸਕਦੇ ਹੋ।
2. ਮੈਂਗੋ ਲੱਸੀ
ਅੰਬ ਦੇ ਨਾਲ ਲੱਸੀ ਬਣਾਉਣ ਲਈ ਦਹੀਂ, ਚੀਨੀ ਅਤੇ ਬਰਫ਼ ਦੀ ਲੋੜ ਹੁੰਦੀ ਹੈ, ਨਾਲ ਹੀ ਪੱਕੇ ਹੋਏ ਅੰਬ ਦੇ ਗੁਦੇ ਦੀ ਵੀ ਲੋੜ ਹੁੰਦੀ ਹੈ। ਇਨ੍ਹਾਂ ਸਾਰਿਆਂ ਨੂੰ ਮਿਲਾਓ ਅਤੇ ਬਲੈਂਡਰ 'ਚ ਬਲੈਂਡ ਕਰ ਲਓ। ਉੱਪਰ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਕੇ ਅੰਬ ਦੀ ਲੱਸੀ ਦਾ ਆਨੰਦ ਲਓ।
3. Mint ਲੱਸੀ
ਪੁਦੀਨੇ ਦੀ ਲੱਸੀ ਬਣਾਉਣ ਲਈ, ਇੱਕ ਬਲੈਂਡਰ ਵਿੱਚ ਦਹੀਂ, ਚੀਨੀ ਅਤੇ ਬਰਫ਼ ਦੇ ਨਾਲ ਕੁਝ ਪੁਦੀਨੇ ਦੀਆਂ ਪੱਤੀਆਂ ਨੂੰ ਮਿਲਾਓ। ਤੁਸੀਂ ਆਪਣੇ ਸਵਾਦ ਅਨੁਸਾਰ ਪੁਦੀਨੇ ਦੀ ਲੱਸੀ ਨੂੰ ਨਮਕੀਨ ਅਤੇ ਮਿੱਠਾ ਦੋਵੇਂ ਤਰ੍ਹਾਂ ਨਾਲ ਬਣਾ ਸਕਦੇ ਹੋ।
4. Banana-Walnut ਲੱਸੀ
ਕੇਲੇ ਅਤੇ ਅਖਰੋਟ ਦੀ ਲੱਸੀ ਬਣਾਉਣ ਲਈ ਬਲੈਂਡਰ ਵਿੱਚ ਦਹੀਂ, ਚੀਨੀ ਅਤੇ ਬਰਫ਼ ਨੂੰ ਮਿਲਾਓ। ਹੁਣ ਇਸ 'ਚ ਮੈਸ਼ ਕੀਤਾ ਕੇਲਾ ਮਿਲਾਓ। ਤੁਸੀਂ ਚਾਹੋ ਤਾਂ ਕੇਲੇ ਨੂੰ ਦਹੀਂ ਅਤੇ ਚੀਨੀ ਦੇ ਨਾਲ ਵੀ ਮਿਲਾ ਸਕਦੇ ਹੋ। ਅੰਤ ਵਿੱਚ ਬਾਰੀਕ ਕੱਟੇ ਹੋਏ ਅਖਰੋਟ ਨੂੰ ਮਿਲਾ ਕੇ Banana-Walnut ਲੱਸੀ ਦਾ ਅਨੰਦ ਲਓ।
5. ਸਟ੍ਰਾਬੇਰੀ ਲੱਸੀ
ਸਟ੍ਰਾਬੇਰੀ ਲੱਸੀ ਬਣਾਉਣ ਲਈ ਪਹਿਲਾਂ ਸਟ੍ਰਾਬੇਰੀ ਪਿਊਰੀ ਤਿਆਰ ਕਰ ਲਓ। ਹੁਣ ਬਲੈਂਡਰ ਦੀ ਮਦਦ ਨਾਲ ਦਹੀਂ, ਚੀਨੀ ਅਤੇ ਬਰਫ਼ ਨੂੰ ਬਲੈਂਡ ਕਰੋ। ਇਸ ਤੋਂ ਬਾਅਦ ਇਸ 'ਚ ਸਟ੍ਰਾਬੇਰੀ ਪਿਊਰੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਸਟ੍ਰਾਬੇਰੀ ਲੱਸੀ ਤਿਆਰ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mango, Mango Lassi Recipe, Summer care tips, Summer Drinks