• Home
  • »
  • News
  • »
  • lifestyle
  • »
  • LAST DATE FOR FILING IT INCOME TAX RETURNS HAS BEEN EXTENDED UP TO MARCH 15 GH AS

ਦਸੰਬਰ 2021 ਤੱਕ ਟੈਕਸ ਨਾ ਭਰਨ ਵਾਲਿਆਂ ਲਈ ਆਖਰੀ ਮੌਕਾ, ਜਾਣੋ ITR ਭਰਨ ਦੀ ਆਖਰੀ ਤਰੀਕ

ਦਸੰਬਰ 2021 ਤੱਕ ਟੈਕਸ ਨਾ ਭਰਨ ਵਾਲਿਆਂ ਲਈ ਆਖਰੀ ਮੌਕਾ, ਜਾਣੋ ITR ਭਰਨ ਦੀ ਆਖਰੀ ਤਰੀਕ

  • Share this:
ਆਮਦਨੀ ਕਰ ਭਰਨ ਦੀ ਆਖ਼ਰੀ ਮਿਤੀ 31 ਦਸੰਬਰ, 2021 ਸੀ। ਪਰ ਕਈ ਟੈਕਸਦਾਤਾ ਆਖ਼ਰੀ ਮਿਤੀ ਤੱਕ ਆਪਣਾ ਟੈਕਸ ਨਹੀਂ ਭਰ ਸਕੇ। ਸਰਕਾਰ ਨੇ ਅਜੇ ਤੱਕ ਟੈਕਸ ਨਾ ਭਰਨ ਵਾਲਿਆ ਨੂੰ ਵੱਡੀ ਰਾਹਤ ਦਿੰਦੇ ਹੋਏ ਲਈ ITR ਫਾਈਲ ਕਰਨ ਦੀ ਮਿਤੀ ਨੂੰ ਵਧਾ ਦਿੱਤਾ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਮੁਲਾਂਕਣ ਸਾਲ 2021-22 ਲਈ ਆਈਟੀਆਰ ਫਾਈਲ ਕਰਨ ਦੀ ਆਖ਼ਰੀ ਮਿਤੀ ਹੁਣ 15 ਮਾਰਚ, 2022 ਹੋਵੇਗੀ।

ਇਸਦੇ ਨਾਲ ਹੀ ਕੇਂਦਰੀ ਪ੍ਰਤੱਖ ਟੈਕਸ ਬੋਰਡ ਦਾ ਕਹਿਣਾ ਹੈ ਕਿ ਇਸ ਦਾ ਲਾਭ ਤਨਖਾਹਦਾਰ ਅਤੇ ਵਿਅਕਤੀਗਤ ਟੈਕਸਦਾਤਾਵਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ 2021 ਸੀ। ਹੁਣ ਉਹ 31 ਮਾਰਚ ਤੱਕ 5000 ਰੁਪਏ ਦੇ ਜੁਰਮਾਨੇ ਨਾਲ ITR ਫਾਈਲ ਕਰ ਸਕਦੇ ਹਨ।

ਸੀਬੀਡੀਟੀ ਨੇ ਸਪੱਸ਼ਟ ਕੀਤਾ ਹੈ ਕਿ ਆਈਟੀਆਰ ਫਾਈਲ ਕਰਨ ਲਈ 15 ਮਾਰਚ ਤੱਕ ਦੀ ਛੋਟ ਉਨ੍ਹਾਂ ਵਿਅਕਤੀਗਤ ਟੈਕਸਦਾਤਾਵਾਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ਨੇ ਅਕਾਊਂਟਸ ਆਡਿਟ ਰਿਪੋਰਟ ਜਮ੍ਹਾਂ ਕਰਾਉਣੀ ਹੈ। ਭਾਵ ਕਿ ITR ਫਾਈਲ ਕਰਨ ਦੀ ਆਖ਼ਰੀ ਮਿਤੀ ਸਿਰਫ ਆਡਿਟ ਖਾਤਿਆਂ ਲਈ ਵਧਾਈ ਗਈ ਹੈ।

ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ, ਟੈਕਸਦਾਤਾ ਦੁਆਰਾ ਦਰਸਾਈਆਂ ਗਈਆਂ ਮੁਸ਼ਕਿਲਾਂ ਅਤੇ ਇਨਕਮ ਟੈਕਸ ਐਕਟ, 1961 ਦੇ ਉਪਬੰਧਾਂ ਦੇ ਤਹਿਤ ਆਡਿਟ ਰਿਪੋਰਟ ਦੀ ਇਲੈਕਟ੍ਰਾਨਿਕ ਫਾਈਲਿੰਗ ਦੀ ਮਿਤੀ ਨੂੰ ਅੱਗੇ ਵਧਾਇਆ ਗਿਆ ਹੈ। ਦੱਸ ਦੇਈਏ ਕਿ ਇਸਦੇ ਤਹਿਤ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਅਤੇ ਵੱਖ-ਵੱਖ ਆਡਿਟ ਰਿਪੋਰਟਾਂ ਭਰਨ ਦੀਆਂ ਨਿਯਤ ਮਿਤੀਆਂ ਨੂੰ 15 ਮਾਰਚ, 2022 ਤੱਕ ਵਧਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਾਲ 2020-21 ਲਈ ਆਮਦਨ ਕਰ ਦੀ ਧਾਰਾ-92E ਅਧੀਨ ਅੰਤਰਰਾਸ਼ਟਰੀ ਲੈਣ-ਦੇਣ ਜਾਂ ਵਿਸ਼ੇਸ਼ ਘਰੇਲੂ ਲੈਣ-ਦੇਣ ਕਰਨ ਵਾਲੇ ਵਿਅਕਤੀਆਂ ਦੀ ਤਰਫੋਂ ਆਡੀਟਰ ਰਾਹੀਂ ਰਿਪੋਰਟ ਕਰਨ ਦੀ ਆਖਰੀ ਮਿਤੀ 31 ਅਕਤੂਬਰ 2021 ਸੀ। ਇਸਨੂੰ ਪਹਿਲਾਂ 30 ਨਵੰਬਰ 2021 ਅਤੇ ਫਿਰ 31 ਜਨਵਰੀ 2022 ਵਿੱਚ ਬਦਲਿਆ ਗਿਆ ਸੀ। ਹੁਣ ਇਸ ਨੂੰ ਵਧਾ ਕੇ 15 ਮਾਰਚ, 2022 ਕਰ ਦਿੱਤਾ ਗਿਆ ਹੈ।

ਕਿਉਂ ਵਧਾਈ ਗਈ ਟੈਕਸ ਭਰਨ ਦੀ ਤਰੀਕ
ਦੱਸ ਦੇਈਏ ਕਿ ਚਾਰਟਰਡ ਅਕਾਊਂਟੈਂਟਸ ਦੀ ਨੁਮਾਇੰਦਗੀ ਕਰਨ ਵਾਲੀਆਂ ਕਈ ਸੰਸਥਾਵਾਂ ਨੇ ਪਹਿਲਾਂ ਵਿੱਤ ਮੰਤਰਾਲੇ ਨੂੰ ਆਈਟੀਆਰ ਫਾਈਲ ਕਰਨ ਅਤੇ ਟੈਕਸ ਆਡਿਟ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਮਿਤੀ ਵਧਾਉਣ ਦੀ ਅਪੀਲ ਕੀਤੀ ਸੀ। ਇਨ੍ਹਾਂ ਸੰਗਠਨਾਂ ਨੇ ਕਿਹਾ ਕਿ ਇਨਕਮ ਟੈਕਸ ਦੇ ਨਵੇਂ ਪੋਰਟਲ 'ਚ ਖਾਮੀਆਂ ਅਤੇ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਦਿਨ ਕਈ ਲੋਕ ਟੈਕਸ ਰਿਟਰਨ ਨਹੀਂ ਭਰ ਸਕੇ ਹਨ। ਅਜਿਹੇ 'ਚ ਇਸ ਤਰੀਕ ਨੂੰ ਵਧਾਇਆ ਜਾਣਾ ਚਾਹੀਦਾ ਹੈ।
Published by:Anuradha Shukla
First published:
Advertisement
Advertisement