Home /News /lifestyle /

Lauki Moongphali Soup Recipe: ਵਰਤ ਦੌਰਾਨ ਊਰਜਾ ਬਣਾਈ ਰੱਖਣ ਲਈ ਘਰੇ ਬਣਾਓ ਲੌਕੀ-ਪੀਨਟ ਸੂਪ 

ਨਵਰਾਤਰੀ ਦੇ ਵਰਤ ਦੌਰਾਨ ਤੁਸੀਂ ਸਾਤਵਿਕ ਭੋਜਨ ਹੀ ਕਰ ਸਕਦੇ ਹੋ। ਇਸ ਵਿੱਚ ਵੈਸੇ ਤਾਂ ਸੀਮਿਤ ਵਿਅੰਜਨ ਹੀ ਆਉਂਦੇ ਹਨ ਪਰ ਇਨ੍ਹਾਂ ਨੂੰ ਸੁਆਦ ਅਨੁਸਾਰ ਜ਼ਾਇਕੇਦਾਰ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਲੌਕੀ ਤੇ ਮੂੰਗਫਲੀ ਇਹ ਦੋਵੇਂ ਸਾਤਵਿਕ ਭੋਜਨ ਦਾ ਹਿੱਸਾ ਹਨ। ਤੁਸੀਂ ਵਰਤ ਦੇ ਦੌਰਾਨ ਲੌਕੀ-ਪੀਨਟ ਸੂਪ ਬਣਾ ਸਕਦੇ ਹੋ। ਲੌਕੀ ਵਿਟਾਮਿਨ ਸੀ, ਕੇ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਨੂੰ ਠੀਕ ਰੱਖਦੀ ਹੈ। ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ। ਇਹ ਸੂਪ ਭਾਰ ਘਟਾਉਣ ਵਿੱਚ ਕਾਰਗਰ ਹੈ। ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਦਿਲ ਨੂੰ ਸਿਹਤਮੰਦ ਰੱਖਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ

ਹੋਰ ਪੜ੍ਹੋ ...
 • Share this:

  ਲੌਕੀ-ਪੀਨਟ ਸੂਪ ਲਈ ਸਮੱਗਰੀ

  ਲੌਕੀ - 1, ਮੂੰਗਫਲੀ - 2 ਚਮਚ, ਅਦਰਕ - 1 ਚਮਚ, ਰਾਜਗਿਰਾ ਆਟਾ - 1 ਚਮਚ, ਪੁਦੀਨੇ ਦੇ ਪੱਤੇ - 5-6, ਹਰੀ ਮਿਰਚ - 1, ਕਾਲੀ ਮਿਰਚ ਪਾਊਡਰ - 1 ਚੂੰਡੀ, ਜੈਤੂਨ ਦਾ ਤੇਲ - 1, ਚੱਮਚ, ਕਰੀਮ - 1 ਚਮਚ, ਰੌਕ ਸਾਲਟ - ਸੁਆਦ ਅਨੁਸਾਰ

  ਲੌਕੀ-ਪੀਨਟ ਸੂਪ ਬਣਾਉਣ ਦੀ ਵਿਧੀ

  ਲੌਕੀ-ਪੀਨਟ ਸੂਪ ਬਣਾਉਣ ਲਈ ਪਹਿਲਾਂ ਮੂੰਗਫਲੀ ਨੂੰ ਸਾਫ਼ ਕਰੋ ਅਤੇ ਇੱਕ ਪੈਨ ਵਿੱਚ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਕਿਸੇ ਭਾਂਡੇ 'ਚ ਕੱਢ ਕੇ ਮੈਸ਼ ਕਰ ਲਓ ਅਤੇ ਛਿਲਕਿਆਂ ਨੂੰ ਦਾਣਿਆਂ ਤੋਂ ਵੱਖ ਕਰ ਲਓ। ਹੁਣ ਲੌਕੀ ਨੂੰ ਟੁਕੜਿਆਂ ਵਿੱਚ ਕੱਟ ਲਓ। ਇਸ ਤੋਂ ਬਾਅਦ ਕੁੱਕਰ 'ਚ ਲੌਕੀ ਦੇ ਟੁਕੜੇ, ਹਰੀ ਮਿਰਚ, ਅਦਰਕ ਪਾ ਦਿਓ। ਇਸ ਵਿਚ ਇਕ ਚੁਟਕੀ ਨਮਕ ਅਤੇ ਭੁੰਨੀ ਹੋਈ ਮੂੰਗਫਲੀ ਪਾਓ। ਇਸ ਤੋਂ ਬਾਅਦ ਲੋੜ ਮੁਤਾਬਕ ਪਾਣੀ ਪਾਓ ਅਤੇ ਕੁੱਕਰ ਦਾ ਢੱਕਣ ਲਾ ਕੇ 2 ਸੀਟੀਆਂ ਲਗਾਓ। ਹੁਣ ਇਕ ਪੈਨ 'ਚ 1 ਚਮਚ ਜੈਤੂਨ ਦਾ ਤੇਲ ਪਾ ਕੇ ਮੱਧਮ ਗਰਮੀ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਰਾਜਗਿਰਾ ਆਟਾ ਪਾਓ ਅਤੇ ਆਟੇ ਨੂੰ ਘੱਟ ਅੱਗ 'ਤੇ ਭੁੰਨ ਲਓ। ਧਿਆਨ ਰੱਖੋ ਕਿ ਆਟਾ ਜ਼ਿਆਦਾ ਨਾ ਤਲਿਆ ਜਾਵੇ। ਆਟਾ ਪਕ ਜਾਣ ਤੋਂ ਬਾਅਦ ਇਸ ਨੂੰ ਕੂਕਰ 'ਚ ਲੌਕੀ ਦੇ ਸੂਪ 'ਚ ਪਾਓ ਅਤੇ ਬਲੈਂਡਰ ਦੀ ਮਦਦ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ 'ਚ ਪੁਦੀਨੇ ਦੀਆਂ ਪੱਤੀਆਂ ਅਤੇ ਕਾਲੀ ਮਿਰਚ ਪਾਊਡਰ ਮਿਲਾ ਕੇ 2-3 ਮਿੰਟ ਹੋਰ ਪਕਣ ਦਿਓ। ਹੁਣ ਸੂਪ ਨੂੰ ਸਰਵਿੰਗ ਬਾਊਲ 'ਚ ਕੱਢ ਕੇ ਕਰੀਮ ਨਾਲ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਸਰਵ ਕਰੋ।

  Published by:Sarafraz Singh
  First published:

  Tags: Food, Lifestyle, Recipe