Home /News /lifestyle /

Eicher PRIMA G3: ਟਰੈਕਟਰ ਦੀ ਨਵੀਂ ਸੀਰੀਜ਼ Eicher PRIMA G3 ਲਾਂਚ, ਕਿਸਾਨਾਂ ਦੇ ਕੰਮ ਨੂੰ ਕਰੇਗਾ ਸੁਖਾਲਾ

Eicher PRIMA G3: ਟਰੈਕਟਰ ਦੀ ਨਵੀਂ ਸੀਰੀਜ਼ Eicher PRIMA G3 ਲਾਂਚ, ਕਿਸਾਨਾਂ ਦੇ ਕੰਮ ਨੂੰ ਕਰੇਗਾ ਸੁਖਾਲਾ

ਟਰੈਕਟਰ ਦੀ ਨਵੀਂ ਸੀਰੀਜ਼ Eicher PRIMA G3 ਲਾਂਚ, ਕਿਸਾਨਾਂ ਦੇ ਕੰਮ ਨੂੰ ਕਰੇਗਾ ਸੁਖਾਲਾ
(ਫਾਈਲ ਫੋਟੋ)

ਟਰੈਕਟਰ ਦੀ ਨਵੀਂ ਸੀਰੀਜ਼ Eicher PRIMA G3 ਲਾਂਚ, ਕਿਸਾਨਾਂ ਦੇ ਕੰਮ ਨੂੰ ਕਰੇਗਾ ਸੁਖਾਲਾ (ਫਾਈਲ ਫੋਟੋ)

Eicher PRIMA G3: ਬਦਲਦੇ ਸਮੇਂ ਦੇ ਨਾਲ ਜਿੱਥੇ ਕਾਰ ਨਿਰਮਾਤਾ ਕੰਪਨੀਆਂ ਤੇ ਸਕੂਟਰ ਵਿਕਰੇਤਾਵਾਂ ਨੇ ਆਪਣੇ ਨਵੇਂ ਵਾਹਨ ਮਾਰਕੀਟ ਵਿੱਚ ਲਿਆਂਦੇ ਹਨ ਉਥੇ ਹੀ ਹੁਣ ਟਰੈਕਟਰ ਨਿਰਮਾਤਾ ਕੰਪਨੀ ਨੇ ਵੀ ਆਪਣੇ ਨਵੇਂ ਟਰੈਕਟਰ ਨੂੰ ਲਾਂਚ ਕੀਤਾ ਹੈ।

  • Share this:

Eicher PRIMA G3: ਬਦਲਦੇ ਸਮੇਂ ਦੇ ਨਾਲ ਜਿੱਥੇ ਕਾਰ ਨਿਰਮਾਤਾ ਕੰਪਨੀਆਂ ਤੇ ਸਕੂਟਰ ਵਿਕਰੇਤਾਵਾਂ ਨੇ ਆਪਣੇ ਨਵੇਂ ਵਾਹਨ ਮਾਰਕੀਟ ਵਿੱਚ ਲਿਆਂਦੇ ਹਨ ਉਥੇ ਹੀ ਹੁਣ ਟਰੈਕਟਰ ਨਿਰਮਾਤਾ ਕੰਪਨੀ ਨੇ ਵੀ ਆਪਣੇ ਨਵੇਂ ਟਰੈਕਟਰ ਨੂੰ ਲਾਂਚ ਕੀਤਾ ਹੈ।

TAFE- Tractors and Farm Equipment Limited Group ਦੀ ਇੱਕ ਪ੍ਰਮੁੱਖ ਟਰੈਕਟਰ ਨਿਰਮਾਤਾ ਕੰਪਨੀ Eicher Tractors ਨੇ ਟਰੈਕਟਰਾਂ ਦੀ ਇੱਕ ਨਵੀਂ ਰੇਂਜ, Eicher Prima G3 ਸੀਰੀਜ਼ ਲਾਂਚ ਕੀਤੀ ਹੈ। Eicher Prima G3 40 ਤੋਂ 60 ਹਾਰਸ ਪਾਵਰ ਰੇਂਜ ਵਿੱਚ ਟਰੈਕਟਰਾਂ ਦੀ ਇੱਕ ਨਵੀਂ ਸੀਰੀਜ਼ ਹੈ।

Eicher Prima G3 ਸੀਰੀਜ਼ ਦੀ ਸ਼ੁਰੂਆਤ ਕਰਦੇ ਹੋਏ, ਮੱਲਿਕਾ ਸ਼੍ਰੀਨਿਵਾਸਨ, ਸੀਐਮਡੀ, TAFE, ਨੇ ਕਿਹਾ ਕਿ ਦਹਾਕਿਆਂ ਤੋਂ, ਆਈਸ਼ਰ ਬ੍ਰਾਂਡ ਖੇਤੀਬਾੜੀ ਅਤੇ ਵਪਾਰਕ ਦੋਵਾਂ ਖੇਤਰਾਂ ਵਿੱਚ ਆਪਣੀ ਮਜ਼ਬੂਤੀ ਅਤੇ ਬਹੁਪੱਖੀਤਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ Prima G3 ਦੀ ਸ਼ੁਰੂਆਤ ਨਾਲ ਅਗਾਂਹਵਧੂ ਕਿਸਾਨਾਂ ਨੂੰ ਉੱਚ ਉਤਪਾਦਕਤਾ, ਆਰਾਮ ਅਤੇ ਆਸਾਨ ਸੰਚਾਲਨ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਘੱਟ ਕੀਮਤ 'ਤੇ ਜ਼ਿਆਦਾ ਫਾਇਦੇ ਦਾ ਵਿਕਲਪ ਵੀ ਮਿਲੇਗਾ।

ਡਾ. ਲਕਸ਼ਮੀ ਵੇਨੂ, ਡਿਪਟੀ ਐਮ.ਡੀ., TAFE ਮੋਟਰਜ਼ ਐਂਡ ਟਰੈਕਟਰਜ਼ ਲਿਮਟਿਡ (TMTL) ਨੇ ਕਿਹਾ ਕਿ ਭਾਰਤ ਦੇ ਨੌਜਵਾਨ ਅਤੇ ਅਗਾਂਹਵਧੂ ਕਿਸਾਨ ਤਕਨਾਲੋਜੀ ਅਤੇ ਖੇਤੀ-ਤਕਨੀਕੀ ਹੱਲਾਂ 'ਤੇ ਧਿਆਨ ਕੇਂਦ੍ਰਤ ਕਰਕੇ ਖੇਤੀ ਕਾਰਜਾਂ ਤੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ Prima G3 ਖੇਤੀਬਾੜੀ ਵਿੱਚ ਕ੍ਰਾਂਤੀ ਲਿਆਉਣ ਵਿੱਚ ਇੱਕ ਆਦਰਸ਼ ਭਾਈਵਾਲ ਦੀ ਭੂਮਿਕਾ ਨਿਭਾਏਗਾ। Eicher ਟਰੈਕਟਰ ਉਦਯੋਗ ਵਿੱਚ ਸਭ ਤੋਂ ਪੁਰਾਣੇ ਨਾਵਾਂ ਵਿੱਚੋਂ ਇੱਕ ਹੈ। Eicher 18 ਤੋਂ 60 HP ਰੇਂਜਾਂ ਦੇ 15 ਤੋਂ ਵੱਧ ਮਾਡਲਾਂ ਦੀ ਪੇਸ਼ਕਸ਼ ਕਰਦਾ ਹੈ।

ਟਰੈਕਟਰ ਦੀ ਵਿਕਰੀ ਵਿੱਚ ਵਾਧਾ

ਹੋਰ ਵਾਹਨਾਂ ਵਾਂਗ ਭਾਰਤ ਵਿੱਚ ਟਰੈਕਟਰਾਂ ਦੀ ਵਿਕਰੀ ਵੀ ਵਧੀ ਹੈ। ਪਿਛਲੇ ਮਹੀਨੇ ਅਪ੍ਰੈਲ ਵਿੱਚ ਮਹਿੰਦਰਾ ਸਵਰਾਜ, ਸੋਨਾਲੀਕਾ, ਟੈਫੇ, ਆਈਸ਼ਰ, ਐਸਕਾਰਟਸ, ਜੌਨ ਡੀਅਰ, ਕੁਬੋਟਾ ਅਤੇ ਫੋਰਸ ਮੋਟਰਜ਼ ਸਮੇਤ ਹੋਰ ਕੰਪਨੀਆਂ ਦੇ ਟਰੈਕਟਰਾਂ ਦੀ ਚੰਗੀ ਵਿਕਰੀ ਹੋਈ ਹੈ। ਅਪ੍ਰੈਲ ਵਿੱਚ ਮਹਿੰਦਰਾ ਕੰਪਨੀ ਦੇ 10,699 ਟਰੈਕਟਰ ਸਭ ਤੋਂ ਵੱਧ ਵਿਕੇ ਹਨ। ਇਸ ਤੋਂ ਬਾਅਦ ਮਹਿੰਦਰਾ ਸਵਰਾਜ ਕੰਪਨੀ ਨੇ 8,064 ਟਰੈਕਟਰ ਵੇਚੇ।

ਤੀਜੇ ਨੰਬਰ 'ਤੇ ਸੋਨਾਲੀਕਾ ਕੰਪਨੀ ਨੇ ਕੁੱਲ 5,808 ਟਰੈਕਟਰ ਵੇਚੇ। ਚੌਥੇ ਨੰਬਰ 'ਤੇ TAFE ਦੀਆਂ ਕੁੱਲ 5,522 ਯੂਨਿਟਾਂ ਵਿਕੀਆਂ। ਐਸਕਾਰਟਸ ਟਰੈਕਟਰਜ਼ ਨੇ ਅਪ੍ਰੈਲ ਵਿੱਚ ਕੁੱਲ 5,011 ਟਰੈਕਟਰ ਵੇਚੇ। ਜੌਨ ਡੀਅਰ ਟਰੈਕਟਰਜ਼ ਨੇ ਕੁੱਲ 4,167 ਟਰੈਕਟਰ ਵੇਚੇ। Eicher ਟਰੈਕਟਰਜ਼ ਨੇ ਕੁੱਲ 3,149 ਟਰੈਕਟਰ ਵੇਚੇ। ਕੁਬੋਟਾ ਟਰੈਕਟਰਜ਼ ਕੰਪਨੀ ਨੇ ਕੁੱਲ 1151 ਟਰੈਕਟਰ ਵੇਚੇ।

Published by:rupinderkaursab
First published:

Tags: Auto, Auto industry, Auto news, Automobile, Series, Tractor