Home /News /lifestyle /

ਲਾਂਚ ਹੋਈ 528 ਕਿਲੋਮੀਟਰ ਦੀ ਰੇਂਜ ਵਾਲੀ KIA ਦੀ EV6 GT, ਜਾਣੋ ਖ਼ਾਸੀਅਤ

ਲਾਂਚ ਹੋਈ 528 ਕਿਲੋਮੀਟਰ ਦੀ ਰੇਂਜ ਵਾਲੀ KIA ਦੀ EV6 GT, ਜਾਣੋ ਖ਼ਾਸੀਅਤ

ਕਾਰਾਂ ਦਾ ਕ੍ਰੇਜ਼ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਕੰਪਨੀਆਂ ਵਿੱਚ ਆਪਸੀ ਮੁਕਾਬਲੇਬਾਜ਼ੀ ਚਲ ਰਹੀ ਹੈ। ਇਸ ਸਮੇਂ ਲੋਕ ਇਲੈਕਟ੍ਰਿਕ ਗੱਡੀਆਂ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਹਨ ਤਾਂ ਕਰਕੇ ਕੰਪਨੀਆਂ ਵੀ ਇਲੈਕਟ੍ਰਿਕ ਸੈਗਮੇਂਟ ਵਿੱਚ ਨਵੇਂ ਮਾਡਲ ਉਤਾਰ ਰਹੀਆਂ ਹਨ।

  • Share this:

ਮੰਗਲਵਾਰ ਵਾਲੇ ਦਿਨ 4 ਅਕਤੂਬਰ 2022 ਨੂੰ ਕੋਰੀਆ ਦੀ ਆਟੋਮੋਬਾਈਲ ਕੰਪਨੀ KIA ਇਲੈਕਟ੍ਰਿਕ ਸੈਗਮੇਂਟ ਵਿੱਚ ਆਪਣੀ ਸ਼ਾਨਦਾਰ ਐਂਟਰੀ ਕੀਤੀ ਹੈ। KIA ਨੇ ਹਾਈ ਪਰਫੋਰਮੇਂਸ ਵਾਲੀ ਇਲੈਕਟ੍ਰਿਕ ਕਾਰ EV6 GT ਨੂੰ ਲਾਂਚ ਕੀਤਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਇਸ ਨੂੰ ਅਗਸਤ ਵਿੱਚ ਸ਼ੋਅਕੇਸ ਕੀਤਾ ਸੀ। ਕੰਪਨੀ ਵੱਲੋਂ ਇਸ ਦੀ ਖਾਸੀਅਤ ਇਸਦੀ ਬੈਟਰੀ ਦੱਸੀ ਜਾ ਰਹੀ ਹੈ ਅਤੇ ਇਸ ਬੈਟਰੀ ਨਾਲ ਇਸਦੀ ਰੇਂਜ ਵੀ ਬਹੁਤ ਜ਼ਬਰਦਸਤ ਹੈ। ਤੁਹਾਨੂੰ ਦੱਸ ਦੇਈਏ ਕਿ EV6 GT ਵਿੱਚ ਇੱਕ 77.4 kWh ਦੀ ਬੈਟਰੀ ਹੈ ਜੋ ਫੁੱਲ ਚਾਰਜ ਕਰਨ 'ਤੇ 528 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ। ਅਜਿਹਾ ਕੰਪਨੀ ਦਾ ਦਾਅਵਾ ਹੈ ਬਾਕੀ ਇਸਨੂੰ ਚਲਾਉਣ ਤੋਂ ਬਾਅਦ ਇਸਦੀ ਰੇਂਜ ਦੀ ਪੁਸ਼ਟੀ ਹੋਵੇਗੀ।

ਕੰਪਨੀ ਇਸ ਤੋਂ ਪਹਿਲਾਂ ਹੀ ਇਸ ਸੈਗਮੇਂਟ ਬਾਰੇ ਦੱਸ ਚੁੱਕੀ ਸੀ। ਕੰਪਨੀ ਦਾ ਟੀਚਾ 2027 ਤੱਕ 14 ਈਵੀ ਮਾਡਲਾਂ ਨੂੰ ਬਾਜ਼ਾਰ 'ਚ ਪੇਸ਼ ਕਰਨ ਦਾ ਹੈ। ਹੁਣ Kia ਦਾ ਪਹਿਲਾ EV ਮਾਡਲ 4 ਅਕਤੂਬਰ ਨੂੰ ਲਾਂਚ ਹੋਵੇਗਾ।

ਜੇਕਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਪ੍ਰੀਮੀਅਮ ਕਾਰ ਹੈ ਇਸ ਲਈ ਇਸਦੀ ਕੀਮਤ ਵੀ ਜ਼ਿਆਦਾ ਹੈ। ਕੰਪਨੀ ਨੇ ਕਾਰ ਦੀ ਐਕਸ-ਸ਼ੋਰੂਮ ਕੀਮਤ 59.95 ਲੱਖ ਰੁਪਏ ਰੱਖੀ ਹੈ।

ਇੱਥੇ ਧਿਆਨ ਦੇਣ ਵਾਲੀ ਇੱਕ ਹੋਰ ਗੱਲ ਇਹ ਵੀ ਹੈ ਕਿ ਕਿ 26 ਮਈ ਤੋਂ ਕਿਆ ਨੇ ਇਸ ਕਾਰ ਦੀ ਬੁਕਿੰਗ ਦਿੱਲੀ, ਮੁੰਬਈ, ਪੁਣੇ, ਅਹਿਮਦਾਬਾਦ, ਨੋਇਡਾ, ਗੁਰੂਗ੍ਰਾਮ, ਜੈਪੁਰ, ਕੋਚੀ, ਬੈਂਗਲੁਰੂ, ਹੈਦਰਾਬਾਦ ਅਤੇ ਕੋਲਕਾਤਾ 'ਚ ਸ਼ੁਰੂ ਕੀਤੀ ਸੀ।

ਜੇਕਰ ਇਸਦੀ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਹਾਈ ਸਪੀਡ 260 ਕਿ.ਮੀ ਪ੍ਰਤੀ ਘੰਟਾ ਹੈ। ਤੁਹਾਨੂੰ ਦੱਸ ਦੇਈਏ ਕਿ EV 6 GT 'ਚ ਨਵੀਂ ਤਕਨੀਕ E-GMP (ਇਲੈਕਟ੍ਰਿਕ ਗਲੋਬਲ ਮਾਡਿਊਲਰ ਪਲੇਟਫਾਰਮ) ਦੀ ਵਰਤੋਂ ਕੀਤੀ ਗਈ ਹੈ। ਇਸ ਤਕਨੀਕ ਨਾਲ ਬੈਟਰੀ ਪੈਕ ਦੀ ਪਾਵਰ ਹਾਨੀ ਘੱਟ ਹੁੰਦੀ ਹੈ। ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਦੀ ਟਾਪ ਸਪੀਡ 260 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੇ ਨਾਲ ਹੀ ਇਹ ਸਿਰਫ 5.3 ਸੈਕਿੰਡ 'ਚ 100 ਕਿਲੋਮੀਟਰ ਦੀ ਸਪੀਡ ਨੂੰ ਫੜ ਲੈਂਦੀ ਹੈ।

ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ 'ਤੇ ਕਾਰ 528 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਇਸ ਦੀ ਬੈਟਰੀ ਨੂੰ ਚਾਰਜ ਕਰਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਜਿਸ ਕਰਕੇ ਇਸਦੀ ਬੈਟਰੀ 18 ਮਿੰਟਾਂ ਵਿੱਚ 80 ਪ੍ਰਤੀਸ਼ਤ ਚਾਰਜ ਹੋ ਜਾਂਦੀ ਹੈ। ਇਹ 800 ਵੋਲਟ ਅਲਟਰਾ ਫਾਸਟ ਚਾਰਜਿੰਗ ਨਾਲ ਲੈਸ ਹੈ

Published by:Drishti Gupta
First published:

Tags: Auto, Auto industry, Auto news, Kia EV6