ਹਿੰਦੂ ਧਰਮ ਵਿੱਚ ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਧਨ ਦੀ ਦੇਵੀ ਮਾਂ ਲਕਸ਼ਮੀ ਅਤੇ ਸ਼੍ਰੀ ਗਣੇਸ਼ ਜੀ ਦੀ ਇਕੱਠੇ ਪੂਜਾ ਕੀਤੀ ਜਾਂਦੀ ਹੈ। ਵੈਸੇ ਤਾਂ ਅਸੀਂ ਹਰ ਥਾਂ ਸ੍ਰੀ ਹਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਜੀ ਦੀ ਮੂਰਤੀ ਜਾਂ ਤਸਵੀਰ ਦੇਖਦੇ ਹਾਂ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗਣੇਸ਼ ਜੀ ਨੂੰ ਪੁੱਤਰ ਮੰਨਣ ਦੇ ਬਾਵਜੂਦ ਗਣੇਸ਼ ਦੇ ਨਾਲ-ਨਾਲ ਮਾਤਾ ਲਕਸ਼ਮੀ ਜੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ। ਕਿਸੇ ਵੀ ਭਗਵਾਨ ਦੀ ਪੂਜਾ ਗਣੇਸ਼ ਜੀ ਦੀ ਪੂਜਾ ਕੀਤੇ ਬਿਨਾਂ ਪੂਰੀ ਨਹੀਂ ਮੰਨੀ ਜਾਂਦੀ। ਤਾਂ ਕੀ ਕਾਰਨ ਹੈ ਕਿ ਦੇਵੀ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਇਕੱਠੇ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀ ਪੌਰਾਣਿਕ ਕਥਾ ਬਾਰੇ...
ਪੌਰਾਣਿਕ ਕਥਾ ਦੇ ਮੁਤਾਬਿਕ ਮਾਤਾ ਲਕਸ਼ਮੀ ਜੀ ਦੀ ਕੋਈ ਸੰਤਾਨ ਨਹੀਂ ਸੀ ਅਤੇ ਉਹ ਪੁੱਤਰ ਦੀ ਕਾਮਨਾ ਕਰਦੇ ਸਨ। ਅਜਿਹੀ ਹਾਲਤ ਵਿੱਚ ਉਹ ਮਾਤਾ ਪਾਰਵਤੀ ਕੋਲ ਗਏ। ਉਨ੍ਹਾਂ ਨੇ ਮਾਤਾ ਪਾਰਵਤੀ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣਾ ਇੱਕ ਪੁੱਤਰ ਉਨ੍ਹਾਂ ਨੂੰ ਸੌਂਪ ਦੇਣ। ਮਾਤਾ ਪਾਰਵਤੀ ਨੇ ਮਾਤਾ ਲਕਸ਼ਮੀ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨੂੰ ਦੱਤਕ ਪੁੱਤਰ (ਗੋਦ ਲਿਆ ਪੁੱਤਰ) ਵਜੋਂ ਭਗਵਾਨ ਗਣੇਸ਼ ਜੀ ਨੂੰ ਸੌਂਪ ਦਿੱਤਾ। ਉਦੋਂ ਤੋਂ ਗਣੇਸ਼ ਜੀ ਨੂੰ ਦੇਵੀ ਲਕਸ਼ਮੀ ਦੇ ਦੱਤਕ ਪੁੱਤਰ ਵਜੋਂ ਜਾਣਿਆ ਜਾਂਦਾ ਹੈ।
ਮਾਤਾ ਲਕਸ਼ਮੀ ਗਣੇਸ਼ ਜੀ ਨੂੰ ਪੁੱਤਰ ਦੇ ਰੂਪ ਵਿੱਚ ਪ੍ਰਾਪਤ ਕਰਕੇ ਬਹੁਤ ਖੁਸ਼ ਹੋਈ। ਉਨ੍ਹਾਂ ਨੇ ਗਣੇਸ਼ ਨੂੰ ਇਹ ਵਰਦਾਨ ਦਿੱਤਾ ਕਿ ਜੋ ਮੇਰੀ ਪੂਜਾ ਦੇ ਨਾਲ-ਨਾਲ ਤੁਹਾਡੀ ਪੂਜਾ ਕਰੇਗਾ, ਮੈਂ ਉਸ ਦੇ ਸਥਾਨ 'ਤੇ ਨਿਵਾਸ ਕਰਾਂਗੀ। ਧਾਰਮਿਕ ਮਾਨਤਾ ਦੇ ਅਨੁਸਾਰ, ਇਸ ਲਈ ਉਨ੍ਹਾਂ ਦੇ 'ਦੱਤਕ ਪੁੱਤਰ' ਭਗਵਾਨ ਗਣੇਸ਼ ਦੀ ਹਮੇਸ਼ਾ ਮਾਤਾ ਲਕਸ਼ਮੀ ਦੇ ਨਾਲ ਪੂਜਾ ਕੀਤੀ ਜਾਂਦੀ ਹੈ। ਮਾਂ ਹਮੇਸ਼ਾ ਆਪਣੇ ਪੁੱਤਰ ਦੇ ਸੱਜੇ ਪਾਸੇ ਬੈਠਦੀ ਹੈ, ਇਸ ਲਈ ਮਾਂ ਲਕਸ਼ਮੀ ਦੀ ਮੂਤਰੀ ਗਣੇਸ਼ ਜੀ ਦੇ ਸੱਜੇ ਪਾਸੇ ਰੱਖੀ ਜਾਂਦੀ ਹੈ।
ਜੇਕਰ ਅਸੀਂ ਲਕਸ਼ਮੀ ਜੀ ਦੇ ਨਾਲ ਗਣੇਸ਼ ਦੀ ਪੂਜਾ ਕਰਨ ਦੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਸ ਦਾ ਮਤਲਬ ਹੈ ਧਨ ਅਤੇ ਬੁੱਧੀ ਹਮੇਸ਼ਾ ਇਕੱਠੇ ਹੋਣੇ ਚਾਹੀਦੇ ਹਨ। ਅਕਲ ਤੋਂ ਬਿਨਾਂ ਪੈਸਾ ਹੋਣਾ ਬੇਕਾਰ ਮੰਨਿਆ ਜਾਂਦਾ ਹੈ। ਮੰਨ ਲਓ ਕਿ ਤੁਹਾਡੇ ਕੋਲ ਪੈਸਾ ਹੈ ਪਰ ਉਸ ਨੂੰ ਵਰਤਣ ਦੀ ਅਕਲ ਨਹੀਂ ਹੈ, ਤਾਂ ਤੁਸੀਂ ਗਲਤ ਸੰਗਤ ਵਿਚ ਫਸ ਸਕਦੇ ਹੋ। ਇਸ ਲਈ ਧਨ ਅਤੇ ਅਕਲ ਦਾ ਇਕੱਠੇ ਹੋਣਾ ਜ਼ਰੂਰੀ ਹੈ। ਇਸੇ ਲਈ ਜਦੋਂ ਵੀ ਘਰ ਵਿੱਚ ਪੂਜਾ ਕੀਤੀ ਜਾਂਦੀ ਹੈ ਤਾਂ ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਇਕੱਠੇ ਸਥਾਪਨਾ ਕੀਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Goddess laxmi, Hinduism, Lord Ganesh, Religion