Lazy Aloo Toast: ਟੋਸਟ ਇੱਕ ਅਜਿਹਾ ਭੋਜਨ ਹੈ ਜਿਸ ਨੂੰ ਲੋਕ ਆਮ ਤੌਰ 'ਤੇ ਨਾਸ਼ਤੇ ਤੋਂ ਲੈ ਕੇ ਸਨੈਕ ਦੇ ਤੌਰ ਉੱਤੇ ਖਾਣਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਟੋਸਟ ਦੀਆਂ ਕਈ ਕਿਸਮਾਂ ਜਿਵੇਂ ਕਿ ਆਲੂ ਟੋਸਟ, ਖੀਰੇ ਦਾ ਟੋਸਟ, ਕੌਰਨ ਟੋਸਟ, ਜਾਂ ਮਿਕਸ ਵੈਜ ਟੋਸਟ ਆਦਿ ਆਸਾਨੀ ਨਾਲ ਬਣਾ ਕੇ ਖਾ ਸਕਦੇ ਹੋ। ਪਰ ਅੱਜ ਅਸੀਂ ਤੁਹਾਡੇ ਲਈ ਲੇਜ਼ੀ ਆਲੂ ਟੋਸਟ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਲੇਜ਼ੀ ਆਲੂ ਦੇ ਟੋਸਟ ਸਵਾਦ ਵਿਚ ਬਹੁਤ ਮਜ਼ੇਦਾਰ ਹੁੰਦੇ ਹਨ। ਲੇਜ਼ੀ ਆਲੂ ਟੋਸਟ ਨੂੰ ਤੁਸੀਂ ਚਾਹ ਨਾਲ ਵੀ ਸਰਵ ਕਰ ਸਕਦੇ ਹੋ। ਤੁਸੀਂ ਇਸ ਨੂੰ ਧਨੀਆ, ਪੁਦੀਨਾ ਜਾਂ ਟਮਾਟਰ ਦੀ ਚਟਨੀ ਨਾਲ ਖਾ ਸਕਦੇ ਹੋ। ਤੁਸੀਂ ਇਸ 'ਚ ਚਿਲੀ ਫਲੇਕਸ ਵੀ ਮਿਲਾ ਸਕਦੇ ਹੋ। ਤੁਸੀਂ ਇਸ 'ਤੇ ਇਕ ਹੋਰ ਬਰੈੱਡ ਸਲਾਈਸ ਰੱਖ ਕੇ ਵੀ ਸੈਂਡਵਿਚ ਬਣਾ ਸਕਦੇ ਹੋ।
ਇਸ ਦਾ ਨਾਂ ਲੇਜ਼ੀ ਆਲੂ ਟੋਸਟ ਇਸ ਲਈ ਹੈ ਕਿਉਂਕਿ ਇਹ ਆਲਸੀ ਲੋਕਾਂ ਲਈ ਬੈਸਟ ਡਿਸ਼ ਹੈ। ਇਸ ਨੂੰ ਸਕਾਰਾਤਮਕ ਤੌਰ ਉੱਤੇ ਵੇਖਿਆ ਜਾਵੇ ਤਾਂ ਇਸ ਨੂੰ ਬਣਾਉਣ ਵਿੱਚ ਸਿਰਫ 5 ਮਿੰਟ ਲਗਦੇ ਹਨ, ਹੁਣ ਇੱਕ ਆਸਲੀ ਵਿਅਕਤੀ ਨੂੰ ਜੇ 5 ਮਿੰਟ ਵਿੱਚ ਬਣ ਕੇ ਤਿਆਰ ਕੋਈ ਡਿਸ਼ ਮਿਲ ਜਾਵੇ ਤਾਂ ਉਸ ਦੀ ਤਾਂ ਗੱਲਬਾਤ ਹੀ ਅਲੱਗ ਹੋਵੇਗੀ।
ਲੇਜ਼ੀ ਆਲੂ ਟੋਸਟ ਬਣਾਉਣ ਲਈ ਜ਼ਰੂਰੀ ਸਮੱਗਰੀ
3 ਉਬਾਲੇ ਆਲੂ, 2 ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਅੱਧਾ ਚਮਚ ਕਾਲੀ ਮਿਰਚ ਪਾਊਡਰ, ਲੂਣ, 4 ਬਰੈੱਡ ਦੇ ਟੁਕੜੇ, ਹਰੇ ਧਨੀਏ ਦੀ ਚਟਨੀ, 4 ਚਮਚ ਸੇਵ, ਟਮਾਟਰ ਕੈਚਅੱਪ
ਲੇਜ਼ੀ ਆਲੂ ਟੋਸਟ ਬਣਾਉਣ ਦੀ ਵਿਧੀ
-ਲੇਜ਼ੀ ਆਲੂ ਟੋਸਟ ਬਣਾਉਣ ਲਈ, ਪਹਿਲਾਂ ਉਬਲੇ ਹੋਏ ਆਲੂ ਲਓ ਅਤੇ ਉਨ੍ਹਾਂ ਨੂੰ ਮੈਸ਼ ਕਰੋ। ਇਸ ਤੋਂ ਬਾਅਦ ਮਿਕਸਿੰਗ ਬਾਊਲ 'ਚ ਬਾਰੀਕ ਕੱਟੀਆਂ ਹਰੀਆਂ ਮਿਰਚਾਂ ਪਾਓ ਅਤੇ ਕਾਲੀ ਮਿਰਚ ਪਾਊਡਰ ਪਾਓ।
-ਇਸ ਵਿਚ ਸਵਾਦ ਅਨੁਸਾਰ ਨਮਕ ਪਾਓ। ਇਸ ਤੋਂ ਬਾਅਦ ਬਰੈੱਡ ਦੇ ਟੁਕੜਿਆਂ ਨੂੰ ਟੋਸਟ ਕਰ ਲਓ। ਟੋਸਟ 'ਤੇ ਚਟਨੀ ਫੈਲਾਓ। ਇਸ 'ਤੇ ਆਲੂ ਮਸਾਲੇ ਦਾ ਮਿਸ਼ਰਣ ਫੈਲਾਓ ਅਤੇ ਇਸ 'ਤੇ ਸੇਵ ਨਮਕੀਨ ਪਾ ਦਿਓ।
-ਇਸ 'ਤੇ ਕੈਚੱਪ ਪਾ ਦਿਓ। ਇਸ ਮਜ਼ੇਦਾਰ ਡਿਸ਼ ਨੂੰ ਤੁਸੀਂ ਸਵੇਰੇ ਜਾਂ ਸ਼ਾਮ ਦੇ ਨਾਸ਼ਤੇ 'ਚ ਬਣਾ ਕੇ ਖਾਇਆ ਜਾ ਸਕਦਾ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Life style, Recipe