Lazy Aloo Toast Recipe: ਸਵੇਰ ਦਾ ਨਾਸ਼ਤਾ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਪਰ ਅਸੀਂ ਅਕਸਰ ਹੀ ਸਮੇਂ ਦੀ ਘਾਟ ਕਰਕੇ ਨਾਸ਼ਤਾ ਨਹੀਂ ਬਣਾ ਪਾਉਂਦੇ। ਸਵੇਰੇ ਨਾਸ਼ਤਾ ਨਾ ਕਰਨਾ ਸਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਤੁਹਾਡੇ ਕੋਲ ਸਵੇਰ ਦਾ ਨਾਸ਼ਤਾ ਕਰਨ ਲਈ ਬਹੁਤ ਸਾਰੀਆਂ ਆਪਸ਼ਨ ਹਨ। ਜੇਕਰ ਤੁਸੀਂ ਸਵੇਰੇ ਸਵਾਦ ਨਾਸ਼ਤਾ ਕਰਨਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਨਾਸ਼ਤਾ ਤਿਆਰ ਕਰਨ ਲਈ ਬਹੁਤਾ ਸਮਾਂ ਵੀ ਨਹੀਂ, ਤਾਂ ਅਸੀਂ ਤੁਹਾਡੇ ਲਈ ਇੱਕ ਚੰਗਾ ਵਿਕਲਪ ਲੈ ਕੇ ਆਏ ਹਾਂ। ਅਜਿਹੀ ਸਥਿਤੀ ਵਿੱਚ ਤੁਸੀਂ ਲੇਜ਼ੀ ਆਲੂ ਟੋਸਟ ਬਣਾ ਸਕਦੇ ਹਨ। ਇਨ੍ਹਾਂ ਨੂੰ ਬਣਾਉਣ ਦੇ ਲਈ ਸਿਰਫ਼ 10 ਮਿੰਟ ਲੱਗਦੇ ਹਨ। ਇਹ ਤੁਹਾਡੇ ਲਈ ਇੱਕ ਚੰਗਾ ਤੇ ਸਵਾਦੀ ਵਿਕਲਪ ਹਨ। ਆਓ ਜਾਣਦੇ ਹਾਂ ਕਿ ਲੇਜ਼ੀ ਆਲੂ ਟੋਸਟ ਦੀ ਰੈਸਿਪੀ ਕੀ ਹੈ।
ਲੇਜ਼ੀ ਆਲੂ ਟੋਸਟ ਬਣਾਉਣ ਲਈ ਲੋੜੀਂਦੀ ਸਮੱਗਰੀ
ਲੇਜ਼ੀ ਆਲੂ ਟੋਸਟ ਬਣਾਉਣ ਲਈ ਤੁਹਾਨੂੰ 3 ਉੱਬਲੇ ਹੋਏ ਆਲੂ, 2 ਬਾਰੀਕ ਕੱਟੀਆਂ ਹਰੀਆਂ ਮਿਰਚਾਂ, 4 ਬ੍ਰੈੱਡ ਜਾਂ ਰੋਟੀ ਦੇ ਟੁਕੜੇ, ਸੇਵ, ਹਰੀ ਚਟਨੀ, ਟਮਾਟੋ ਕੈਚਅੱਪ, ਕਾਲੀ ਮਿਰਚ ਦਾ ਪਾਊਡਰ, ਨਮਕ ਆਦਿ ਦੀ ਲੋੜ ਪਵੇਗੀ। ਇਸ ਸਮੱਗਰੀ ਦੀ ਵਰਤੋਂ ਕਰਕੇ ਤੁਸੀਂ ਬਹੁਤ ਹੀ ਆਸਾਨੀ ਨਾਲ ਲੇਜ਼ੀ ਆਲੂ ਟੋਸਟ ਤਿਆਰ ਕਰ ਸਕਦੇ ਹੋ।
ਲੇਜ਼ੀ ਆਲੂ ਟੋਸਟ ਦੀ ਰੈਸਿਪੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Life style, Recipe