Home /News /lifestyle /

ਜਾਣੋ ਭਾਰਤ ਦੇ ਪੰਜ ਚੋਟੀ ਦੇ ਇਲੈਕਟ੍ਰਿਕ ਸਕੂਟਰਾਂ ਬਾਰੇ, 'ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪਾਓ ਛੁਟਕਾਰਾ!

ਜਾਣੋ ਭਾਰਤ ਦੇ ਪੰਜ ਚੋਟੀ ਦੇ ਇਲੈਕਟ੍ਰਿਕ ਸਕੂਟਰਾਂ ਬਾਰੇ, 'ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪਾਓ ਛੁਟਕਾਰਾ!

 ਜਾਣੋ ਭਾਰਤ ਦੇ ਪੰਜ ਚੋਟੀ ਦੇ ਇਲੈਕਟ੍ਰਿਕ ਸਕੂਟਰਾਂ ਬਾਰੇ, 'ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪਾਓ ਛੁਟਕਾਰਾ!  (ਫਾਈਲ ਫੋਟੋ)

ਜਾਣੋ ਭਾਰਤ ਦੇ ਪੰਜ ਚੋਟੀ ਦੇ ਇਲੈਕਟ੍ਰਿਕ ਸਕੂਟਰਾਂ ਬਾਰੇ, 'ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪਾਓ ਛੁਟਕਾਰਾ! (ਫਾਈਲ ਫੋਟੋ)

ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਕਾਰਨ ਪਿਛਲੇ ਕੁਝ ਅਰਸੇ ਤੋਂ ਇਲੈਕਟ੍ਰਿਕ ਸਕੂਟਰਾਂ (Electric Scooters) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਘੱਟ ਦੂਰੀ ਤੱਕ ਆਉਣ ਜਾਣ ਲਈ ਇਹ ਇਲੈਕਟ੍ਰਿਕ ਸਕੂਟਰ (Electric Scooter) ਬੇਹੱਦ ਕਾਮਯਾਜ ਹੋ ਰਹੇ ਹਨ। ਜੇਕਰ ਤੁਸੀਂ ਵੀ ਪੈਟਰੋਲ ਦੀ ਮਹਿੰਗਾਈ ਤੋਂ ਪਰੇਸ਼ਾਨ ਹੋ ਅਤੇ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਬਾਰੇ ਦੱਸਾਂਗੇ, ਜੋ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੇ ਹਨ।

ਹੋਰ ਪੜ੍ਹੋ ...
  • Share this:
ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਕਾਰਨ ਪਿਛਲੇ ਕੁਝ ਅਰਸੇ ਤੋਂ ਇਲੈਕਟ੍ਰਿਕ ਸਕੂਟਰਾਂ (Electric Scooters) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਘੱਟ ਦੂਰੀ ਤੱਕ ਆਉਣ ਜਾਣ ਲਈ ਇਹ ਇਲੈਕਟ੍ਰਿਕ ਸਕੂਟਰ (Electric Scooter) ਬੇਹੱਦ ਕਾਮਯਾਜ ਹੋ ਰਹੇ ਹਨ। ਜੇਕਰ ਤੁਸੀਂ ਵੀ ਪੈਟਰੋਲ ਦੀ ਮਹਿੰਗਾਈ ਤੋਂ ਪਰੇਸ਼ਾਨ ਹੋ ਅਤੇ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਬਾਰੇ ਦੱਸਾਂਗੇ, ਜੋ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੇ ਹਨ। ਇਨ੍ਹਾਂ ਸਕੂਟਰਾਂ ਦੀ ਕੀਮਤ ਇਕ ਲੱਖ ਰੁਪਏ ਤੋਂ ਘੱਟ ਹੈ। ਆਧੁਨਿਕ ਤਕਨੀਕਾਂ ਨਾਲ ਲੈਸ ਇਹ ਸਕੂਟਰ ਇੱਕ ਵਾਰ ਚਾਰਜ ਕਰਨ 'ਤੇ ਲੰਬੀ ਦੂਰੀ ਤੈਅ ਕਰ ਸਕਦੇ ਹਨ।

Ola S1: Ola S1 ਪਿਛਲੇ ਸਾਲ ਦੇ ਅਖੀਰ ਵਿੱਚ ਲਾਂਚ ਕੀਤੇ ਗਏ ਦੋ ਓਲਾ ਇਲੈਕਟ੍ਰਿਕ ਸਕੂਟਰਾਂ (Electric Scooters) ਵਿੱਚੋਂ ਸਭ ਤੋਂ ਸਸਤਾ ਹੈ। ਕੰਪਨੀ ਦੇ Ola S1 ਦੀ ਕੀਮਤ 99,999 ਰੁਪਏ ਹੈ। ਪਰ ਕਈ ਰਾਜ, ਜੋ ਇਲੈਕਟ੍ਰਿਕ ਵਾਹਨਾਂ 'ਤੇ ਸਬਸਿਡੀ ਦੀ ਪੇਸ਼ਕਸ਼ ਕਰਦੇ ਹਨ, ਵਿੱਚ ਕੀਮਤ ਘਟ ਕੇ 85,099 ਰੁਪਏ ਹੋ ਸਕਦੀ ਹੈ । Ola S1 ਇਕ ਵਾਰ ਚਾਰਜ ਕਰਨ ਉਪਰੰਤ 121 ਕਿਲੋਮੀਟਰ ਚਲਦੀ ਹੈ।

Bounce Infinity E1 : ਇਲੈਕਟ੍ਰਿਕ ਵਾਹਨ ਸਟਾਰਟਅੱਪ ਬਾਊਂਸ ਨੇ ਹਾਲ ਹੀ ਵਿੱਚ ਆਪਣਾ ਨਵਾਂ ਇਨਫਿਨਿਟੀ ਇਲੈਕਟ੍ਰਿਕ ਸਕੂਟਰ (Electric Scooter) ਲਾਂਚ ਕੀਤਾ ਹੈ। E1 ਨੂੰ ਬੈਟਰੀ ਅਤੇ ਚਾਰਜਰ ਸਮੇਤ ₹68,999 ਦੀ ਕੀਮਤ 'ਤੇ ਲਿਆ ਜਾ ਸਕਦਾ ਹੈ। ਹਾਲਾਂਕਿ, ਬਿਨਾਂ ਬੈਟਰੀ ਦੇ ਸਕੂਟਰ ਦੀ ਕੀਮਤ 36,000 ਰੁਪਏ ਹੈ। ਇਹ ਬਾਜ਼ਾਰ 'ਚ ਪਹਿਲਾ ਇਲੈਕਟ੍ਰਿਕ ਸਕੂਟਰ (Electric Scooter) ਹੈ, ਜਿਸ ਨੂੰ ਬਿਨਾਂ ਬੈਟਰੀ ਦੇ ਵੀ ਚਲਾਇਆ ਜਾ ਸਕਦਾ ਹੈ। ਇਹ ਸਿੰਗਲ ਚਾਰਜ 'ਤੇ 85 ਕਿਲੋਮੀਟਰ ਦੀ ਰੇਂਜ ਦਿੰਦਾ ਹੈ।

Hero Electric Photon HX: ਹੀਰੋ ਇਲੈਕਟ੍ਰਿਕ ਦੇਸ਼ ਦੇ ਸਭ ਤੋਂ ਪੁਰਾਣੇ ਇਲੈਕਟ੍ਰਿਕ ਸਕੂਟਰ (Electric Scooter) ਬ੍ਰਾਂਡਾਂ ਵਿੱਚੋਂ ਇੱਕ ਹੈ। ਇਸ ਕੰਪਨੀ ਦਾ ਆਉਣ ਵਾਲਾ ਇਲੈਕਟ੍ਰਿਕ ਸਕੂਟਰ ਫੋਟੌਨ (Photon) ਹੈ। ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਆਉਣ-ਜਾਣ ਲਈ ਇਹ ਬਹੁਤ ਵਧੀਆ ਹੈ। ਸਬਸਿਡੀ ਵਾਲੇ ਰਾਜਾਂ ਵਿੱਚ, ਇਸਦੀ ਕੀਮਤ 74,240 ਰੁਪਏ ਹੈ। ਇਹ 108 ਕਿਲੋਮੀਟਰ ਪ੍ਰਤੀ ਚਾਰਜ ਦੀ ਰੇਂਜ ਪ੍ਰਦਾਨ ਕਰਦਾ ਹੈ। ਸਕੂਟਰ ਦਾ ਚਾਰਜ ਕਰਨ ਦਾ ਸਮਾਂ 5 ਘੰਟੇ ਹੈ।

Hero Electric NYX Dual: ਇਹ ਇਲੈਕਟ੍ਰਿਕ ਸਕੂਟਰ (Electric Scooter) ਇੱਕ ਰੇਂਜ ਚੈਂਪੀਅਨ ਹੈ ਕਿਉਂਕਿ ਇਹ ਇੱਕ ਦੀ ਬਜਾਏ ਦੋ ਬੈਟਰੀਆਂ ਦੇ ਵਿਕਲਪ ਨਾਲ ਆਉਂਦਾ ਹੈ। ਇਲੈਕਟ੍ਰਿਕ ਸਕੂਟਰ (Electric Scooters) ਸਿੰਗਲ ਚਾਰਜ 'ਤੇ 138 ਕਿਲੋਮੀਟਰ ਤੱਕ ਦੀ ਰੇਂਜ ਦਿੰਦਾ ਹੈ। ਟਾਪ ਸਪੀਡ 42 kmph ਤੱਕ ਸੀਮਿਤ ਹੈ ਅਤੇ ਸਕੂਟਰ ਨੂੰ ਪੂਰੀ ਤਰ੍ਹਾਂ ਚਾਰਜ ਹੋਣ ਵਿੱਚ 4 ਤੋਂ 5 ਘੰਟੇ ਲੱਗਦੇ ਹਨ।

Okinawa Praise Pro : ਓਕੀਨਾਵਾ ਨੇ ਇਲੈਕਟ੍ਰਿਕ ਸਕੂਟਰ (Electric Scooter) ਮਾਰਕੀਟ ਵਿੱਚ ਲਗਾਤਾਰ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਭਾਰਤੀ ਬ੍ਰਾਂਡ 79,845 ਰੁਪਏ ਦੀ ਘੱਟ ਕੀਮਤ 'ਤੇ Praise Pro ਦੀ ਪੇਸ਼ਕਸ਼ ਕਰਦਾ ਹੈ। ਇਸ ਸਕੂਟਰ ਦੀ ਰੇਂਜ ਸਿਰਫ 88 ਕਿਲੋਮੀਟਰ ਹੈ।
Published by:rupinderkaursab
First published:

Tags: Auto, Auto industry, Auto news, Automobile, Electric, Electric Cars

ਅਗਲੀ ਖਬਰ