• Home
  • »
  • News
  • »
  • lifestyle
  • »
  • LEARN ABOUT THE 5 CHEAPEST CRUISER BIKES INCLUDING JAWA AT ROYAL ENFIELD GH RUP AS

ਜਾਣੋ 5 ਸਸਤੀਆਂ ਕਰੂਜ਼ਰ ਬਾਈਕਸ ਬਾਰੇ ਖਾਸ, Royal Enfield 'ਤੇ Jawa ਸਮੇਤ ਇਹ ਵੀ ਸਕੋਗੇ ਖਰੀਦ

5 Cheap Cruiser Bikes: ਭਾਰਤੀ ਬਾਜ਼ਾਰ 'ਚ ਕਰੂਜ਼ਰ ਬਾਈਕ (Cruiser Bike) ਦੀ ਲਗਾਤਾਰ ਵਧਦੀ ਮੰਗ ਦੇ ਕਾਰਨ, Royal Enfield ਸਮੇਤ ਕਰੂਜ਼ਰ ਬਾਈਕ ਨਿਰਮਾਤਾਵਾਂ ਦੀ ਵਿਕਰੀ 'ਚ ਕਾਫੀ ਵਾਧਾ ਹੋਇਆ ਹੈ। ਕਰੂਜ਼ਰ ਬਾਈਕ ਨੂੰ ਨੌਜਵਾਨਾਂ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਬਾਈਕਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੁੰਦੀ ਹੈ। ਪਰ ਇੱਥੇ ਅਸੀਂ ਤੁਹਾਨੂੰ ਘੱਟ ਕੀਮਤ 'ਚ ਆਉਣ ਵਾਲੀਆਂ 5 ਬਿਹਤਰੀਨ ਕਰੂਜ਼ਰ ਬਾਈਕਸ ਬਾਰੇ ਦੱਸਣ ਜਾ ਰਹੇ ਹਾਂ।

ਜਾਣੋ 5 ਸਸਤੀਆਂ ਕਰੂਜ਼ਰ ਬਾਈਕਸ ਬਾਰੇ ਖਾਸ, Royal Enfield 'ਤੇ Jawa ਸਮੇਤ ਇਹ ਵੀ ਸਕੋਗੇ ਖਰੀਦ

  • Share this:
5 Cheap Cruiser Bikes: ਭਾਰਤੀ ਬਾਜ਼ਾਰ 'ਚ ਕਰੂਜ਼ਰ ਬਾਈਕ (Cruiser Bike) ਦੀ ਲਗਾਤਾਰ ਵਧਦੀ ਮੰਗ ਦੇ ਕਾਰਨ, Royal Enfield ਸਮੇਤ ਕਰੂਜ਼ਰ ਬਾਈਕ ਨਿਰਮਾਤਾਵਾਂ ਦੀ ਵਿਕਰੀ 'ਚ ਕਾਫੀ ਵਾਧਾ ਹੋਇਆ ਹੈ। ਕਰੂਜ਼ਰ ਬਾਈਕ ਨੂੰ ਨੌਜਵਾਨਾਂ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਬਾਈਕਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੁੰਦੀ ਹੈ। ਪਰ ਇੱਥੇ ਅਸੀਂ ਤੁਹਾਨੂੰ ਘੱਟ ਕੀਮਤ 'ਚ ਆਉਣ ਵਾਲੀਆਂ 5 ਬਿਹਤਰੀਨ ਕਰੂਜ਼ਰ ਬਾਈਕਸ ਬਾਰੇ ਦੱਸਣ ਜਾ ਰਹੇ ਹਾਂ।

Royal Enfield Bullet 350: Bullet ਰਾਇਲ ਐਨਫੀਲਡ (Royal Enfield) ਦੀ ਐਂਟਰੀ ਲੈਵਲ ਬਾਈਕ ਹੈ, ਪਰ ਇਹ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ। ਇਸ ਦੀ ਕੀਮਤ ਲਗਭਗ 1,55,479 (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਬਾਈਕ 'ਚ 346cc ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਹੈ, ਜੋ 19.1bhp ਦੀ ਅਧਿਕਤਮ ਪਾਵਰ ਅਤੇ 28Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।

Bajaj Avenger Street 160: ਬਜਾਜ ਆਟੋ ਦੀ ਐਵੇਂਜਰ ਸੀਰੀਜ਼ ਦੀਆਂ ਬਾਈਕਸ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਐਵੇਂਜਰ ਲਾਈਨਅੱਪ ਵਿੱਚ ਐਂਟਰੀ ਲੈਵਲ ਬਾਈਕ ਸਟ੍ਰੀਟ 160 ਹੈ, ਜਿਸਦੀ ਕੀਮਤ ਲਗਭਗ 104,595 ਰੁਪਏ (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੁੰਦੀ ਹੈ। ਬਜਾਜ ਐਵੇਂਜਰ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਬਾਜ਼ਾਰਾਂ ਵਿੱਚ ਪ੍ਰਸਿੱਧ ਹੈ ਅਤੇ ਦੇਸ਼ ਭਰ ਵਿੱਚ ਬਜਾਜ ਆਟੋ ਦੀ ਵਿਆਪਕ ਪਹੁੰਚ ਅਵੈਂਜਰ ਲਾਈਨਅੱਪ ਸਮੇਤ ਇਸ ਦੇ ਮਾਡਲਾਂ ਲਈ ਇੱਕ ਪਲੱਸ ਪੁਆਇੰਟ ਰਹੀ ਹੈ।

Royal Enfield Classic 350: ਕਲਾਸਿਕ 350 ਰਾਇਲ ਐਨਫੀਲਡ ਦੀ ਸਭ ਤੋਂ ਵੱਧ ਵਿਕਣ ਵਾਲੀ ਮੋਟਰਸਾਈਕਲ ਹੈ। ਇਸ ਦੀ ਸ਼ੁਰੂਆਤੀ ਕੀਮਤ ਲਗਭਗ 2 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਕੰਪਨੀ ਨੇ ਇਸ ਦੇ ਅਪਡੇਟਿਡ ਮਾਡਲ ਨੂੰ ਲਾਂਚ ਕੀਤਾ ਹੈ। ਨਵਾਂ ਕਲਾਸਿਕ 350 ਪਹਿਲਾਂ ਨਾਲੋਂ ਜ਼ਿਆਦਾ ਰੰਗ ਵਿਕਲਪਾਂ ਦੇ ਨਾਲ ਆਉਂਦਾ ਹੈ। ਹੁਣ ਤੁਸੀਂ ਇਸਦੇ 11 ਰੰਗਾਂ ਵਿੱਚੋਂ ਆਪਣਾ ਮਨਪਸੰਦ ਰੰਗ ਚੁਣ ਸਕਦੇ ਹੋ। ਇਸ ਵਿੱਚ ਫਿਊਲ ਲੈਵਲ, ਓਡੋਮੀਟਰ ਅਤੇ ਟ੍ਰਿਪ ਮੀਟਰ ਵਰਗੀ ਮਹੱਤਵਪੂਰਨ ਜਾਣਕਾਰੀ ਦਿਖਾਉਣ ਲਈ ਇੱਕ ਛੋਟਾ ਡਿਜੀਟਲ ਕਲੱਸਟਰ ਦਿੱਤਾ ਗਿਆ ਹੈ।

Jawa 42: ਇਸ ਸੂਚੀ ਵਿੱਚ ਅਗਲੀ ਬਾਈਕ Jawa 42 ਹੈ। ਇਸ ਦੀ ਕੀਮਤ 1.91 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ 293cc ਇੰਜਣ ਹੈ ਜੋ 27bhp ਦੀ ਵੱਧ ਤੋਂ ਵੱਧ ਪਾਵਰ ਅਤੇ 27.1Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਇੱਕ 5-ਸਪੀਡ ਯੂਨਿਟ ਸ਼ਾਮਲ ਹੈ। ਇਹ ਫ੍ਰੰਟ 'ਤੇ ਟੈਲੀਸਕੋਪਿਕ ਫੋਰਕਸ ਦੇ ਨਾਲ ਆਉਂਦਾ ਹੈ।

Bajaj Avenger Cruise 220: Avenger Cruise 220 ਬਾਈਕਸ ਦੇ Avenger ਸੀਰੀਜ਼ ਵਿੱਚ ਇੱਕ ਹਾਈ ਸਪੈਕ ਮਾਡਲ ਹੈ। ਇਸ ਦੀ ਕੀਮਤ ₹1.38 (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ 220cc ਇੰਜਣ ਹੈ, ਜੋ 18.76bhp ਦੀ ਪਾਵਰ ਅਤੇ 17.55Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਇੱਕ 5-ਸਪੀਡ ਯੂਨਿਟ ਸ਼ਾਮਲ ਹਨ। ਇਸ ਵਿੱਚ ਦੋ ਕਲਰ ਆਪਸ਼ਨ ਮੂਨ ਵ੍ਹਾਈਟ ਅਤੇ ਔਬਰਨ ਬਲੈਕ ਆਉਂਦੇ ਹਨ।
Published by:rupinderkaursab
First published: