Home /News /lifestyle /

ਇਮਿਊਨਿਟੀ ਤੋਂ ਲੈ ਕੇ ਹੀਮੋਗਲੋਬਿਨ ਵਧਾਉਣ ਤੱਕ, ਪੜ੍ਹੋ ਕੀ ਹਨ Wheat Grass ਦੇ ਫਾਇਦੇ 

ਇਮਿਊਨਿਟੀ ਤੋਂ ਲੈ ਕੇ ਹੀਮੋਗਲੋਬਿਨ ਵਧਾਉਣ ਤੱਕ, ਪੜ੍ਹੋ ਕੀ ਹਨ Wheat Grass ਦੇ ਫਾਇਦੇ 

ਇਮਿਊਨਿਟੀ ਤੋਂ ਲੈ ਕੇ ਹੀਮੋਗਲੋਬਿਨ ਵਧਾਉਣ ਤੱਕ, ਪੜ੍ਹੋ ਕੀ ਹਨ Wheat Grass ਦੇ ਫਾਇਦੇ 

ਇਮਿਊਨਿਟੀ ਤੋਂ ਲੈ ਕੇ ਹੀਮੋਗਲੋਬਿਨ ਵਧਾਉਣ ਤੱਕ, ਪੜ੍ਹੋ ਕੀ ਹਨ Wheat Grass ਦੇ ਫਾਇਦੇ 

Wheat Grass Benefits : Wheat Grass ਨੂੰ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਵਿਟਾਮਿਨ ਏ, ਸੀ, ਈ, ਕੇ ਆਦਿ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਇਹ ਕਈ ਖਣਿਜਾਂ ਅਤੇ ਸੂਖਮ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ।

  • Share this:
Wheat Grass Benefits : Wheat Grass ਨੂੰ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਵਿਟਾਮਿਨ ਏ, ਸੀ, ਈ, ਕੇ ਆਦਿ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਇਹ ਕਈ ਖਣਿਜਾਂ ਅਤੇ ਸੂਖਮ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ।

Wheat Grass ਨੂੰ ਹਮੇਸ਼ਾ ਖਾਣ-ਪੀਣ ਦੀ ਵਸਤੂ ਵਜੋਂ ਵਰਤਿਆ ਜਾਂਦਾ ਰਿਹਾ ਹੈ। ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, Wheat Grass ਵੀਟ ਪਲਾਂਠ ਦੀ ਹੀ ਘਾਹ ਹੁੰਦੀ ਹੈ। ਜੋ ਡ੍ਰਾਈ ਤੇ ਥਿੱਕ ਸਟਰੋਕ ਵਰਗੀ ਲੱਗਦੀ ਹੈ। ਇਸ ਦਾ ਸੇਵਨ ਕਰਨ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਹ Wheat Grass ਘੱਟ ਕੈਲੋਰੀ ਅਤੇ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਐਨਜ਼ਾਈਮ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਈ ਸਰੀਰਕ ਸਥਿਤੀਆਂ ਤੋਂ ਬਚਾਉਣ ਅਤੇ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਕੁਝ ਫਾਇਦਿਆਂ ਬਾਰੇ।

ਇਮਿਊਨਿਟੀ ਵਧਾਉਣ 'ਚ ਮਦਦਗਾਰ ਹੈ
ਵ੍ਹੀਟ ਗ੍ਰਾਸ (Wheat Grass) 'ਚ 17 ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਹਨ, ਐਂਟੀ-ਆਕਸੀਡੈਂਟਸ ਦੇ ਨਾਲ-ਨਾਲ ਇਸ 'ਚ ਕਈ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ। ਇਸ ਲਈ, ਇਸਦਾ ਸੇਵਨ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਫਾਈਬਰ ਦੀ ਮਾਤਰਾ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੀ ਹੈ।

Antioxidants ਨਾਲ ਭਰਪੂਰ ਹੁੰਦਾ ਹੈ
ਐਂਟੀਆਕਸੀਡੈਂਟਸ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦਗਾਰ ਹੁੰਦੇ ਹਨ। ਇਹ ਸਾਨੂੰ ਸੈੱਲਾਂ ਦੇ ਨਸ਼ਟ ਹੋਣ, ਕੈਂਸਰ ਸੈੱਲਾਂ ਦੇ ਵਾਧੇ, ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣਾਂ ਅਤੇ ਪੁਰਾਣੀ ਸੋਜਸ਼ ਤੋਂ ਬਚਾਉਣ ਵਿੱਚ ਮਦਦਗਾਰ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਪਹਿਲਾਂ ਨਾਲੋਂ ਮਜ਼ਬੂਤ, ਸਿਹਤਮੰਦ ਅਤੇ ਬਿਹਤਰ ਹੋ ਜਾਂਦਾ ਹੈ।

ਪਾਚਨ ਅਤੇ ਡੀਟੌਕਸ ਲਈ ਫਾਇਦੇਮੰਦ ਹੈ
Wheat Grass ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਪਾਚਨ ਵਿੱਚ ਲਾਭਕਾਰੀ ਹੈ। ਇਹ ਬਵਾਸੀਰ, ਆਈ.ਬੀ.ਐੱਸ., ਕਬਜ਼ ਵਰਗੀਆਂ ਸਥਿਤੀਆਂ ਨੂੰ ਠੀਕ ਕਰਨ ਵਿੱਚ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ। ਇਸ ਦੇ ਲਾਭਾਂ ਲਈ, ਸਵੇਰੇ ਉੱਠਦੇ ਹੀ ਇੱਕ ਗਲਾਸ ਵ੍ਹੀਟਗ੍ਰਾਸ ਦਾ ਜੂਸ ਖਾਲੀ ਪੇਟ ਪੀਓ। ਇਸ ਨਾਲ ਤੁਹਾਡਾ ਪੂਰਾ ਸਰੀਰ ਡੀਟੌਕਸ ਹੋ ਜਾਂਦਾ ਹੈ ਅਤੇ ਜ਼ਹਿਰੀਲੇ ਤੱਤਾਂ ਤੋਂ ਵੀ ਰਾਹਤ ਮਿਲਦੀ ਹੈ।

ਪ੍ਰੋਟੀਨ ਨਾਲ ਭਰਪੂਰ ਘੱਟ ਕੈਲੋਰੀ ਵਾਲੀ ਖੁਰਾਕ
Wheat Grass 'ਚ ਘੱਟ ਕੈਲੋਰੀ ਹੁੰਦੀ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਅਤੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਲੱਭ ਰਹੇ ਹੋ, ਤਾਂ ਤੁਹਾਨੂੰ Wheat Grass ਦੇ ਪੂਰਕਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਬਹੁਤ ਮਦਦ ਕਰਦਾ ਹੈ।

ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ
Wheat Grass ਵਿੱਚ ਕਲੋਰੋਫਿਲ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਤੱਤ ਲਾਲ ਰਕਤਾਣੂਆਂ ਨੂੰ ਐਕਟਿਵ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਇਸ ਲਈ, ਇਹ ਸਰੀਰ ਵਿੱਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਮਾਹਵਾਰੀ ਦੇ ਸਮੇਂ ਜਾਂ ਅਨੀਮੀਆ ਦੇ ਮਰੀਜ਼, ਜਿਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਮਾਤਰਾ ਪਹਿਲਾਂ ਹੀ ਬਹੁਤ ਘੱਟ ਹੈ, ਇਸ ਦਾ ਸੇਵਨ ਜ਼ਰੂਰ ਕਰਨ। Wheatgrass ਇੱਕ ਬਹੁਤ ਹੀ ਵਧੀਆ ਅਤੇ ਸਿਹਤਮੰਦ ਭੋਜਨ ਹੈ ਅਤੇ ਇਸ ਨੂੰ ਹਰ ਰੋਜ਼ ਸਵੇਰੇ ਇੱਕ ਸਿਹਤਮੰਦ ਅਤੇ ਡੀਟੌਕਸ ਡਰਿੰਕ ਦੇ ਰੂਪ ਵਿੱਚ ਸੇਵਨ ਕੀਤਾ ਜਾ ਸਕਦਾ ਹੈ।
Published by:rupinderkaursab
First published:

Tags: Health, Health benefits, Health care, Health care tips, Health news, Immunity, Lifestyle

ਅਗਲੀ ਖਬਰ