Home /News /lifestyle /

ਇੰਜਣ ਦੇ ਸੂਪਰਸਟਾਰਸ ਬਾਰੇ ਸਭ ਜਾਣੋ, ਇੱਕ ਦਿਲ ਨੂੰ ਛੂਹਣ ਵਾਲੀ ਪਹਿਲ ਜੋ ਮਕੈਨਿਕਾਂ ਦਾ ਹੌਂਸਲਾ ਵਧਾਉਂਦੀ ਹੈ

ਇੰਜਣ ਦੇ ਸੂਪਰਸਟਾਰਸ ਬਾਰੇ ਸਭ ਜਾਣੋ, ਇੱਕ ਦਿਲ ਨੂੰ ਛੂਹਣ ਵਾਲੀ ਪਹਿਲ ਜੋ ਮਕੈਨਿਕਾਂ ਦਾ ਹੌਂਸਲਾ ਵਧਾਉਂਦੀ ਹੈ

ਇੰਜਣ ਦੇ ਸੂਪਰਸਟਾਰਸ ਬਾਰੇ ਸਭ ਜਾਣੋ, ਇੱਕ ਦਿਲ ਨੂੰ ਛੂਹਣ ਵਾਲੀ ਪਹਿਲ ਜੋ ਮਕੈਨਿਕਾਂ ਦਾ ਹੌਂਸਲਾ ਵਧਾਉਂਦੀ ਹੈ

ਇੰਜਣ ਦੇ ਸੂਪਰਸਟਾਰਸ ਬਾਰੇ ਸਭ ਜਾਣੋ, ਇੱਕ ਦਿਲ ਨੂੰ ਛੂਹਣ ਵਾਲੀ ਪਹਿਲ ਜੋ ਮਕੈਨਿਕਾਂ ਦਾ ਹੌਂਸਲਾ ਵਧਾਉਂਦੀ ਹੈ

 ਇੰਜਣ ਦੇ ਸੂਪਰਸਟਾਰਸ ਮਹਾਂਮਾਰੀ ਦੇ ਦੌਰਾਨ ਮਕੈਨਿਕਾਂ ਵੱਲੋਂ ਦਿਖਾਈ ਗਈ ਸਿਆਣਪ ਨੂੰ ਵਡਿਆਉਂਦੀ ਹੈ।

 • Share this:

  ਜਦੋਂ ਕੋਵਿਡ-19 ਨੇ ਭਾਰਤ ਅਤੇ ਦੁਨੀਆਂ ‘ਤੇ ਮਾਰ ਕੀਤੀ, ਤਾਂ ਪਿਛਲੇ ਸਾਲ ਦੇਸ਼ ਪੱਧਰੀ ਤਾਲਾਬੰਦੀ ਕਾਰਨ ਬਣੇ ਨਵੇਂ ਆਮ ਹਾਲਾਤਾਂ ਵਿੱਚ ਸਭ ਤੋਂ ਵੱਡਾ ਵਰਤਾਰਾ ਇਹ ਸੀ ਕਿ ਸੜਕਾਂ ਲਗਭਗ ਖਾਲੀ ਸਨ। ਇਹ ਅਜਿਹੇ ਹਾਲਾਤ ਸਨ ਜਿੰਨਾਂ ਨੇ ਵਾਹਨ ਚਾਲਕਾਂ ਨੂੰ ਵਿਰਾਮ ਦਿੱਤਾ ਅਤੇ ਗੈਰਾਜ ਮਕੈਨਿਕਾਂ ਨੂੰ ਆਪਣੇ ਰਾਹਾਂ ਵਿੱਚ ਹੀ ਇਹ ਦੇਖਣ ਲਈ ਰੋਕ ਲਿਆ ਕਿ ਆਉਂਦੇ ਦਿਨਾਂ ਵਿੱਚ ਚੀਜ਼ਾਂ ਕਿਵੇਂ ਬਾਹਰ ਆਉਣਗੀਆਂ।

  ਦੂਜੇ ਪਾਸੇ, ਕੁਝ ਮਕੈਨਿਕ ਆਪਣੀ ਕੰਮ ਦੀਆਂ ਹੱਦਾਂ ਤੋਂ ਪਾਰ ਗਏ, ਇਹ ਪੱਕਾ ਕਰਨ ਲਈ ਕਿ ਉਹਨਾਂ ਦਾ ਕੰਮ ਪ੍ਰਸ਼ੰਸਾਯੋਗ ਕੁਸ਼ਲਤਾ ਨਾਲ ਇਸ ਨਵੇਂ ਆਮ ਵਰਤਾਰੇ ਨੂੰ ਅਪਣਾ ਲਵੇ। ਇਹਨਾਂ ਮਕੈਨਿਕਾਂ ਨੂੰ ਹੁਣ ਇੰਜਣ ਦੇ ਸੂਪਰਸਟਾਰਸ- ਸੀਜ਼ਨ 2 ਦੇ ਜੇਤੂ ਵਜੋਂ ਚੁਣਿਆ ਗਿਆ ਹੈ, ਇਹ Total Oil India ਅਤੇ Network 18 Group ਦਾ ਇੱਕ ਸਾਂਝਾ ਸਨਮਾਨਯੋਗ ਉਪਰਾਲਾ ਹੈ।

  ਜਿਵੇਂ ਕਿ ਸਈਯਦ ਸ਼ਾਕੀਲੂਰ ਰਹਿਮਾਨ, ਸੀਈਓ – ਲੂਬਰੀਕੈਂਟਸ ਡਿਵੀਜ਼ਨ, ਟੋਟਲ ਆਇਲ ਨੇ ਕਿਹਾ, “ਇੰਜਣ ਦੇ ਸੂਪਰਸਟਾਰਸ ਬਾਕੀ ਮਕੈਨਿਕਾਂ ਤੱਕ ਸਿਆਣਪ ਨਾਲ ਕੰਮ ਕਰਨ ਦੀ ਭਾਵਨਾ ਦੀ ਮਿਸਾਲ ਪੇਸ਼ ਕਰੇਗਾ। ਅਸੀਂ ਉਹਨਾਂ ਦੇ ਉੱਦਮਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਅਤੇ ਕੁਝ ਅਜਿਹੀਆਂ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਉੱਤੇ ਚਾਨਣਾ ਪਾਉਣਾ ਚਾਹੁੰਦੇ ਹਾਂ, ਜੋ ਇਸ ਮਹਾਂਮਾਰੀ ਦੌਰਾਨ ਵਾਪਰੀਆਂ।

  ਇੰਝ ਕਰਨ ਲਈ, ਪੂਰੇ ਭਾਰਤ ਵਿੱਚ ਇੱਕ ਸਰਵੇ ਕਰਕੇ ਮਕੈਨਿਕਾਂ ਦੇ ਵਿਕਾਸ ਦੀਆਂ ਕਹਾਣੀਆਂ ਇਕੱਠੀਆਂ ਕੀਤੀਆਂ ਗਈਆਂ ਕਿ ਕਿਵੇਂ ਉਹਨਾਂ ਨੇ ਦੇਸ਼ ਦੇ ਪਿਛਲੇ ਸਾਲਾਂ ਦੀ ਸਭ ਤੋਂ ਮੁਸ਼ਕਿਲ ਘੜੀ ਵਿੱਚ ਆਧੁਨਿਕ ਤਕਨੀਕ ਨੂੰ ਅਪਣਾ ਕੇ, ਨਾ ਸਿਰਫ ਇੱਕ ਦੂਜੇ ਦੀ ਮਦਦ ਕੀਤੀ ਸਗੋਂ ਗਾਹਕਾਂ ਦੀ ਵੀ ਮਦਦ ਕੀਤੀ।” ਮਹਾਂਮਾਰੀ ਦੌਰਾਨ ਤਕਨੀਕੀ ਚੁਣੌਤੀਆਂ ਤੇਜ਼ ਹੋ ਗਈਆਂ ਹਨ। ਅਸੀਂ ਕਦੇ ਨਹੀਂ ਸੀ ਸੋਚਿਆ ਕਿ ਮਕੈਨਿਕਸ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਮੋਬਾਈਲ ਫੋਨ ਵਰਤਣਗੇ। ਇੰਜਣ ਦੇ ਸੂਪਰਸਟਾਰਸ ਰਾਹੀਂ, ਅਸੀਂ ਹੁਣ ਮਕੈਨਿਕਾਂ ਪ੍ਰਤੀ ਜਨਤਕ ਸਨਮਾਨ ਦਿੰਦਿਆਂ, ਉਹਨਾਂ ਦੇ ਹੁਨਰ ਅਤੇ ਸਿਆਣਪ ਦੀਆਂ ਕਹਾਣੀਆਂ ਸਾਂਝੀਆਂ ਕਰਨਾ ਚਾਹੁੰਦੇ ਹਾਂ,” ਸ਼ਾਕੀਲੂਰ ਨੇ ਕਿਹਾ।

  ਇੰਜਣ ਦੇ ਸੂਪਰਸਟਾਰਸ- ਸੀਜ਼ਨ 2 ਦੇ ਜੇਤੂਆਂ ਬਾਰੇ ਹੋਰ ਜਾਨਣ ਲਈ ਅੱਗੇ ਪੜੋ।

  ਫਾਨੀਭੂਸ਼ਣ ਕੇ, ਵਿਜੈਵਾੜਾ

  ਫਾਨੀਭੂਸ਼ਣ ਕੇ ਨੇ 2004 ਵਿੱਚ ਆਪਣੇ ਭਰਾ ਅਤੇ ਪੰਜ ਹੋਰਾਂ ਨਾਲ ਮਿਲ ਕੇ ਆਪਣੀ ਦੁਕਾਨ ਸ਼ੁਰੂ ਕੀਤੀ। 2005 ਵਿੱਚ ਉਸਨੇ ਇਸਨੂੰ ਵਧਾ ਲਿਆ ਅਤੇ ਤਾਲਾਬੰਦੀ ਹੋਣ ਤੋਂ ਪਹਿਲਾਂ ਉਸ ਕੋਲ 10 ਲੋਕ ਕੰਮ ਕਰਦੇ ਸਨ। ਉਹ ਕੰਮ ਕਰਨ ਅਤੇ ਸਦਭਾਵਨਾ ਕਮਾਉਣ ਲਈ ਆਪਣੀ ਦੁਕਾਨ ਤੋਂ ਇੱਕ ਔਰਤ ਦੀ ਕਾਰ ਠੀਕ ਕਰਨ ਲਈ ਹੈਦਰਾਬਾਦ ਤੱਕ ਕੀਤੇ ਗਏ ਸਫਰ ਨੂੰ ਯਾਦ ਕਰਦੇ ਹਨ। ਉਹ ਟੋਟਲ ਦੇ ਸਿੰਥੈਟਿਕ ਤੇਲ ਨੂੰ ਬਦਲਣ ਦਾ ਵੀ ਇਸ ਗੱਲ ਲਈ ਧੰਨਵਾਦ ਕਰਦੇ ਹਨ, ਜੋ ਵਾਹਨ ਨੂੰ 15000 ਕਿ.ਮੀ. ਤੱਕ ਚੱਲਣ ਵਿੱਚ ਮਦਦ ਕਰਦਾ ਹੈ ਨਹੀਂ ਤਾਂ ਪਹਿਲਾਂ 7000-8000 ਕਿ.ਮੀ. ਬਾਅਦ ਤੇਲ ਬਦਲਣਾ ਪੈਂਦਾ ਸੀ।

  2- ਅਮਿਤ ਫਾਲਦੂ, ਰਾਜਕੋਟ, ਗੁਜਰਾਤ

  ਅਮਿਤ ਫਾਲਦੂ ਦੀ ਸਮੱਸਿਆ ਹੱਲ ਕਰਨ ਵਾਲੀ ਕੁਸ਼ਲਤਾ ਦੀ ਪ੍ਰੀਖਿਆ ਹੋਈ, ਜਦੋਂ ਮਹਾਂਮਾਰੀ ਕਾਰਨ ਹੋਈ ਤਾਲਾਬੰਦੀ ਨੇ ਦੇਸ਼ ਨੂੰ ਪ੍ਰਭਾਵਿਤ ਕੀਤਾ। ਜਰੂਰੀ ਕੰਮ ਕਰਨ ਵਾਲੇ ਮੁਲਾਜ਼ਮਾਂ ਜਿਵੇਂ ਡਾਕਟਰਾਂ ਅਤੇ ਪੁਲਿਸ ਵਾਲਿਆਂ ਦੇ ਵਾਹਨਾਂ ਦੀ ਸਹਾਇਤਾ ਵੀਡੀਓ ਕਾਲ ਰਾਹੀਂ ਕਰਨ ਤੋਂ ਲੈ ਕੇ ਗਾਹਕਾਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਅਤੇ ਵੱਡੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਟਸਐਪ ਗਰੁੱਪ  ਬਣਾਉਣ ਤੱਕ, ਫਾਲਦੂ ਨੇ ਸਭ ਕੁਝ ਕੀਤਾ।

  ਸਿਰਫ ਇਹ ਹੀ ਨਹੀਂ, ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਉਸਨੇ ਸਾਫ ਥਾਵਾਂ ਵੀ ਬਣਾਈਆਂ ਅਤੇ ਆਪਣੀ ਦੁਕਾਨ ਦੇ ਪਿੱਛੇ ਮੌਜੂਦ ਖਾਲੀ ਥਾਂ ਨੂੰ ਵਾਹਨਾਂ ਦੀ ਸਰਵਿਸ ਕਰਨ ਲਈ ਵਰਤਿਆ ਤਾਂ ਜੋ ਕਰਮਚਾਰੀ ਬਿਨਾਂ ਇੱਕ-ਦੂਜੇ ਤੋਂ ਲਾਗ ਲਗਣ ਦੇ ਡਰ ਤੋਂ, ਸਰੀਰਕ ਦੂਰੀ ਬਣਾ ਕੇ ਕੰਮ ਕਰ ਸਕਣ। ਕਿੰਨਾ ਚੰਗਾ ਕਦਮ ਸੀ ਇਹ!

  3- ਜੀ ਰਾਜੀ ਰੈਡੀ, ਸਿਕੰਦਰਾਬਾਦ, ਤੇਲੰਗਾਨਾ

  ਜੀ ਰੈਡੀ ਨੇ ਹੋਰ ਲੋੋਕਾਂ ਨੂੰ ਸਿਖਲਾਈ ਦਿੱਤੀ ਤਾਂ ਜੋ ਮਹਾਂਮਾਰੀ ਦੌਰਾਨ ਖਰਾਬ ਹੋ ਰਹੇ ਵਾਹਨਾਂ ਨੂੰ ਠੀਕ ਕਰਨ ਲਈ ਮਾਹਿਰ ਤਿਆਰ ਕਰਕੇ ਹੋਰਾਂ ਦੀ ਮਦਦ ਕੀਤੀ ਜਾ ਸਕੇ। ਸਮੱਸਿਆ ਦਾ ਹੱਲ ਵੀਡੀਓ ਕਾੱਲ ਰਾਹੀਂ ਕਰਨ ਤੋਂ ਲੈ ਕੇ 150 ਤੋਂ 170 ਕਿ.ਮੀ. ਜਾ ਕੇ ਸਮੱਸਿਆ ਦਾ ਹੱਲ ਕਰਨ ਤੱਕ, ਰੈਡੀ ਨੇ ਸਭ ਕੁਝ ਕੀਤਾ। ਆਪਣੇ ਵਪਾਰ ਦੀਆਂ ਸੰਭਾਵਨਾਵਾਂ ਵਧਾਉਣ ਲਈ, ਉਸਨੇ ਗਾਹਕਾਂ ਤੋਂ ਪਹਿਲਾਂ ਨਾਲੋਂ ਘੱਟ ਪੈਸੇ ਲੈਣੇ ਸ਼ੁਰੂ ਕਰ ਦਿੱਤੇ!

  4- ਵਿਜੇ ਮੰਤਰੀ, ਸੇਹੋਰ, ਮੱਧ ਪ੍ਰਦੇਸ਼

  ਵਿਜੇ ਮੰਤਰੀ ਦੀ ਟੀਮ ਪੁਲਿਸ ਵਾਲਿਆਂ ਅਤੇ ਸਿਹਤ ਕਾਮਿਆਂ ਦੇ ਵਾਹਨਾਂ ਲਈ ਕੰਮ ਕਰਦੀ ਸੀ। ਉਹਨਾਂ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਭੋਜਨ ਵੀ ਵੰਡਿਆ ਅਤੇ ਸਾਫ ਸਫਾਈ ਅਤੇ ਮਾਸਕ ਪਹਿਨਣ ‘ਤੇ ਵੀ ਜੋਰ ਦਿੱਤਾ। ਕਿਉਂਕਿ ਸਮਾਨ ਦੀ ਆਵਾਜਾਈ ਔਖੀ ਸੀ ਅਤੇ ਇੰਜਣ ਆਇਲ ਜਾਂ ਸਰਵਿਸ ਲਈ ਲੋੜੀਂਦੀਆਂ ਹੋਰ ਚੀਜ਼ਾਂ ਲਿਆਉਣੀਆਂ ਇੱਕ ਚੁਣੌਤੀ ਸਨ, ਮੰਤਰੀ ਨੇ ਆਪਣੀ ਨਿੱਜੀ ਗੱਡੀ ਬਾਹਰੀ ਟਿਕਾਣਿਆਂ ਜਿਵੇਂ ਭੋਪਾਲ ਅਤੇ ਇੰਦੋਰ ਵੱਲ ਭੇਜੀ ਤਾਂ ਕਿ ਦੁਕਾਨ ‘ਤੇ ਸਾਮਾਨ ਲਿਆਂਦਾ ਜਾ ਸਕੇ। ਜਿਵੇਂ ਕਿ ਉਹ ਆਖਦਾ ਹੈ, ਤਾਲਾਬੰਦੀ ਨੇ ਉਸਨੂੰ ਨਵੇਂ ਤਜਰਬੇ, ਨਵੀਂਆਂ ਸਿੱਖਿਆਵਾਂ ਅਤੇ ਨਵੇਂ ਗਾਹਕ ਦਿੱਤੇ।

  5- ਸੁਧਿੰਦਰਾ ਟੀਐਸ, ਕਰਨਾਟਕਾ

  ਸੁਧਿੰਦਰਾ ਟੀਐਸ ਦੀ ਟੀਮ ਤਾਲਾਬੰਦੀ ਦੌਰਾਨ ਪਹਿਲਾਂ ਤੋਂ ਖੜੇ ਵਾਹਨਾਂ ‘ਤੇ ਕੰਮ ਕਰਨ ਲੱਗੀ ਅਤੇ ਤਾਲਾਬੰਦੀ ਤੋਂ ਬਾਅਦ ਆਉਣ ਵਾਲੇ ਵਾਹਨਾਂ ਨੂੰ ਠੀਕ ਕਰਨ ਲਈ ਤਾਰੀਖਾਂ ਦੇਣ ਲੱਗੀ। ਇੱਕ ਸਲਾਹਕਾਰ ਗਾਹਕ ਨੂੰ ਸਮੱਸਿਆ ਸਮਝਾਉਂਦਾ ਸੀ ਅਤੇ ਹੱਲ ਪੂਰੇ ਸਾਫ-ਸਫਾਈ ਵਾਲੇ ਮਾਹੌਲ ਵਿੱਚ ਕੀਤਾ ਜਾਂਦਾ ਸੀ। ਉਸਨੇ ਆਪਣੇ ਕਾਮਿਆਂ ਨੂੰ ਕੋਵਿਡ-19 ਬਾਰੇ ਜਾਗਰੂਕ ਕੀਤਾ ਅਤੇ ਹਰ 30 ਮਿੰਟਾਂ ਬਾਅਦ ਹੱਥ ਸਾਫ ਕਰਨ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੋਰ ਸਾਵਧਾਨੀਆਂ ਸਮੇਤ ਵਾਹਨ ਨੂੰ ਰੋਗਾਣੂ ਰਹਿਤ ਕਰਨ ਉੱਤੇ ਜੋਰ ਦਿੱਤਾ। ਤੈਅ ਸਮੇਂ ‘ਤੇ, ਉਸਦੀ ਪਹਿਲਕਦਮੀ ਅਤੇ ਪ੍ਰੋਟੋਕੋਲ ਕਾਰਨ ਕਾਰੋਬਾਰ ਵਿੱਚ ਵਾਧਾ ਹੋਇਆ ਅਤੇ ਉਸਨੂੰ ਇੰਜਣ ਦਾ ਸੂਪਰਸਟਾਰ ਬਣਨ ਵਿੱਚ ਮਦਦ ਮਿਲੀ।

  ਇਹਨਾਂ ਕਹਾਣੀਆਂ ਬਾਰੇ ਪੜਦਿਆਂ ਕਿ ਕਿਵੇਂ ਮਕੈਨਿਕਾਂ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਸੱਚਮੁੱਚ ਪ੍ਰੇਰਣਾ ਮਿਲਦੀ ਹੈ। ਜਰੂਰੀ ਕਾਮਿਆਂ ਦੀ ਮਦਦ ਕਰਦਿਆਂ ਆਪਣੀ ਜਿੰਦਗੀ ਜੋਖਿਮ ਵਿੱਚ ਪਾ ਕੇ ਕੰਮ ਕਰਦਿਆਂ, ਇਹਨਾਂ ਦੀ ਦੇਣ ਨੂੰ ਇੰਜਣ ਦੇ ਸੂਪਰਸਟਾਰਸ ਉਪਰਾਲੇ ਵੱਲੋਂ ਬਣਦਾ ਸਨਮਾਨ ਮਿਲਿਆ ਹੈ।

  ਤੁਸੀਂ ਵੀ ਅਜਿਹੇ ਮਕੈਨਿਕਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਸਕਦੇ ਹੋ ਜਿੰਨਾਂ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਜੋ ਇੰਜਣ ਦਾ ਸੂਪਰਸਟਾਰ ਬਣਨ ਦੇ ਲਾਇਕ ਹਨ। ਤੁਸੀਂ ਇਸ ਲਿੰਕ ‘ਤੇ ਜਾ ਕੇ ਆਪਣੇ ਨਾਇਕ ਮਕੈਨਿਕਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਸਕਦੇ ਹੋ।

  Published by:Ashish Sharma
  First published:

  Tags: Biker, Engineer