Home /News /lifestyle /

ਜਾਣੋ ਕਿਵੇਂ ਬਣਾਉਣਾ ਹੈ ਆਪਣੇ ਪਾਰਟਨਰ ਨਾਲ ਵਿਚਾਰਾਂ ਦੇ ਵਿਰੋਧ ਦੌਰਾਨ ਮਜ਼ਬੂਤ ਰਿਸ਼ਤਾ

ਰਿਸ਼ਤੇ ਦੋ ਲੋਕਾਂ ਦੀ ਆਪਸੀ ਸੋਚ 'ਤੇ ਟਿਕੇ ਹੁੰਦੇ ਹਨ। ਜਦੋਂ ਸਾਡੇ ਵਿਚਾਰ ਇੱਕ ਦੂਸਰੇ ਨਾਲ ਮਿਲਨੇ ਬੰਦ ਹੋ ਜਾਂਦੇ ਹਨ ਤਾਂ ਰਿਸ਼ਤਿਆਂ ਵਿੱਚ ਫਿੱਕ ਆਉਣ ਲੱਗ ਜਾਂਦੀ ਹੈ। ਅਜਿਹੇ 'ਚ ਪਤਾ ਨਹੀਂ ਚਲਦਾ ਕਿ ਰਿਸ਼ਤੇ ਨੂੰ ਵਾਪਸ ਟ੍ਰੈਕ 'ਤੇ ਕਿਵੇਂ ਲਿਆਂਦਾ ਜਾਵੇ। ਅਕਸਰ ਲੋਕ ਆਪਣੇ ਪਾਰਟਨਰ ਤੋਂ ਉਮੀਦਾਂ ਰੱਖਦੇ ਹਨ। ਅਜਿਹੇ 'ਚ ਕੁਝ ਜੋੜੇ ਬਿਨਾਂ ਕੁਝ ਕਹੇ ਇਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਚਾਹੁੰਦੇ ਹੋਏ ਵੀ ਆਪਣੇ ਪਾਰਟਨਰ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦੇ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦੱਸਾਂਗੇ ਜਿਹਨਾਂ ਨਾਲ ਤੁਸੀਂ ਆਪਣੇ ਪਾਰਟਨਰ ਨਾਲ ਵਧੀਆ ਰਿਸ਼ਤਾ ਬਣਾ ਸਕਦੇ ਹੋ ਬੇਸ਼ੱਕ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ।

ਹੋਰ ਪੜ੍ਹੋ ...
 • Share this:

  ਪਾਰਟਨਰ ਨਾਲ ਸਮਾਂ ਬਿਤਾਓ: ਸਭ ਤੋਂ ਵਧੀਆ ਪਲ ਉਹ ਹੁੰਦੇ ਹਨ ਜੋ ਤੁਸੀਂ ਆਪਣੇ ਪਾਰਟਨਰ ਨਾਲ ਬਿਤਾਉਂਦੇ ਹੋ। ਇਸ ਲਈ ਆਪਣੇ ਪਾਰਟਨਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨਾਲ ਗੱਲਬਾਤ, ਹਾਸਾ-ਮਜ਼ਾਕ ਕਰੋ। ਜਿਹਨਾਂ ਗੱਲਾਂ 'ਤੇ ਵਿਚਾਰ ਨਹੀਂ ਮਿਲਦੇ ਉਹ ਨਾ ਕਰੋ।

  ਬਾਹਰ ਘੁੰਮਣ ਜਾਓ: ਜੇਕਰ ਤੁਹਾਡਾ ਸੁਭਾਅ ਪਾਰਟਨਰ ਨਾਲੋਂ ਬਿਲਕੁਲ ਵੱਖਰਾ ਹੈ ਤਾਂ ਤੁਸੀਂ ਕਿਤੇ ਬਾਹਰ ਘੁੰਮਣ ਦਾ ਪਲਾਨ ਬਣਾ ਸਕਦੇ ਹੋ। ਕੰਮਕਾਜ ਤੋਂ ਪਰੇ ਥੋੜ੍ਹਾ ਸਮਾਂ ਸਕੂਨ ਦਿੰਦਾ ਹੈ ਅਤੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਾਰ ਹੁੰਦਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਕਿਤੇ ਬਹੁਤ ਦੂਰ ਦਾ ਪਲਾਨ ਬਣਾਉਣਾ ਹੈ ਤੁਸੀਂ ਆਪਣੇ ਨਜ਼ਦੀਕ ਵੀ ਘੁੰਮਣ ਵਾਲੀਆਂ ਜਗ੍ਹਾ ਦੀ ਸੂਚੀ ਚੈੱਕ ਕਰ ਸਕਦੇ ਹੋ।

  ਤੋਹਫ਼ਾ ਵੀ ਆਵੇਗਾ ਕੰਮ: ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤੋਹਫ਼ੇ ਸਾਰਿਆਂ ਨੂੰ ਪਸੰਦ ਹੁੰਦੇ ਹਨ। ਇਸ ਲਈ ਤੁਸੀਂ ਆਪਣੇ ਪਾਰਟਨਰ ਨੂੰ ਖੁਸ਼ ਕਰਨ ਲਈ ਕੋਈ ਤੋਹਫ਼ਾ ਦੇ ਸਕਦੇ ਹੋ ਜਿਸਨੂੰ ਦੇਖ ਕੇ ਉਹ ਖੁਸ਼ ਹੋ ਜਾਵੇ। ਤੁਸੀਂ ਆਪਣੇ ਪਾਰਟਨਰ ਦੀ ਪਸੰਦ ਦੇ ਹਿਸਾਬ ਨਾਲ ਤੋਹਫ਼ਾ ਖਰੀਦ ਸਕਦੇ ਹੋ।

  Published by:Sarafraz Singh
  First published:

  Tags: Lifestyle, Relationship