ਤੁਸੀਂ ਆਪਣੇ ਪੈਨ ਨੰਬਰ ਨੂੰ ਆਪਣੇ ਈਪੀਐਫ ਖਾਤੇ ਨਾਲ ਲਿੰਕ ਕਰਕੇ ਆਪਣੇ ਆਪ ਨੂੰ ਵਾਧੂ ਟੀਡੀਐਸ ਭਾਵ ਟੈਕਸ ਕਟੌਤੀ ਤੋਂ ਬਚਾ ਸਕਦੇ ਹੋ। ਤੁਹਾਨੂੰ ਇਹ ਕੰਮ ਬਿਨਾਂ ਕਿਸੇ ਦੇਰੀ ਤੋਂ ਕਰਨਾ ਚਾਹੀਦਾ ਹੈ। EPFO ਦੁਆਰਾ ਜਾਰੀ ਸਰਕੂਲਰ ਦੇ ਅਨੁਸਾਰ, ਜੇਕਰ ਤੁਹਾਡਾ ਪੈਨ ਨੰਬਰ ਤੁਹਾਡੇ EPF ਖਾਤੇ ਨਾਲ ਲਿੰਕ ਨਹੀਂ ਹੈ, ਤਾਂ 20 ਪ੍ਰਤੀਸ਼ਤ ਦੀ ਦਰ ਨਾਲ ਟੀਡੀਐਸ ਕੱਟਿਆ ਜਾਵੇਗਾ।
ਇਸ ਦੇ ਨਾਲ ਹੀ, ਜੇਕਰ ਤੁਹਾਡਾ EPFO ਖਾਤਾ ਯੋਗ ਪੈਨ ਨੰਬਰ ਨਾਲ ਜੁੜਿਆ ਹੋਇਆ ਹੈ, ਤਾਂ ਕਟੌਤੀ 10 ਪ੍ਰਤੀਸ਼ਤ ਦੀ ਆਮ ਦਰ ਉੱਤੇ ਕੀਤੀ ਜਾਵੇਗੀ। ਮੌਤ ਦੇ ਮਾਮਲੇ ਵਿੱਚ ਵੀ ਟੀਡੀਐਸ ਦਾ ਪੱਧਰ ਉਹੀ ਰਹੇਗਾ। IT ਐਕਟ ਦੀ ਧਾਰਾ 206AA ਅਨੁਸਾਰ ਟੈਕਸਯੋਗ ਆਮਦਨ ਪ੍ਰਾਪਤ ਕਰਨ ਵਾਲੇ ਹਰੇਕ ਟੈਕਸਦਾਤਾ ਨੂੰ ਭੁਗਤਾਨ ਕਰਨ ਵਾਲੇ (EPFO) ਨੂੰ ਆਪਣਾ ਪੈਨ ਪ੍ਰਦਾਨ ਕਰਨਾ ਚਾਹੀਦਾ ਹੈ।
ਜਾਣੋ TDS ਦਾ ਦਾਅਵਾ ਕਰਨ ਦੇ ਕੀ ਹਨ ਨਿਯਮ
TDS ਦਾ ਦਾਅਵਾ ਕਰਨ ਲਈ, ਤੁਹਾਨੂੰ TDS ਰਿਟਰਨ ਫਾਈਲ ਕਰਨੀ ਪਵੇਗੀ। ਫਾਰਮ 26q ਅਤੇ 27q ਭਰ ਕੇ TDS ਦਾ ਦਾਅਵਾ ਕੀਤਾ ਜਾ ਸਕਦਾ ਹੈ। ਹਾਲਾਂਕਿ, TDS ਦਾ ਦਾਅਵਾ ਕਰਨ ਵਿੱਚ ਦੇਰੀ ਲਈ, ਤੁਹਾਡੇ ਤੋਂ ਹਰ ਰੋਜ਼ 200 ਰੁਪਏ ਲੇਟ ਫੀਸ ਲਈ ਜਾਵੇਗੀ। ਲੇਟ ਫੀਸ ਦੀ ਰਕਮ TDS ਤੋਂ ਵੱਧ ਨਹੀਂ ਹੋਵੇਗੀ। ਪਹਿਲੀ ਤਿਮਾਹੀ ਲਈ 31 ਜੁਲਾਈ ਤੱਕ, ਦੂਜੀ ਤਿਮਾਹੀ ਲਈ 31 ਅਕਤੂਬਰ, ਤੀਜੀ ਤਿਮਾ ਹੀ ਲਈ 31 ਜਨਵਰੀ ਅਤੇ ਚੌਥੀ ਤਿਮਾਹੀ ਲਈ 31 ਮਈ ਤੱਕ ਟੀਡੀਐਸ ਰਿਟਰਨ ਭਰੇ ਜਾ ਸਕਦੇ ਹਨ।
ਪੈਨ ਨੰਬਰ ਨੂੰ ਈਪੀਐਫਓ ਖਾਤੇ ਨਾਲ ਲਿੰਕ ਕਰਨ ਦਾ ਤਰੀਕਾ
• ਆਪਣੇ UAN ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਆਪਣੇ EPFO ਪੋਰਟਲ 'ਤੇ ਲੌਗਇਨ ਕਰੋ।
• ਇਸ ਤੋਂ ਬਾਅਦ 'ਮੈਨੇਜ' ਦੇ ਤਹਿਤ ਆਉਣ ਵਾਲੇ ਕੇਵਾਈਸੀ 'ਤੇ ਕਲਿੱਕ ਕਰੋ।
• ਹੁਣ ਬ੍ਰਾਊਜ਼ਰ ਤੁਹਾਨੂੰ ਇੱਕ ਨਵੇਂ ਪੰਨੇ 'ਤੇ ਲੈ ਜਾਵੇਗਾ ਜਿੱਥੇ ਤੁਸੀਂ ਆਪਣੇ EPF ਖਾਤੇ ਨੂੰ PAN ਨਾਲ ਲਿੰਕ ਕਰ ਸਕਦੇ ਹੋ।
• PAN 'ਤੇ ਕਲਿੱਕ ਕਰੋ, ਹੁਣ ਪੈਨ ਕਾਰਡ ਤੇ ਲਿਖਿਆ ਆਪਣਾ ਨਾਂ ਅਤੇ ਪੈਨ ਕਾਰਡ ਨੰਬਰ ਦਰਜ ਕਰੋ।
• ਅੰਤ ਵਿੱਚ ਸੇਵ 'ਤੇ ਕਲਿੱਕ ਕਰੋ
ਕਿਹੜੀਆਂ ਦਰਾਂ ਉੱਤੇ ਕੱਟਿਆ ਜਾ ਸਕਦਾ ਹੈ TDS
ਨਵੇਂ ਸਰਕੂਲਰ ਦੇ ਅਨੁਸਾਰ, ਜੇਕਰ PF ਖਾਤਾ ਵੈਧ ਪੈਨ ਨਾਲ ਲਿੰਕ ਨਹੀਂ ਹੁੰਦਾ ਹੈ ਅੱਗੇ ਦੱਸੀਆਂ ਜਾਣ ਵਾਲੀਆਂ ਦਰਾਂ ਵਿੱਚੋਂ ਸਭ ਤੋਂ ਵੱਧ TDS ਕੱਟਿਆ ਜਾਵੇਗਾ।ਆਈ.ਟੀ. ਐਕਟ ਦੇ 206AA ਦੇ ਤਹਿਤ ਵਾਜਬ ਦਰ ਦੇ ਤਹਿਤ। ਇਸ ਤੋਂ ਬਾਅਦ ਮੌਜੂਦਾ ਸਮੇਂ 'ਚ ਜੋ ਦੂਜੀ ਦਰ ਲਾਗੂ ਹੈ, ਉਹ ਇੱਕ ਜਾਂ ਇੱਕ ਤੋਂ ਵੱਧ ਹੋ ਸਕਦੀ ਹੈ। TDS 20 ਪ੍ਰਤੀਸ਼ਤ ਦੀ ਦਰ ਨਾਲ ਕੱਟਿਆ ਜਾ ਸਕਦਾ ਹੈ, ਜੋ ਕਿ ਆਮ ਤੌਰ 'ਤੇ 10 ਪ੍ਰਤੀਸ਼ਤ ਦੀ ਤੀਜੀ ਦਰ ਤੋਂ ਦੁੱਗਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।