Home /News /lifestyle /

LIC ਹਾਊਸਿੰਗ ਫਾਈਨਾਂਸ ਨੇ ਵੀ ਵਧਾਈਆਂ ਵਿਆਜ ਦਰਾਂ, ਦੇਖੋ ਕਿੰਨਾ ਮਹਿੰਗਾ ਹੋਇਆ ਹੋਮ ਲੋਨ

LIC ਹਾਊਸਿੰਗ ਫਾਈਨਾਂਸ ਨੇ ਵੀ ਵਧਾਈਆਂ ਵਿਆਜ ਦਰਾਂ, ਦੇਖੋ ਕਿੰਨਾ ਮਹਿੰਗਾ ਹੋਇਆ ਹੋਮ ਲੋਨ

LIC ਹਾਊਸਿੰਗ ਫਾਈਨਾਂਸ ਨੇ ਵੀ ਵਧਾਈਆਂ ਵਿਆਜ ਦਰਾਂ, ਜਾਣੋ ਹੋਮ ਲੋਨ ਰੇਟ

LIC ਹਾਊਸਿੰਗ ਫਾਈਨਾਂਸ ਨੇ ਵੀ ਵਧਾਈਆਂ ਵਿਆਜ ਦਰਾਂ, ਜਾਣੋ ਹੋਮ ਲੋਨ ਰੇਟ

ਹੋਮ ਲੋਨ ਫਾਈਨਾਂਸ ਕੰਪਨੀ LIC ਹਾਊਸਿੰਗ ਫਾਈਨਾਂਸ ਲਿਮਿਟੇਡ (LIC HFL) ਨੇ ਆਪਣੀ ਪ੍ਰਮੁੱਖ ਹੋਮ ਲੋਨ ਵਿਆਜ ਦਰ (LHPLR) ਨੂੰ 0.60 ਪ੍ਰਤੀਸ਼ਤ ਵਧਾ ਕੇ 7.50 ਪ੍ਰਤੀਸ਼ਤ ਤੱਕ ਕਰ ਦਿੱਤਾ ਹੈ। LIC HFL ਨੇ ਸੋਮਵਾਰ ਨੂੰ ਕਿਹਾ ਕਿ ਇਸ ਵਾਧੇ ਨਾਲ ਹੁਣ ਹੋਮ ਲੋਨ 'ਤੇ ਵਿਆਜ ਦਰ 7.50 ਫੀਸਦੀ ਤੋਂ ਸ਼ੁਰੂ ਹੋ ਜਾਵੇਗੀ। ਨਵੀਆਂ ਵਿਆਜ ਦਰਾਂ 20 ਜੂਨ, 2022 ਤੋਂ ਲਾਗੂ ਹਨ। LHPLR ਅਸਲ ਵਿੱਚ ਮਿਆਰੀ ਵਿਆਜ ਦਰ ਹੈ ਜਿਸ ਨਾਲ LIC HFL ਕਰਜ਼ਿਆਂ ਦੀ ਵਿਆਜ ਦਰ ਜੁੜੀ ਹੋਈ ਹੈ।

ਹੋਰ ਪੜ੍ਹੋ ...
  • Share this:

ਐਲਆਈਸੀ ਐਚਐਫਐਲ (LIC HFL) ਦੇ ਐਮਡੀ ਵਾਈ ਵਿਸ਼ਵਨਾਥ ਗੌੜ ਨੇ ਕਿਹਾ, “ਵਿਆਜ ਦਰਾਂ ਵਿੱਚ ਵਾਧਾ ਮੌਜੂਦਾ ਮਾਰਕੀਟ ਸਥਿਤੀ ਦੇ ਅਨੁਸਾਰ ਹੈ। ਜੇਕਰ ਇਤਿਹਾਸਕ ਤੌਰ 'ਤੇ ਤੁਲਨਾ ਕੀਤੀ ਜਾਵੇ, ਤਾਂ ਦਰਾਂ ਅਜੇ ਵੀ ਬਹੁਤ ਮੁਕਾਬਲੇ ਵਾਲੀਆਂ ਹਨ। ਇਸ ਲਈ, ਹੋਮ ਲੋਨ ਦੀ ਮੰਗ ਸਥਿਰ ਰਹਿਣ ਦੀ ਉਮੀਦ ਹੈ।

ਮਈ ਵਿਚ ਵੀ ਵਿਆਜ ਦਰਾਂ ਵਿਚ ਕੀਤਾ ਗਿਆ ਸੀਵਾਧਾ

ਪਿਛਲੇ ਮਹੀਨੇ ਯਾਨੀ ਮਈ 'ਚ ਵੀ LIC ਹਾਊਸਿੰਗ ਫਾਈਨਾਂਸ ਨੇ ਵਿਆਜ ਦਰਾਂ 'ਚ ਵਾਧਾ ਕੀਤਾ ਸੀ। ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ਵਿੱਚ 40 ਆਧਾਰ ਅੰਕਾਂ ਦਾ ਵਾਧਾ ਕਰਨ ਤੋਂ ਬਾਅਦ ਕੰਪਨੀ ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਇਹ ਵਾਧਾ CIBIL ਸਕੋਰ ਦੇ ਆਧਾਰ 'ਤੇ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਚੰਗੇ ਕ੍ਰੈਡਿਟ ਸਕੋਰ ਯਾਨੀ 700 ਤੋਂ ਉੱਪਰ ਵਾਲੇ ਗਾਹਕਾਂ ਲਈ ਸ਼ੁਰੂਆਤੀ ਹੋਮ ਲੋਨ ਦਰਾਂ ਵਿੱਚ 20 ਅਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਨਵੀਂ ਦਰ ਨੂੰ ਵਧਾ ਕੇ 6.9 ਫੀਸਦੀ ਕਰ ਦਿੱਤਾ ਗਿਆ।

ਇਸ CIBIL ਸਕੋਰ ਤੋਂ ਘੱਟ ਵਾਲੇ ਗਾਹਕਾਂ ਲਈ, 25 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਿਊ-ਟੂ-ਕ੍ਰੈਡਿਟ ਗਾਹਕਾਂ ਲਈ ਹੋਮ ਲੋਨ ਦੀਆਂ ਦਰਾਂ 'ਚ 40 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਇਹ ਦਰਾਂ 13 ਮਈ ਤੋਂ ਲਾਗੂ ਹੋ ਗਈਆਂ ਸਨ।

ਰਿਜ਼ਰਵ ਬੈਂਕ ਨੇ ਰੇਪੋ ਰੇਟ ਵਿੱਚ ਕੀਤਾ ਹੈ ਵਾਧਾ
ਦਰਅਸਲ, ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਧਾਉਣ ਤੋਂ ਬਾਅਦ ਸਾਰੇ ਬੈਂਕ ਅਤੇ ਫਾਇਨਾਂਸ ਕੰਪਨੀਆਂ ਵਿਆਜ ਦਰਾਂ ਵਧਾ ਰਹੀਆਂ ਹਨ। ਇਸ ਕੜੀ ਵਿੱਚ, ਐਲਆਈਸੀ ਹਾਊਸਿੰਗ ਨੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।

ਰਿਜ਼ਰਵ ਬੈਂਕ ਨੇ ਪਹਿਲਾਂ ਮਈ 'ਚ ਦਰਾਂ 'ਚ 40 ਬੇਸਿਸ ਪੁਆਇੰਟ ਅਤੇ ਫਿਰ ਜੂਨ ਦੇ ਸ਼ੁਰੂ 'ਚ 50 ਬੇਸਿਸ ਪੁਆਇੰਟਸ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਹਰ ਕੋਈ ਆਪਣੇ ਰੇਟ ਵਧਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਵਿਆਜ ਦਰਾਂ ਵਿੱਚ ਹੋਰ ਵੀ ਵਾਧਾ ਕਰੇਗਾ। ਇਸ ਲਈ ਬੈਂਕ ਅਤੇ ਫਾਇਨਾਂਸ ਕੰਪਨੀਆਂ ਫਿਰ ਤੋਂ ਵਿਆਜ ਦਰਾਂ ਵਧਾਉਣਗੀਆਂ। ਇਸ ਦਾ ਮਤਲਬ ਹੈ ਕਿ ਹੋਰ ਵਿਆਜ ਦਰਾਂ ਤੇਜ਼ੀ ਨਾਲ ਵਧਣਗੀਆਂ।
Published by:rupinderkaursab
First published:

Tags: Business, Businessman, Home loan, Interest rates, Life Insurance Corporation of India (LIC), Loan

ਅਗਲੀ ਖਬਰ