• Home
  • »
  • News
  • »
  • lifestyle
  • »
  • LIC INSURANCE AADHARSHILA POLICY FOR WOMEN RS 29 DAILY DEPOSIT BENEFITS MILLIONS GH KS

LIC ਔਰਤਾਂ ਲਈ ਲੈ ਕੇ ਆਈ ਹੈ ਵਿਸ਼ੇਸ਼ ਬੀਮਾ ਯੋਜਨਾ, ਰੋਜ਼ਾਨਾ 29 ਰੁਪਏ 'ਚ ਹੋਵੇਗਾ ਲੱਖਾਂ ਦਾ ਲਾਭ, ਜਾਣੋ ਡਿਟੇਲ

Insurance Policy for Women: ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਨਵੀਆਂ ਬੀਮਾ ਯੋਜਨਾਵਾਂ ਲਿਆਉਂਦੀ ਰਹਿੰਦੀ ਹੈ। LIC ਔਰਤਾਂ ਲਈ ਵਿਸ਼ੇਸ਼ ਬੀਮਾ ਯੋਜਨਾ 'ਆਧਾਰ ਸ਼ਿਲਾ' (AdharShila Policy) ਲੈ ਕੇ ਆਈ ਹੈ। ਇਸ ਯੋਜਨਾ ਦਾ ਆਧਾਰ ਨਾਲ ਜੋੜਨ ਦਾ ਖਾਸ ਮਕਸਦ ਹੈ। ਇਹ ਪਾਲਿਸੀ ਸਿਰਫ਼ ਉਹ ਔਰਤਾਂ ਹੀ ਖਰੀਦ ਸਕਦੀਆਂ ਹਨ, ਜਿਨ੍ਹਾਂ ਕੋਲ ਆਧਾਰ ਕਾਰਡ ਹੈ।

  • Share this:
Insurance Policy for Women: ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਨਵੀਆਂ ਬੀਮਾ ਯੋਜਨਾਵਾਂ ਲਿਆਉਂਦੀ ਰਹਿੰਦੀ ਹੈ। LIC ਔਰਤਾਂ ਲਈ ਵਿਸ਼ੇਸ਼ ਬੀਮਾ ਯੋਜਨਾ 'ਆਧਾਰ ਸ਼ਿਲਾ' (AdharShila Policy) ਲੈ ਕੇ ਆਈ ਹੈ। ਇਸ ਯੋਜਨਾ ਦਾ ਆਧਾਰ ਨਾਲ ਜੋੜਨ ਦਾ ਖਾਸ ਮਕਸਦ ਹੈ। ਇਹ ਪਾਲਿਸੀ ਸਿਰਫ਼ ਉਹ ਔਰਤਾਂ ਹੀ ਖਰੀਦ ਸਕਦੀਆਂ ਹਨ, ਜਿਨ੍ਹਾਂ ਕੋਲ ਆਧਾਰ ਕਾਰਡ ਹੈ।

ਦੱਸ ਦੇਈਏ ਕਿ ਇਹ ਪਲਾਨ 1 ਫਰਵਰੀ 2020 ਨੂੰ ਲਾਂਚ ਕੀਤਾ ਗਿਆ ਸੀ। ਜੀਵਨ ਸੁਰੱਖਿਆ ਦੇ ਨਾਲ ਨਾਲ ਇਹ ਪਾਲਿਸੀ ਬੱਚਤ ਵੀ ਪ੍ਰਦਾਨ ਕਰਦੀ ਹੈ। ਜੇਕਰ ਕੋਈ ਔਰਤ ਇਸ ਪਾਲਿਸੀ ਵਿੱਚ 29 ਰੁਪਏ ਪ੍ਰਤੀ ਦਿਨ ਨਿਵੇਸ਼ ਕਰਦੀ ਹੈ, ਤਾਂ ਉਸ ਨੂੰ ਮਿਆਦ ਪੂਰੀ ਹੋਣ 'ਤੇ 4 ਲੱਖ ਰੁਪਏ ਮਿਲਣਗੇ। ਇਸ ਤੋਂ ਇਲਾਵਾ ਇਸ ਯੋਜਨਾ ਵਿੱਚ ਕਰਜ਼ਾ ਵੀ ਲਿਆ ਜਾ ਸਕਦਾ ਹੈ।

'ਆਧਾਰ ਸ਼ਿਲਾ' ਯੋਜਨਾ ਦੀ ਇਸ ਪਾਲਿਸੀ ਨੂੰ 8 ਤੋਂ 55 ਸਾਲ ਦੀ ਉਮਰ ਦੀ ਕੋਈ ਵੀ ਔਰਤ ਖਰੀਦ ਸਕਦੀ ਹੈ। ਇਸਨੂੰ 10 ਸਾਲਾਂ ਲਈ ਖਰੀਦਿਆ ਜਾ ਸਕਦਾ ਹੈ ਅਤੇ ਇਸਦੀ ਵੱਧ ਤੋਂ ਵੱਧ ਮਿਆਦ 20 ਸਾਲ ਹੈ। ਇਸ ਪਾਲਿਸੀਦੇ ਮਚਿਓਅਰ ਹੋਣ ਉਪਰੰਤ ਔਰਤ ਦੀ ਉਮਰ 70 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਬੀਮਾਯੁਕਤ ਰਕਮ
ਇਸ ਯੋਜਨਾ ਤਹਿਤ ਘੱਟੋ-ਘੱਟ 75 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ 30 ਲੱਖ ਰੁਪਏ ਦਾ ਬੀਮਾ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਦੌਰਾਨ ਪਾਲਿਸੀਧਾਰਕ ਦੁਰਘਟਨਾ ਦਾ ਲਾਭ ਵੀ ਲੈ ਸਕਦਾ ਹੈ।

ਜੇਕਰ ਕੋਈ ਔਰਤ 20 ਸਾਲ ਦੀ ਹੈ ਅਤੇ ਪਾਲਿਸੀ ਦੀ ਮਿਆਦ ਵੀ 20 ਸਾਲ ਹੈ ਅਤੇ ਉਸਨੇ 3 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ, ਤਾਂ ਉਸਨੂੰ 10,649 ਰੁਪਏ ਸਾਲਾਨਾ ਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਹਾਲਾਂਕਿ ਅਗਲੇ ਸਾਲ ਇਹ ਪ੍ਰੀਮੀਅਮ ਘਟ ਕੇ 10,868 ਰੁਪਏ ਰਹਿ ਜਾਵੇਗਾ।

ਪ੍ਰੀਮੀਅਮ ਸੰਬੰਧੀ ਜਾਣਕਾਰੀ
ਇਸ ਪਲਾਨ ਵਿੱਚ ਮਹੀਨਾਵਾਰ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਆਧਾਰ 'ਤੇ ਪ੍ਰੀਮੀਅਮ ਜਮ੍ਹਾਂ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਸਮੇਂ 'ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਭੁੱਲ ਜਾਂਦੇ ਹੋ, ਤਾਂ ਤੁਹਾਨੂੰ 30 ਦਿਨਾਂ ਦੀ ਗ੍ਰੇਸ ਪੀਰੀਅਡ ਮਿਲੇਗੀ। ਪਰ, ਜੇਕਰ ਤੁਸੀਂ ਮਹੀਨਾਵਾਰ ਆਧਾਰ 'ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਚੁਣਦੇ ਹੋ, ਤਾਂ ਤੁਹਾਨੂੰ 15 ਦਿਨਾਂ ਦੀ ਰਿਆਇਤੀ ਮਿਆਦ ਮਿਲੇਗੀ।

ਮਿਆਦ ਪੂਰੀ ਹੋਣ ਉਪਰੰਤ ਮਿਲੇਗੀ ਕਿੰਨੀ ਰਕਮ
ਮਿਆਦ ਪੂਰੀ ਹੋਣ 'ਤੇ ਬੀਮਾਧਾਰਕ ਨੂੰ 4 ਲੱਖ ਰੁਪਏ ਮਿਲਣਗੇ। ਬੀਮੇ ਦੀ ਰਕਮ ਵਜੋਂ 2 ਲੱਖ ਅਤੇ ਬਾਕੀ ਰਕਮ ਲੌਇਲਟੀ ਜਾਂ ਵਫਾਦਾਰੀ ਬੋਨਸ ਹੋਵੇਗੀ। ਇਸਦੇ ਨਾਲ ਹੀ ਮਿਆਦ ਪੂਰੀ ਹੋਣ 'ਤੇ, ਤੁਸੀਂ ਪੂਰਾ ਭੁਗਤਾਨ ਇੱਕੋ ਵਾਰ ਜਾਂ ਕਿਸ਼ਤਾਂ ਵਿੱਚ ਪ੍ਰਾਪਤ ਕਰ ਸਕਦੇ ਹੋ।

ਪਾਲਿਸੀ ਦਾ ਲਾਭ
ਜੇਕਰ ਪਾਲਿਸੀ ਧਾਰਕ ਦੀ ਪਾਲਿਸੀ ਦੇ ਸ਼ੁਰੂ ਹੋਣ ਦੇ 5 ਸਾਲਾਂ ਦੇ ਅੰਦਰ ਮੌਤ ਹੋ ਜਾਂਦੀ ਹੈ, ਤਾਂ ਬੀਮੇ ਦੀ ਰਕਮ ਦੇ ਬਰਾਬਰ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਪਰ, ਜੇਕਰ ਇਸ ਤੋਂ ਬਾਅਦ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ ਅਤੇ ਲੌਇਲਟੀ ਬੋਨਸ ਵੀ ਮਿਲੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿਕ ਇਹ ਪਾਲਿਸੀ ਤਹਿਤ ਲਗਾਤਾਰ ਦੋ ਸਾਲਾਂ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਨ ਤੋਂ ਬਾਅਦ ਕਿਸੇ ਵੀ ਸਮੇਂ ਸਮਰਪਣ ਕੀਤੀ ਜਾ ਸਕਦੀ ਹੈ।
Published by:Krishan Sharma
First published: