ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਦਾ IPO 4 ਮਈ ਨੂੰ ਲਾਂਚ ਹੋਣ ਜਾ ਰਿਹਾ ਹੈ। ਇਸ IPO ਰਾਹੀਂ ਸਰਕਾਰ LIC 'ਚ ਆਪਣੀ 3.5 ਫੀਸਦੀ ਹਿੱਸੇਦਾਰੀ ਵੇਚੇਗੀ। ਆਈਪੀਓ ਦੀ ਕੀਮਤ 902-949 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਹੈ। ਇਹ ਕੀਮਤ ਐਂਕਰ ਨਿਵੇਸ਼ਕਾਂ ਲਈ ਹੋਵੇਗੀ। ਪ੍ਰਚੂਨ ਨਿਵੇਸ਼ਕਾਂ ਲਈ IPO ਖੋਲ੍ਹਣ ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਨੂੰ ਇੱਕ ਮੌਕਾ ਦਿੱਤਾ ਜਾਵੇਗਾ। ਐਂਕਰ ਨਿਵੇਸ਼ਕ 2 ਮਈ ਤੋਂ ਬੋਲੀ ਲਗਾ ਸਕਣਗੇ।
ਇਸ ਦੇ ਨਾਲ ਹੀ LIC ਪਾਲਿਸੀਧਾਰਕਾਂ ਨੂੰ IPO ਵਿੱਚ ਬੋਲੀ ਲਗਾਉਣ ਲਈ ਉਤਸ਼ਾਹਿਤ ਕਰਨ ਲਈ, ਉਹਨਾਂ ਨੂੰ ਪ੍ਰਤੀ ਸ਼ੇਅਰ 60 ਰੁਪਏ ਦੀ ਛੋਟ ਦਿੱਤੀ ਜਾਵੇਗੀ। ਕੰਪਨੀ ਦੇ ਕਰਮਚਾਰੀਆਂ ਨੂੰ ਵੀ ਆਈਪੀਓ ਵਿੱਚ ਹਿੱਸਾ ਲੈਣ ਲਈ ਪ੍ਰਤੀ ਸ਼ੇਅਰ 45 ਰੁਪਏ ਦੀ ਛੋਟ ਮਿਲੇਗੀ। ਇਸ ਤੋਂ ਬਿਨ੍ਹਾਂ ਰਿਟੇਲ ਨਿਵੇਸ਼ਕਾਂ ਨੂੰ 40 ਰੁਪਏ ਦੀ ਛੋਟ ਵੀ ਦਿੱਤੀ ਜਾਵੇਗੀ।
ਐਲਆਈਸੀ ਦੇ ਜਿਹੜੇ ਪਾਲਿਸੀਧਾਰਕ ਇਸ ਆਈਪੀਓ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਕੁਝ ਤੱਥਾਂ ਬਾਰੇ ਲਾਜ਼ਮੀ ਪਤਾ ਹੋਣਾ ਚਾਹੀਦਾ ਹੈ। ਸਰਕਾਰ ਨੇ ਪਾਲਿਸੀਧਾਰਕਾਂ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਵਾਲਾ ਪਾਲਿਸੀਧਾਰਕ ਹੀ ਪਾਲਿਸੀ ਧਾਰਕ ਸ਼੍ਰੇਣੀ ਦੇ ਅਧੀਨ ਰਾਖਵੇਂ ਸ਼ੇਅਰਾਂ ਲਈ ਬੋਲੀ ਲਗਾ ਸਕਦਾ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ-
LIC ਵਿੱਚ IPO ਰਾਹੀਂ ਹਿੱਸੇਦਾਰੀ ਖਰੀਦਣ ਲਈ ਜ਼ਰੂਰੀ ਸ਼ਰਤਾਂ
1. ਸਿਰਫ ਉਹ ਪਾਲਿਸੀ ਧਾਰਕ ਜਿਨ੍ਹਾਂ ਨੇ 13 ਫਰਵਰੀ, 2022 ਤੱਕ ਪਾਲਿਸੀ ਖਰੀਦੀ ਹੈ, LIC IPO ਵਿੱਚ ਪਾਲਿਸੀਧਾਰਕ ਲਈ ਰਾਖਵੇਂ ਸ਼ੇਅਰਾਂ ਲਈ ਬੋਲੀ ਲਗਾ ਸਕਦੇ ਹਨ। ਜਿਨ੍ਹਾਂ ਨੇ 13 ਫਰਵਰੀ ਤੋਂ ਬਾਅਦ ਪਾਲਿਸੀ ਖਰੀਦੀ ਹੈ, ਉਹ ਰਾਖਵੇਂ ਕੋਟੇ ਦੇ ਵਿਰੁੱਧ ਬੋਲੀ ਦੇ ਯੋਗ ਨਹੀਂ ਹਨ।
2. ਸਿਰਫ਼ ਉਹ ਐਲਆਈਸੀ ਪਾਲਿਸੀਧਾਰਕ ਜਿਨ੍ਹਾਂ ਦੀ ਪਾਲਿਸੀ ਉਨ੍ਹਾਂ ਦੇ ਪੈਨ ਕਾਰਡ ਨਾਲ ਜੁੜੀ ਹੋਈ ਹੈ, ਪਾਲਿਸੀ ਧਾਰਕਾਂ ਲਈ ਰਾਖਵੇਂ 10% ਕੋਟੇ ਦਾ ਲਾਭ ਲੈ ਸਕਦੇ ਹਨ। ਇੰਨਾਂ ਹੀ ਨਹੀਂ, 28 ਫਰਵਰੀ 2022 ਤੱਕ ਪਾਲਿਸੀ ਨੂੰ ਪੈਨ ਨਾਲ ਲਿੰਕ ਕਰਨਾ ਜ਼ਰੂਰੀ ਹੈ। ਜਿਨ੍ਹਾਂ ਨੇ 28 ਫਰਵਰੀ ਤੋਂ ਬਾਅਦ ਆਪਣੀ ਪਾਲਿਸੀ ਨੂੰ ਪੈਨ ਨਾਲ ਜੋੜਿਆ ਹੈ, ਉਹ ਵੀ ਰਾਖਵੇਂ ਕੋਟੇ ਦੇ ਤਹਿਤ ਅਪਲਾਈ ਨਹੀਂ ਕਰ ਸਕਦੇ ਹਨ।
3. ਸੰਯੁਕਤ ਪਾਲਿਸੀਧਾਰਕਾਂ ਵਿੱਚੋਂ ਕੋਈ ਵੀ ਇੱਕ ਪਾਲਿਸੀਧਾਰਕ ਲਈ ਰਾਖਵੇਂ 10% ਕੋਟੇ ਦਾ ਲਾਭ ਲੈਣ ਲਈ ਅਰਜ਼ੀ ਦੇ ਸਕਦਾ ਹੈ। ਧਿਆਨਦੇਣਯੋਗ ਹੈ ਕਿ ਸਿਰਫ਼ ਇੱਕ ਅਰਜ਼ੀ ਦਿੱਤੀ ਜਾ ਸਕਦੀ ਹੈ। ਦੋਵੇਂ ਸੰਯੁਕਤ ਪਾਲਿਸੀਧਾਰਕ ਵੱਖਰੇ ਤੌਰ 'ਤੇ ਅਰਜ਼ੀ ਦੇ ਕੇ ਇਸ ਦਾ ਲਾਭ ਨਹੀਂ ਲੈ ਸਕਣਗੇ।
4. ਜਿਨ੍ਹਾਂ ਦੀ LIC ਪਾਲਿਸੀ ਲੈਪਸ ਹੋ ਗਈ ਹੈ, ਉਹ ਵੀ ਪਾਲਿਸੀਧਾਰਕਾਂ ਦੇ 10% ਰਿਜ਼ਰਵੇਸ਼ਨ ਦੇ ਅੰਦਰ ਅਰਜ਼ੀ ਦੇਣ ਦੇ ਹੱਕਦਾਰ ਹਨ। ਸਾਰੀਆਂ ਪਾਲਿਸੀਆਂ ਦੇ ਧਾਰਕ, ਜੋ ਪਾਲਿਸੀ ਧਾਰਕ ਦੀ ਪਰਿਪੱਕਤਾ, ਸਮਰਪਣ ਜਾਂ ਮੌਤ ਦੇ ਕਾਰਨ ਐਲਆਈਸੀ ਦੇ ਰਿਕਾਰਡਾਂ ਵਿੱਚੋਂ ਨਹੀਂ ਕੱਢੇ ਗਏ ਹਨ, ਪਾਲਿਸੀਧਾਰਕ ਰਿਜ਼ਰਵੇਸ਼ਨ ਦੇ ਤਹਿਤ ਅਰਜ਼ੀ ਦੇ ਸਕਦੇ ਹਨ।
5. ਪਾਲਿਸੀ ਧਾਰਕ ਸ਼੍ਰੇਣੀ ਵਿੱਚ ਸਮੂਹ ਪਾਲਿਸੀਧਾਰਕਾਂ ਅਤੇ LIC ਪਾਲਿਸੀ ਧਾਰਕ ਗੈਰ-ਨਿਵਾਸੀ ਭਾਰਤੀ (NRIs) ਨੂੰ ਛੱਡ ਕੇ ਸਾਰੇ ਪਾਲਿਸੀਧਾਰਕ ਅਪਲਾਈ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।