ਲਾਈਫ ਇੰਸੂਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC IPO) ਦੇ IPO ਨੂੰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਬੁੱਧਵਾਰ ਨੂੰ ਲਾਂਚ ਹੋਇਆ, ਭਾਰਤੀ ਬਾਜ਼ਾਰ ਦਾ ਇਹ ਸਭ ਤੋਂ ਵੱਡਾ IPO ਵੀਰਵਾਰ ਨੂੰ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ।
ਹੁਣ ਤੱਕ, ਨਿਵੇਸ਼ਕਾਂ ਨੇ 16.2 ਕਰੋੜ ਸ਼ੇਅਰਾਂ ਦੀ ਆਫ਼ਰ ਸਾਈਜ਼ ਦੇ ਮੁਕਾਬਲੇ 16.24 ਕਰੋੜ ਸ਼ੇਅਰਾਂ ਲਈ ਬੋਲੀ ਲਗਾਈ ਹੈ। ਪਾਲਿਸੀ ਧਾਰਕਾਂ ਲਈ ਰਿਜ਼ਰਵਡ ਕੋਟਾ 3.02 ਗੁਣਾ ਹੈ, ਐਲਆਈਸੀ ਕਰਮਚਾਰੀਆਂ ਦਾ ਕੋਟਾ 2.14 ਗੁਣਾ ਹੈ ਅਤੇ ਪ੍ਰਚੂਨ ਨਿਵੇਸ਼ਕਾਂ ਲਈ ਰਿਜ਼ਰਵਡ ਹਿੱਸਾ 91 ਪ੍ਰਤੀਸ਼ਤ ਹੈ।
QIB ਨੇ ਆਪਣੇ ਅਲਾਟ ਕੀਤੇ ਸ਼ੇਅਰਾਂ ਦੇ 40% ਕੋਟੇ ਲਈ ਬੋਲੀ ਲਗਾਈ ਹੈ ਜਦੋਂ ਕਿ NII ਨੇ ਆਪਣੇ ਹਿੱਸੇ ਦੇ 46% ਲਈ ਬੋਲੀ ਲਗਾਈ ਹੈ। ਇਹ ਇਸ਼ੂ (issue) 9 ਮਈ ਨੂੰ ਬੰਦ ਹੋਵੇਗਾ। ਸ਼ੇਅਰ 12 ਮਈ ਨੂੰ ਅਲਾਟ ਕੀਤੇ ਜਾਣਗੇ ਅਤੇ ਸ਼ੇਅਰ 16 ਮਈ ਤੱਕ ਨਿਵੇਸ਼ਕਾਂ ਦੇ ਡੀਮੈਟ ਖਾਤੇ (demat account) ਵਿੱਚ ਜਮ੍ਹਾ ਹੋ ਜਾਣਗੇ। LIC ਦਾ IPO 17 ਮਈ ਨੂੰ ਸਟਾਕ ਐਕਸਚੇਂਜ (stock exchange) 'ਤੇ ਸੂਚੀਬੱਧ ਹੋਵੇਗਾ।
9 ਮਈ ਤੱਕ ਖੁੱਲੇਗਾ IPO
ਭਾਵੇਂ ਐਲਆਈਸੀ ਦਾ ਆਈਪੀਓ ਪੂਰੀ ਤਰ੍ਹਾਂ ਭਰ ਗਿਆ ਹੈ, ਪਰ ਪ੍ਰਚੂਨ ਨਿਵੇਸ਼ਕ (retail investors) ਇਸ ਆਈਪੀਓ ਵਿੱਚ 9 ਮਈ ਤੱਕ ਬੋਲੀ ਲਗਾ ਸਕਦੇ ਹਨ। ਭਾਰਤ ਸਰਕਾਰ ਇਸ IPO ਰਾਹੀਂ LIC ਵਿੱਚ ਆਪਣੀ 3.5% ਹਿੱਸੇਦਾਰੀ ਵੇਚ ਕੇ ਬਾਜ਼ਾਰ ਤੋਂ 21,000 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਸਰਕਾਰ ਇਸ IPO ਨੂੰ ਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਹਿਲੇ ਦਿਨ ਦੀ ਸ਼ਾਮ ਤੱਕ ਸਿਰਫ 67 ਫੀਸਦੀ ਸਬਸਕ੍ਰਾਈਬ ਹੋਇਆ ਸੀ।
LIC IPO ਦੀ ਪ੍ਰਾਈਜ਼ ਬੈਂਡ 902-949 ਰੁਪਏ ਹੈ। ਇਹ IPO ਐਂਕਰ ਨਿਵੇਸ਼ਕਾਂ (anchor investors) ਲਈ 2 ਮਈ ਨੂੰ ਖੁੱਲ੍ਹਾ ਸੀ। 2 ਮਈ ਨੂੰ, ਸਰਕਾਰ ਨੇ 949 ਰੁਪਏ 'ਤੇ 59.3 ਮਿਲੀਅਨ ਸ਼ੇਅਰਾਂ ਦੇ ਬਦਲੇ 123 ਐਂਕਰ ਨਿਵੇਸ਼ਕਾਂ ਤੋਂ 5,630 ਕਰੋੜ ਰੁਪਏ ਇਕੱਠੇ ਕੀਤੇ ਸਨ।
ਕਈ ਵੱਡੇ ਵਿਦੇਸ਼ੀ ਨਿਵੇਸ਼ਕਾਂ ਨੇ ਐਂਕਰ ਕੋਟੇ ਦੇ ਤਹਿਤ ਐਲਆਈਸੀ ਆਈਪੀਓ ਵਿੱਚ ਨਿਵੇਸ਼ ਕੀਤਾ ਹੈ। ਇਹਨਾਂ ਵਿੱਚ ਸਿੰਗਾਪੁਰ ਦੀ ਸਰਕਾਰ (Government of Singapore), ਸਰਕਾਰੀ ਪੈਨਸ਼ਨ ਫੰਡ ਗਲੋਬਲ (Government Pension Fund Global), ਬੀਐਨਪੀ ਇਨਵੈਸਟਮੈਂਟ ਐਲਐਲਸੀ (BNP Investments LLC), ਮੋਨੇਟਰੀ ਅਥਾਰਟੀ ਆਫ ਸਿੰਗਾਪੁਰ ਐਂਡ ਸੋਸਾਇਟ ਜਨਰਲ (Monetary Authority of Singapore and Societe Generale) ਸ਼ਾਮਲ ਹਨ।
ਕੰਪਨੀ ਪ੍ਰੋਫਾਇਲ
LIC ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਹੈ। ਇੰਨਾ ਹੀ ਨਹੀਂ, LIC ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਲਾਈਫਇੰਸੂਰੈਂਸ ਕੰਪਨੀ ਹੈ। ਭਾਰਤੀ ਬੀਮਾ ਬਾਜ਼ਾਰ 'ਚ ਇਸ ਦੀ ਹਿੱਸੇਦਾਰੀ 61.4 ਫੀਸਦੀ ਹੈ।ਟੋਟਲ ਅਸਸੇਟ ਦੇ ਮਾਮਲੇ ਵਿੱਚ ਇਹ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਹੈ। ਦੇਸ਼ ਭਰ ਵਿੱਚ ਇਸ ਦੇ 13.5 ਲੱਖ ਏਜੰਟ ਹਨ। ਇਹ 40 ਲੱਖ ਕਰੋੜ ਰੁਪਏ ਦਾ ਪ੍ਰਬੰਧਨ ਕਰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।