
LIC ਨੇ ਪੇਸ਼ ਕੀਤੀ ਨਵੀਂ ਬੀਮਾ ਪਾਲਿਸੀ, ਜਾਣੋ ਕੀ ਹੈ ਇਸ ਪਾਲਿਸੀ 'ਚ ਖਾਸ
ਭਾਰਤੀ ਜੀਵਨ ਬੀਮਾ ਨਿਗਮ ਭਾਵ (LIC) ਸਮੇਂ-ਸਮੇਂ 'ਤੇ ਗਾਹਕਾਂ ਲਈ ਸ਼ਾਨਦਾਰ ਯੋਜਨਾਵਾਂ ਪੇਸ਼ ਕਰਦਾ ਰਿਹਾ ਹੈ। ਐਲਆਈਸੀ ਦੇਸ਼ ਦੀ ਉਨ੍ਹਾਂ ਬੀਮਾ ਕੰਪਨੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਬਿਨਾਂ ਜੋਖਮ ਦੇ ਨਿਵੇਸ਼ ਕੀਤਾ ਜਾ ਸਕਦਾ ਹੈ, ਯਾਨੀ ਇੱਥੇ ਕੀਤਾ ਨਿਵੇਸ਼ ਸੁਰੱਖਿਅਤ ਮੰਨਿਆ ਜਾਂਦਾ ਹੈ।
ਦਰਅਸਲ, ਇਹ ਕੰਪਨੀ ਸਰਕਾਰ ਦੁਆਰਾ ਚਲਾਈ ਜਾਂਦੀ ਹੈ। ਹੁਣ LIC ਨੇ ਇੱਕ ਜ਼ਬਰਦਸਤ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਨਿਵੇਸ਼ ਕਰਕੇ ਤੁਸੀਂ ਲਾਭ ਚੁੱਕ ਸਕਦੇ ਹੋ। ਆਓ ਇਸ ਯੋਜਨਾ ਬਾਰੇ ਵਿਸਤਾਰ ਨਾਲ ਜਾਣਦੇ ਹਾਂ।
LIC ਧਨ ਰੇਖਾ ਪਾਲਿਸੀ (LIC Dhan Rekha Policy)- LIC ਨੇ ਦੱਸਿਆ ਹੈ ਕਿ ਇਸ ਬੀਮਾ ਪਾਲਿਸੀ ਦਾ ਨਾਮ 'ਧਨ ਰੇਖਾ' ਹੈ। ਇਸ ਵਿੱਚ, ਬੀਮੇ ਦੀ ਰਕਮ ਦਾ ਇੱਕ ਨਿਸ਼ਚਿਤ ਹਿੱਸਾ ਨਿਯਮਤ ਅੰਤਰਾਲਾਂ 'ਤੇ ਬਚਾਅ ਲਾਭ ਵਜੋਂ ਦਿੱਤਾ ਜਾਵੇਗਾ, ਬਸ਼ਰਤੇ ਪਾਲਿਸੀ ਚੱਲ ਰਹੀ ਸਥਿਤੀ ਵਿੱਚ ਹੋਵੇ।
ਯਾਨੀ ਇਹ ਸਕੀਮ ਤੁਹਾਨੂੰ ਜ਼ਬਰਦਸਤ ਲਾਭ ਦੇਣ ਜਾ ਰਹੀ ਹੈ। ਇਸ ਪਾਲਿਸੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਦੀ ਮਿਆਦ ਪੂਰੀ ਹੋਣ 'ਤੇ, ਪਾਲਿਸੀ ਧਾਰਕ ਨੂੰ ਪਹਿਲਾਂ ਤੋਂ ਪ੍ਰਾਪਤ ਹੋਈ ਰਕਮ ਨੂੰ ਕੱਟੇ ਬਿਨਾਂ ਪੂਰੀ ਬੀਮੇ ਦੀ ਰਕਮ ਦਿੱਤੀ ਜਾਵੇਗੀ।
ਇਸ ਸਕੀਮ ਤਹਿਤ ਘੱਟੋ-ਘੱਟ 2 ਲੱਖ ਰੁਪਏ ਦੀ ਬੀਮੇ ਦੀ ਰਕਮ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਜਦੋਂ ਕਿ ਵੱਧ ਤੋਂ ਵੱਧ ਰਕਮ ਦੀ ਕੋਈ ਸੀਮਾ ਨਹੀਂ ਹੈ। ਇਸ ਪਾਲਿਸੀ ਨੂੰ 90 ਦਿਨਾਂ ਤੋਂ ਲੈ ਕੇ ਅੱਠ ਸਾਲ ਦੀ ਉਮਰ ਤੱਕ ਦੇ ਬੱਚੇ ਦੇ ਨਾਂ 'ਤੇ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ ਉਮਰ ਸੀਮਾ ਵੀ 35 ਸਾਲ ਤੋਂ 55 ਸਾਲ ਤੱਕ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਨੂੰ 3 ਮਿਆਦ ਵਿੱਚ ਲਾਂਚ ਕੀਤਾ ਗਿਆ ਹੈ-
ਕੰਪਨੀ ਨੇ ਇਹ ਪਾਲਿਸੀ 3 ਵੱਖ-ਵੱਖ ਸ਼ਰਤਾਂ ਨਾਲ ਪੇਸ਼ ਕੀਤੀ ਹੈ। ਇਸ ਵਿੱਚ ਇਹ ਤਿੰਨ ਮਿਆਦਾਂ ਵਿਚਾ ਯਾਨੀ 20 ਸਾਲ, 30 ਸਾਲ ਅਤੇ 40 ਸਾਲ ਵਿਚ ਲਈ ਜਾ ਸਕਦੀ ਹੈ। ਤੁਹਾਨੂੰ ਮਿਆਦ ਦੇ ਅਨੁਸਾਰ ਪ੍ਰੀਮੀਅਮ ਦੀ ਰਕਮ ਅਦਾ ਕਰਨੀ ਪਵੇਗੀ। ਜੇਕਰ ਤੁਸੀਂ 20 ਸਾਲਾਂ ਦੀ ਮਿਆਦ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ 10 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ।
ਜੇਕਰ ਤੁਸੀਂ 30 ਸਾਲਾਂ ਦੀ ਮਿਆਦ ਚੁਣਦੇ ਹੋ, ਤਾਂ ਤੁਹਾਨੂੰ 15 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਇਸ਼ ਤੋਂ ਅਲਾਵਾ ਜੇਕਰ ਤੁਸੀਂ 40 ਸਾਲਾਂ ਦੀ ਮਿਆਦ ਚੁਣਦੇ ਹੋ, ਤਾਂ ਤੁਹਾਨੂੰ 20 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਸਿੰਗਲ ਪ੍ਰੀਮੀਅਮ ਦਾ ਭੁਗਤਾਨ ਵੀ ਕਰ ਸਕਦੇ ਹੋ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।