ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਸਮੇਂ-ਸਮੇਂ 'ਤੇ ਪੈਨਸ਼ਨਰਾਂ ਦੀ ਸਹੂਲਤ ਲਈ ਕਦਮ ਚੁੱਕਦਾ ਰਹਿੰਦਾ ਹੈ। ਹੁਣ EPFO ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਪੈਨਸ਼ਨਰ ਕਿਸੇ ਵੀ ਸਮੇਂ ਲਾਈਫ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਜਦੋਂ ਵੀ ਉਹ ਸਰਟੀਫਿਕੇਟ ਜਮ੍ਹਾ ਕਰਨਗੇ, ਉਸ ਤਰੀਕ ਤੋਂ ਇਕ ਸਾਲ ਲਈ ਵੈਧ ਹੋਵੇਗਾ।
EPFO ਨੇ ਆਪਣੇ ਟਵਿੱਟਰ ਹੈਂਡਲ 'ਤੇ ਸੂਚਿਤ ਕੀਤਾ ਹੈ ਕਿ EPS '95 ਪੈਨਸ਼ਨਰ ਹੁਣ ਕਿਸੇ ਵੀ ਸਮੇਂ ਲਾਈਫ ਸਰਟੀਫਿਕੇਟ (Life Certificate) ਜਮ੍ਹਾ ਕਰ ਸਕਦੇ ਹਨ, ਜੋ ਕਿ ਜਮ੍ਹਾ ਕਰਨ ਦੀ ਮਿਤੀ ਤੋਂ 1 ਸਾਲ ਲਈ ਵੈਧ ਹੋਵੇਗਾ। ਪੈਨਸ਼ਨਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਪੈਨਸ਼ਨ ਲੈਣ ਲਈ ਆਪਣਾ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣਾ ਪੈਂਦਾ ਹੈ।
ਲਾਈਫ ਸਰਟੀਫਿਕੇਟ (Life Certificate) ਦਰਸਾਉਂਦਾ ਹੈ ਕਿ ਪੈਨਸ਼ਨ ਪ੍ਰਾਪਤ ਕਰਨ ਵਾਲਾ ਵਿਅਕਤੀ ਜ਼ਿੰਦਾ ਹੈ ਜਾਂ ਮਰ ਚੁੱਕਾ ਹੈ। ਪੈਨਸ਼ਨਰ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (Common Service Center) 'ਤੇ ਜਾ ਕੇ ਆਪਣਾ ਲਾਈਫ ਸਰਟੀਫਿਕੇਟ (Life Certificate) ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਸਨੂੰ ਬੈਂਕਾਂ ਅਤੇ ਡਾਕਘਰਾਂ ਵਿੱਚ ਵੀ ਜਮ੍ਹਾ ਕੀਤਾ ਜਾ ਸਕਦਾ ਹੈ।
ਲਾਈਫ ਸਰਟੀਫਿਕੇਟ (Life Certificate) ਆਨਲਾਈਨ ਜਮ੍ਹਾ ਕਰਵਾਉਣ ਲਈ, ਪਹਿਲੀ ਵਾਰ, ਪੈਨਸ਼ਨਰਾਂ ਨੂੰ ਕਿਸੇ ਬੈਂਕ, ਡਾਕਘਰ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਦੁਆਰਾ ਚਲਾਏ ਜਾ ਰਹੇ ਜੀਵਨ ਪ੍ਰਮਾਣ ਕੇਂਦਰ (Jeevan Pramaan Center) ਰਾਹੀਂ ਡਿਜੀਟਲ ਜੀਵਨ ਪ੍ਰਮਾਣੀਕਰਣ ਲਈ ਰਜਿਸਟਰ ਕਰਨਾ ਹੋਵੇਗਾ। ਇਸ ਰਜਿਸਟ੍ਰੇਸ਼ਨ ਵਿੱਚ ਪੈਨਸ਼ਨਰਾਂ ਦੇ ਆਧਾਰ ਅਤੇ ਬਾਇਓਮੈਟ੍ਰਿਕ ਰਾਹੀਂ ਇੱਕ ਵਿਲੱਖਣ ਆਈਡੀ ਬਣਾਈ ਜਾਵੇਗੀ।
ਇੱਕ ਵਾਰ ਜਦੋਂ ਇਹ ਆਈਡੀ ਤਿਆਰ ਹੋ ਜਾਂਦੀ ਹੈ, ਤਾਂ ਪੈਨਸ਼ਨਰ ਪੈਨਸ਼ਨ ਵੰਡ ਬੈਂਕ, ਉਮੰਗ ਐਪ (Umang App) ਜਾਂ ਕਾਮਨ ਸਰਵਿਸ ਸੈਂਟਰ ਰਾਹੀਂ ਲਾਈਫ ਸਰਟੀਫਿਕੇਟ (Life Certificate) ਆਨਲਾਈਨ ਜਮ੍ਹਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਪੈਨਸ਼ਨਰ ਇਸ ਆਈਡੀ ਜਨਰੇਟ ਹੋਣ ਤੋਂ ਬਾਅਦ ਜੀਵਨ ਪ੍ਰਮਾਣ ਪੋਰਟਲ https://jeevanpramaan.gov.in 'ਤੇ ਜਾ ਕੇ ਜੀਵਨ ਪ੍ਰਮਾਣ ਪੱਤਰ ਡਿਜੀਟਲ ਰੂਪ ਵਿੱਚ ਜਮ੍ਹਾ ਕਰ ਸਕਦੇ ਹਨ।
ਲਾਈਫ ਸਰਟੀਫਿਕੇਟ (Life Certificate)ਜਮ੍ਹਾਂ ਕਰਵਾਉਣਾ ਜ਼ਰੂਰੀ ਹੈ
ਲਾਈਫ ਸਰਟੀਫਿਕੇਟ (Life Certificate) ਪੈਨਸ਼ਨਰ ਦੇ ਜਿੰਦਾ ਹੋਣ ਦਾ ਸਬੂਤ ਹੈ। ਜਮ੍ਹਾ ਨਾ ਹੋਣ 'ਤੇ ਪੈਨਸ਼ਨ ਰੋਕੀ ਜਾ ਸਕਦੀ ਹੈ। ਜੇਕਰ ਪੈਨਸ਼ਨਰ ਮੁੜ-ਰੁਜ਼ਗਾਰ 'ਤੇ ਹੈ ਜਾਂ ਪਰਿਵਾਰਕ ਪੈਨਸ਼ਨਰ ਦਾ ਦੁਬਾਰਾ ਵਿਆਹ ਹੋਇਆ ਹੈ, ਤਾਂ ਲਾਈਫ ਸਰਟੀਫਿਕੇਟ (Life Certificate) ਕੇਵਲ ਭੌਤਿਕ ਫਾਰਮੈਟ ਵਿੱਚ ਹੀ ਜਮ੍ਹਾ ਕਰਵਾਉਣਾ ਹੋਵੇਗਾ। ਲਾਈਫ ਸਰਟੀਫਿਕੇਟ ਸਾਰੀ ਉਮਰ ਲਈ ਵੈਧ ਨਹੀਂ ਹੈ। ਵੈਧਤਾ ਦੀ ਮਿਆਦ ਦੀ ਸਮਾਪਤੀ ਤੋਂ ਬਾਅਦ, ਇੱਕ ਨਵੇਂ ਸਰਟੀਫਿਕੇਟ ਦੀ ਲੋੜ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Epfo, Life Certificate