ਨਵੀਂ ਦਿੱਲੀ: 7th Pay Commission: ਕੇਂਦਰੀ ਮੁਲਾਜ਼ਮਾਂ ਲਈ ਚੰਗੀ ਖ਼ਬਰ ਹੈ। ਨਵੰਬਰ ਮਹੀਨੇ ਵਿੱਚ ਪੈਨਸ਼ਨ ਨਾਲ ਕੇਂਦਰ ਸਰਕਾਰ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਮਹਿੰਗਾਈ ਤੋਂ ਰਾਹਤ (DR) ਦਾ ਲਾਭ ਵੀ ਮਿਲੇਗਾ।ਤਾਜ਼ਾ ਡੀਏ ਵਾਧੇ ਨਾਲ ਕੇਂਦਰ ਸਰਕਾਰ ਦੇ 47.14 ਮੁਲਾਜ਼ਮਾਂ ਅਤੇ 68.62 ਲੱਖ ਪੈਨਸ਼ਨਧਾਰਕਾਂ ਨੂੰ ਲਾਭ ਹੋਵੇਗਾ।
ਇਸਤੋਂ ਇਲਾਵਾ 4 ਮਹੀਨਿਆਂ ਦਾ ਬਕਾਇਆ ਵੀ ਮਿਲੇਗਾ, ਜਿਸ ਨਾਲ ਮੁਲਾਜ਼ਮਾਂ ਦੀ ਪੈਨਸ਼ਨ ਵਿੱਚ ਵਾਧਾ ਹੋਵੇਗਾ। ਨਵੰਬਰ ਵਿੱਚ 1 ਜੁਲਾਈ ਤੋਂ ਮਹਿੰਗਾਈ ਭੱਤਾ, ਮਹਿੰਗਾਈ ਰਾਹਤ ਨੂੰ ਵਧਾ ਕੇ 31 ਫੀਸਦੀ ਕਰਨ ਤੋਂ ਬਾਅਦ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਦਾ ਬਕਾਇਆ ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਵਿੱਚ ਜਮ੍ਹਾਂ ਹੋ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਡੀਆਰ, ਮੁਲਾਜ਼ਮ ਦੀ ਮੂਲ ਤਨਖਾਹ 'ਤੇ ਨਿਰਭਰ ਹੁੰਦਾ ਹੈ, ਜੇਕਰ ਕਿਸੇ ਸੇਵਾਮੁਕਤ ਕਰਮਚਾਰੀ ਦੀ ਪੈਨਸ਼ਨ 20 ਹਜ਼ਾਰ ਹੈ ਤਾਂ ਉਸ ਦੀ ਸੈਲਰੀ ਵਿੱਚ 600 ਰੁਪਏ ਦਾ ਵਾਧਾ ਹੋਵੇ, ਜੋ ਕਿ 3 ਫ਼ੀਸਦੀ ਦੀ ਵਧੀ ਦਰ 'ਤੇ ਹੋਵੇਗਾ।
ਕਿੰਨਾ ਮਿਲੇਗਾ ਏਰੀਅਰ
7ਪੇ ਕਮੀਸ਼ਨ ਤਹਿਤ ਮਿਲਣ ਵਾਲੀ ਤਨਖਾਹ ਆਧਾਰਤ ਅਫਸਰ ਰੈਂਕ ਦੀ ਤਨਖਾਹ ਵਿੱਚ ਕਾਫੀ ਵਾਧਾ ਹੋਵੇਗਾ। ਜੇਕਰ ਕਿਸੇ ਦੀ ਤਨਖਾਹ 31 ਹਜ਼ਾਰ ਰੁਪਏ ਹੈ ਤਾਂ ਉਸ ਨੂੰ ਹੁਣ 8,834 ਰੁਪਏ ਮਿਲ ਰਹੇ ਹਨ, ਪਰ ਹੁਣ ਡੀਆਰ ਦੇ 3 ਫ਼ੀਸਦੀ ਵਾਧੇ ਪਿੱਛੋਂ 31 ਹੋਣ ਨਾਲ 9781 ਰੁਪਏ ਪ੍ਰਤੀ ਮਹੀਨੇ ਡੀਆਰ ਵੱਜੋਂ ਮਿਲਣਗੇ। ਇਸ ਤਹਿਤ ਤਨਖਾਹ ਵਿੱਚ 947 ਰੁਪਏ ਦਾ ਵਾਧਾ ਹੋਵੇਗਾ।
ਕਦੋਂ ਮਿਲੀ ਸੀ ਮਨਜੂਰੀ
ਪਿਛਲੇ ਮਹੀਨੇ ਕੇਂਦਰੀ ਮੰਤਰਾਲੇ ਨੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਧਾਰਕਾਂ ਲਈ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਵਿੱਚ 3 ਫ਼ੀਸਦੀ ਵਾਧੇ ਨੂੰ ਮਨਜੂਰੀ ਦਿੱਤੀ ਸੀ। ਇਸਤੋਂ ਪਹਿਲਾਂ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿੱਚ 11 ਤੋਂ 28 ਫ਼ੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਸੀ। ਪਰ ਹੁਣ 3 ਫ਼ੀਸਦੀ ਨਾਲ ਇਹ ਵਾਧਾ 31 ਫੀਸਦੀ ਤੱਕ ਪੁੱਜ ਗਿਆ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 7th pay commission, Central government, Life style, Modi government, Pension