• Home
  • »
  • News
  • »
  • lifestyle
  • »
  • LIFE STYLE AADHAAR SHILA LICS SPECIAL INSURANCE SCHEME FOR WOMEN WILL GET LAKHS AT RS 29 PER DAY KS

'ਆਧਾਰ ਸ਼ਿਲਾ': ਔਰਤਾਂ ਲਈ LIC ਦੀ ਵਿਸ਼ੇਸ਼ ਬੀਮਾ ਯੋਜਨਾ, ਰੋਜ਼ਾਨਾ 29 ਰੁਪਏ 'ਤੇ ਮਿਲਣਗੇ ਲੱਖਾਂ

'ਆਧਾਰ ਸ਼ਿਲਾ': ਔਰਤਾਂ ਲਈ LIC ਦੀ ਵਿਸ਼ੇਸ਼ ਬੀਮਾ ਯੋਜਨਾ, ਰੋਜ਼ਾਨਾ 29 ਰੁਪਏ 'ਤੇ ਮਿਲਣਗੇ ਲੱਖਾਂ

'ਆਧਾਰ ਸ਼ਿਲਾ': ਔਰਤਾਂ ਲਈ LIC ਦੀ ਵਿਸ਼ੇਸ਼ ਬੀਮਾ ਯੋਜਨਾ, ਰੋਜ਼ਾਨਾ 29 ਰੁਪਏ 'ਤੇ ਮਿਲਣਗੇ ਲੱਖਾਂ

  • Share this:
    LIC: ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐਲਆਈਸੀ ਨਵੀਆਂ ਬੀਮਾ ਯੋਜਨਾਵਾਂ ਲਿਆਉਂਦੀ ਰਹਿੰਦੀ ਹੈ। ਇਸ ਵਾਰ ਔਰਤਾਂ ਲਈ ਉਸਦੀ ਵਿਸ਼ੇਸ਼ ਬੀਮਾ ਯੋਜਨਾ (Special Insurance Policy) ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਸ ਸਕੀਮ ਦਾ ਨਾਂਅ 'ਆਧਾਰ ਸ਼ਿਲਾ' ਹੈ। ਇਸ ਦੇ ਨਾਂਅ ਨਾਲ ਆਧਾਰ ਜੋੜਨ ਦਾ ਇੱਕ ਖਾਸ ਮਕਸਦ ਹੈ। ਇਹ ਪਾਲਿਸੀ ਸਿਰਫ ਉਹ ਔਰਤਾਂ ਹੀ ਖਰੀਦ ਸਕਦੀਆਂ ਹਨ, ਜਿਨ੍ਹਾਂ ਕੋਲ ਆਧਾਰ ਕਾਰਡ ਹੈ।

    1 ਫ਼ਰਵਰੀ 2020 ਨੂੰ aadhaarshila ਯੋਜਨਾ ਜਾਰੀ ਹੋਈ ਸੀ। ਜੀਵਨ ਬੀਮਾ (Insurance) ਦੇ ਨਾਲ ਇਹ ਯੋਜਨਾ ਬੱਚਤ ਵੀ ਮੁਹੱਈਆ ਕਰਵਾਉਂਦੀ ਹੈ। ਜੇਕਰ ਕੋਈ ਔਰਤ ਇਸ ਯੋਜਨਾ ਵਿੱਚ 29 ਰੁਪਏ ਰੋਜ਼ਾਨਾ ਨਿਵੇਸ਼ ਕਰਦੀ ਹੈ ਤਾਂ ਮਿਆਦ ਪੂਰੀ ਹੋਣ 'ਤੇ ਉਸ ਨੂੰ 4 ਲੱਖ ਰੁਪਏ ਮਿਲਣਗੇ। ਇਸ ਦੌਰਾਨ ਯੋਜਨਾ ਵਿੱਚ ਕਰਜ਼ਾ ਵੀ ਲਿਆ ਜਾ ਸਕਦਾ ਹੈ।

    ਕਿੰਨੇ ਸਮੇਂ ਲਈ ਹੈ ਯੋਜਨਾ
    8 ਤੋਂ 55 ਸਾਲ ਦੀ ਉਮਰ ਦੀ ਕੋਈ ਵੀ ਔਰਤ ਇਸ ਯੋਜਨਾ ਨੂੰ ਖਰੀਦ ਸਕਦੀ ਹੈ। ਇਸਨੂੰ 10 ਸਾਲਾਂ ਲਈ ਖਰੀਦਿਆ ਜਾ ਸਕਦਾ ਹੈ। ਵੱਧ ਤੋਂ ਵੱਧ ਮਿਆਦ 20 ਸਾਲ ਹੈ। ਮਿਆਦ ਪੂਰੀ ਹੋਣ 'ਤੇ ਔਰਤ ਦੀ ਉਮਰ 70 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

    ਬੀਮਾ ਰਾਸ਼ੀ
    ਯੋਜਨਾ ਤਹਿਤ ਘੱਟੋ-ਘੱਟ 75 ਹਜ਼ਾਰ ਰੁਪਏ ਦਾ ਬੀਮਾ ਹਾਸਲ ਕੀਤਾ ਜਾ ਸਕਦਾ ਹੈ, ਜਦਕਿ ਵੱਧ ਤੋਂ ਵੱਧ 30 ਲੱਖੀ ਰੁਪਏ ਹੱਦ ਹੈ। ਯੋਜਨਾਧਾਰਕ ਇਸ ਵਿੱਚ ਮੌਤ ਦੇ ਮੁਆਵਜ਼ੇ ਦਾ ਹੱਕ ਲੈ ਸਕਦਾ ਹੈ।

    ਕਿੰਨਾ ਹੋਵੇਗਾ ਪ੍ਰੀਮੀਅਮ
    ਜੇਕਰ ਕਿਸੇ ਔਰਤ ਦੀ ਉਮਰ 20 ਸਾਲ ਹੈ ਅਤੇ ਯੋਜਨਾ ਦੀ ਮਿਆਦ ਵੀ 20 ਸਾਲ ਹੈ ਅਤੇ ਉਸ ਨੇ 3 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ ਤਾਂ ਉਸ ਨੂੰ ਸਾਲਾਨਾ ਲਗਭਗ 10,649 ਰੁਪਏ ਦਾ ਪ੍ਰੀਮੀਅਮ ਭਰਨਾ ਪਵੇਗਾ। ਹਾਲਾਂਕਿ ਇਸਤੋਂ ਅਗਲੇ ਸਾਲ ਲਈ ਇਹ ਪ੍ਰੀਮੀਅਮ 10,868 ਰੁਪਏ ਹੋ ਜਾਵੇਗਾ। ਇਸ ਨੂੰ ਮਹੀਨਾਵਾਰ, ਤਿਮਾਹੀ, ਛੇ ਮਹੀਨੇ ਅਤੇ ਸਾਲਾਨਾ ਆਧਾਰ 'ਤੇ ਭਰਿਆ ਜਾ ਸਕਦਾ ਹੈ। ਮਹੀਨਾਵਾਰ ਚੋਣ 'ਤੇ 15 ਦਿਨਾਂ ਦਾ ਵਾਧਾ ਵੀ ਮਿਲਦਾ ਹੈ।

    ਨਕਦ ਲਾਭ


    ਮਿਆਦ ਪੂਰੀ ਹੋਣ 'ਤੇ ਧਾਰਕ ਔਰਤ ਨੂੰ 4 ਲੱਖ ਰੁਪਏ ਮਿਲਣਗੇ। 2 ਲੱਖ ਰੁਪਏ ਬਤੌਰ ਬੀਮਾ ਰਾਸ਼ੀ ਅਤੇ ਬਾਕੀ ਲਾਇਲਟੀ ਬੋਨਸ ਵੱਜੋਂ ਮਿਲੇਗੀ।

    ਜੇਕਰ ਪਾਲਿਸੀ ਸ਼ੁਰੂ ਹੋਣ ਦੇ 5 ਸਾਲਾਂ ਅੰਦਰ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਬੀਮਾ ਰਾਸ਼ੀ ਦੇ ਬਰਾਬਰ ਭੁਗਤਾਨ ਕੀਤਾ ਜਾਵੇਗਾ। ਪਰੰਤੂ ਜੇਕਰ ਇਸਤੋਂ ਬਾਅਦ ਮੌਤ ਹੁੰਦੀ ਹੈ ਤਾਂ ਸਾਥੀ ਨੂੰ ਬੀਮਾ ਅਤੇ ਲਾਇਲਟੀ ਬੋਨਸ ਵੀ ਮਿਲੇਗਾ।
    Published by:Krishan Sharma
    First published: