• Home
  • »
  • News
  • »
  • lifestyle
  • »
  • LIFE STYLE APPLY FOR PRIME MINISTER MODIS FREE GAS CYLINDER GAS UJWALA YOJANA KS

ਮੁਫ਼ਤ 'ਚ ਪ੍ਰਾਪਤ ਕਰੋ LPG Gas Connection, ਜੇ ਅਜੇ ਤੱਕ ਸੀ ਅਣਜਾਨ ਤਾਂ ਅੱਜ ਹੀ ਕਰੋ ਬਿਨੈ

ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ, ਜਿਸ ਤਹਿਤ ਲੋਕਾਂ ਮੁਫ਼ਤ ਗੈਸ ਕੁਨੈਕਸ਼ਨ (LPG gas connection) ਮਿਲ ਸਕਦਾ ਹੈ। ਇਹ ਯੌਜਨਾ ਪ੍ਰਧਾਨ ਮੰਤਰੀ ਉਜਵੱਲਾ ਯੋਜਨਾ (Ujjwala Yojana) ਹੈ। ਜੇਕਰ ਤੁਸੀ ਵੀ ਇਸ ਸਹੂਲਤ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਘਰ ਬੈਠੇ ਹੀ ਬਿਨੈ ਕਰ ਸਕਦੇ ਹੋ।

  • Share this:
    ਨਵੀਂ ਦਿੱਲੀ: ਐਲਪੀਜੀ ਗੈਸ ਕੁਨੈਕਸ਼ਨ ਲੈਣ ਲਈ ਲੋਕਾਂ ਨੂੰ 5 ਤੋਂ 6 ਹਜ਼ਾਰ ਰੁਪਏ ਖ਼ਰਚਣੇ ਪੈਂਦੇ ਹਨ। ਹਾਲਾਂਕਿ ਇਹ ਕੁਨੈਕਸ਼ਨ ਮੁਫ਼ਤ ਵਿੱਚ ਵੀ ਮਿਲ ਸਕਦਾ ਹੈ। ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ, ਜਿਸ ਤਹਿਤ ਲੋਕਾਂ ਮੁਫ਼ਤ ਗੈਸ ਕੁਨੈਕਸ਼ਨ (LPG gas connection) ਮਿਲ ਸਕਦਾ ਹੈ। ਇਹ ਯੌਜਨਾ ਪ੍ਰਧਾਨ ਮੰਤਰੀ ਉਜਵੱਲਾ ਯੋਜਨਾ (Ujjwala Yojana) ਹੈ। ਜੇਕਰ ਤੁਸੀ ਵੀ ਇਸ ਸਹੂਲਤ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਘਰ ਬੈਠੇ ਹੀ ਬਿਨੈ ਕਰ ਸਕਦੇ ਹੋ।

    ਇਸ ਯੋਜਨਾ ਲਈ ਉਹ ਲੋਕ ਯੋਗ ਹਨ, ਜਿਨ੍ਹਾਂ ਕੋਲ ਆਪਣਾ ਸਥਾਈ ਪਤਾ ਨਹੀਂ ਹੈ। ਇਸ ਯੋਜਨਾ ਦਾ ਲਾਭ ਸ਼ਹਿਰ ਵਿੱਚ ਰਹਿਣ ਵਾਲੇ ਗਰੀਬਾਂ ਨੂੰ ਮਿਲਦਾ ਹੈ। ਇਸ ਨਾਲ ਹੀ ਯੋਜਨਾ ਦਾ ਲਾਭ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਮਿਲੇਗਾ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ (FM nirmala
    sitharaman) ਇਸ ਸਕੀਮ ਤਹਿਤ ਪਹਿਲਾਂ ਹੀ ਇੱਕ ਕਰੋੜ ਰੁਪਏ ਦਾ ਐਲਾਨ ਕਰ ਚੁੱਕੇ ਹਨ।

    ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ 1 ਮਈ 2016 ਨੂੰ ਇਸ ਯੌਜਨਾ ਦੀ ਸ਼ੁਰੂਆਤ ਕੀਤੀ ਸੀ। ਸਰਕਾਰ ਨੇ ਧੂੰਏ ਨਾਲ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਔਰਤਾਂ ਨੂੰ ਮੁਫ਼ਤ ਗੈਸ ਸਿਲੰਡਰ ਕੁਨੈਕਸ਼ਨ ਦੇਣ ਦੀ ਯੋਜਨਾ ਬਣਾਈ ਸੀ।

    ਯੋਜਨਾ ਤਹਿਤ ਬਿਨੈ ਕਰਨ ਵਾਲੀ ਔਰਤ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਲਾਲ ਹੀ ਉਸ ਕੋਲ ਬੈਂਕ ਖਾਤਾ ਅਤੇ ਬੀਪੀਐਲ ਕਾਰਡ (BPL Card) ਹੋਣਾ ਚਾਹੀਦਾ ਹੈ।

    ਇਸ ਤਰ੍ਹਾਂ ਕਰੋ ਬਿਨੈ

    >> ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ 'ਤੇ ਪਹੁੰਚ ਕਰੋ।
    >> pmujjwalayojana.com 'ਤੇ ਕਲਿੱਕ ਕਰੋ।
    >> ਹੁਣ ਡਾਊਨਲੋਡ ਫਾਰਮ 'ਤੇ ਕਲਿੱਕ ਕਰਕੇ ਪੀਐਲ ਉਜਵੱਲਾ ਯੌਜਨਾ ਦਾ ਫਾਰਮ ਪ੍ਰਾਪਤ ਕਰੋ।
    >> ਹੁਣ ਫਾਰਮ 'ਚ ਨਾਂਅ, ਈਮੇਲ, ਫੋਨ ਨੰਬਰ ਅਤੇ ਕੈਪਚਾ ਕੋਡ ਵਗੈਰਾ ਭਰੋ।
    >> ਹੁਣ ਓਟੀਪੀ ਨੰਬਰ 'ਤੇ ਬਟਨ ਦੱਬੋ ਅਤੇ ਭਰੋ।
    >> ਫਾਰਮ ਨੂੰ ਹੁਣ ਡਾਊਨਲੋਡ ਕਰ ਲਓ।

    ਤੁਹਾਨੂੰ ਇਹ ਫਾਰਮ ਆਪਣੀ ਨਜ਼ਦੀਕੀ ਐਲਪੀਜੀ ਏਜੰਸੀ ਨੂੰ ਜਮ੍ਹਾਂ ਕਰਾਉਣਾ ਪਵੇਗਾ। ਇਸਦੇ ਨਾਲ, ਤੁਹਾਨੂੰ ਆਧਾਰ ਕਾਰਡ, ਸਥਾਨਕ ਪਤੇ ਦਾ ਸਬੂਤ, ਬੀਪੀਐਲ ਰਾਸ਼ਨ ਕਾਰਡ (BPL Ration Card) ਅਤੇ ਫੋਟੋ ਆਦਿ ਵਰਗੇ ਦਸਤਾਵੇਜ਼ ਮੁਹੱਈਆ ਕਰਵਾਉਣੇ ਪੈਣਗੇ।

    ਦਸਤਾਵੇਜ਼ਾਂ ਦੀ ਜਾਂਚ ਹੋਣ ਉਪਰੰਤ ਤੁਹਾਨੂੰ ਐਲਪੀਜੀ ਗੈਸ ਕੁਨੈਕਸ਼ਨ ਮਿਲ ਜਾਵੇਗਾ।
    Published by:Krishan Sharma
    First published:
    Advertisement
    Advertisement