• Home
  • »
  • News
  • »
  • lifestyle
  • »
  • LIFE STYLE BUSINESS BIG DIWALI SALE CHEAPER IPHONE 12 AGAIN ON FLIPKART SEE MORE OFFERS GH KS

Big Diwali Sale: ਫਲਿੱਪਕਾਰਟ 'ਤੇ ਮੁੜ ਸਸਤਾ ਹੋਇਆ iPhone 12, ਦੇਖੋ ਹੋਰ ਵੀ ਆਫ਼ਰ

Big Diwali Sale: ਹਮੇਸ਼ਾ ਵਾਂਗ, ਈ-ਕਾਮਰਸ ਪਲੇਟਫਾਰਮ ਐਪਲ, ਸੈਮਸੰਗ, ਪੋਕੋ ਅਤੇ ਹੋਰਾਂ ਵੱਡੇ ਬ੍ਰਾਂਡਾਂ (Big Brand) ਦੇ ਸਮਾਰਟਫੋਨਸ (Smartphone) 'ਤੇ ਭਾਰੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਨਵਾਂ ਸੇਲ ਈਵੇਂਟ ਕੰਪਨੀ ਦੇ ਬਿਗ ਬਿਲੀਅਨ ਡੇਜ਼ ਸੇਲ ਦੇ ਕੁਝ ਦਿਨਾਂ ਬਾਅਦ ਆਇਆ ਹੈ।

  • Share this:
Flipkart Big Diwali Sale: ਫਲਿੱਪਕਾਰਟ ਦਾ ਨਵਾਂ ਬਿਗ ਦੀਵਾਲੀ ਸੇਲ (Big Diwali Sale) ਇਵੈਂਟ ਹੁਣ ਭਾਰਤ ਵਿੱਚ ਲਾਈਵ ਹੋ ਚੁੱਕਾ ਹੈ ਅਤੇ ਗਾਹਕ ਕਈ ਉਤਪਾਦ 'ਤੇ ਛੋਟ ਦਾ ਅਨੰਦ ਲੈ ਸਕਦੇ ਹਨ। ਹਮੇਸ਼ਾ ਵਾਂਗ, ਈ-ਕਾਮਰਸ ਪਲੇਟਫਾਰਮ ਐਪਲ, ਸੈਮਸੰਗ, ਪੋਕੋ ਅਤੇ ਹੋਰਾਂ ਵੱਡੇ ਬ੍ਰਾਂਡਾਂ (Big Brand) ਦੇ ਸਮਾਰਟਫੋਨਸ (Smartphone) 'ਤੇ ਭਾਰੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਨਵਾਂ ਸੇਲ ਈਵੇਂਟ ਕੰਪਨੀ ਦੇ ਬਿਗ ਬਿਲੀਅਨ ਡੇਜ਼ ਸੇਲ ਦੇ ਕੁਝ ਦਿਨਾਂ ਬਾਅਦ ਆਇਆ ਹੈ।

ਫਲਿਪਕਾਰਟ ਬਿੱਗ ਦੀਵਾਲੀ ਸੇਲ ਅਜੇ ਵੀ ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ (Amazon) ਦੇ ਨਾਲ ਮੇਲ ਖਾ ਰਹੀ ਹੈ, ਜੋ ਅਕਤੂਬਰ ਦੇ ਅੰਤ ਤੱਕ ਚੱਲੇਗੀ। ਇਸ ਦੇ ਨਾਲ ਹੀ ਫਲਿੱਪਕਾਰਟ ਦੀ ਵਿਕਰੀ 25 ਅਕਤੂਬਰ ਨੂੰ ਖਤਮ ਹੋਵੇਗੀ। ਇਸ ਦੌਰਾਨ ਐਸਬੀਆਈ ਕਾਰਡ ਦੇ ਗਾਹਕ ਵਾਧੂ ਛੋਟਾਂ ਦਾ ਅਨੰਦ ਲੈ ਸਕਦੇ ਹਨ।

ਆਈਫੋਨ 12 'ਤੇ ਭਾਰੀ ਛੋਟ
ਐਪਲ, ਸ਼ਾਓਮੀ, ਸੈਮਸੰਗ, ਪੋਕੋ, ਰੀਅਲਮੀ ਅਤੇ ਹੋਰ ਬ੍ਰਾਂਡ ਦੇ ਸਮਾਰਟਫੋਨ ਭਾਰੀ ਛੋਟ ਨਾਲ ਵਿਕਰੀ ਲਈ ਉਪਲਬਧ ਹੋਣਗੇ। ਸਭ ਤੋਂ ਵੱਧ ਧਿਆਨ ਦੇਣ ਵਾਲਾ ਡਿਵਾਇਸ ਜਿਸ ਤੇ ਸਭ ਤੋਂ ਜ਼ਿਆਦਾ ਛੋਟ ਮਿਲ ਰਹੀ ਹੈ ਉਹ ਹੈ ਆਈਫੋਨ 12, ਜੋ ਕਿ 53,999 ਰੁਪਏ ਵਿੱਚ ਉਪਲਬਧ ਹੈ। ਆਈਫੋਨ 12 ਮਿੰਨੀ ਮਾਡਲ ਫਿਲੱਪਕਾਰਟ ਬਿਗ ਦੀਵਾਲੀ ਸੇਲ ਦੇ ਦੌਰਾਨ 42,099 ਰੁਪਏ ਵਿੱਚ ਵਿਕ ਰਿਹਾ ਹੈ। ਕਿਫਾਇਤੀ iPhone SE (2020) ਦੀ ਕੀਮਤ ਵਿੱਚ ਵੀ ਕਟੌਤੀ ਹੋ ਰਹੀ ਹੈ ਅਤੇ ਇਹ 30,099 ਰੁਪਏ ਵਿੱਚ ਉਪਲਬਧ ਹੈ।

ਇਨ੍ਹਾਂ ਸਮਾਰਟਫੋਨਸ 'ਤੇ ਵੀ ਛੋਟ
ਇਸ ਦੌਰਾਨ ਗੂਗਲ ਪਿਕਸਲ 4 ਏ ਦੀ ਕੀਮਤ 31,999 ਰੁਪਏ ਹੈ, ਪਰ ਫਲਿੱਪਕਾਰਟ ਵਿਕਰੀ ਦੇ ਦੌਰਾਨ ਇਸਨੂੰ 25,999 ਰੁਪਏ ਰੱਖਿਆ ਗਿਆ ਹੈ। ਦਿਲਚਸਪੀ ਰੱਖਣ ਵਾਲੇ ਗਾਹਕ ਗੂਗਲ ਪਿਕਸਲ ਬਡਸ ਏ-ਸੀਰੀਜ਼ 'ਤੇ 50 ਪ੍ਰਤੀਸ਼ਤ ਦੀ ਛੂਟ ਪ੍ਰਾਪਤ ਕਰ ਸਕਦੇ ਹਨ ਜਾਂ ਪਿਕਸਲ 4ਏ ਖਰੀਦਣ 'ਤੇ 1 ਰੁਪਏ ਦੇ ਲਈ ਗੂਗਲ ਨੇਸਟ ਮਿਨੀ ਸਮਾਰਟ ਸਪੀਕਰ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਪੋਕੋ ਦੇ ਸਮਾਰਟਫੋਨਸ 'ਤੇ ਵੀ ਵੱਡੀ ਛੋਟ ਮਿਲੇਗੀ। ਨਵਾਂ ਪੋਕੋ ਸੀ 31 ਐਂਟਰੀ-ਲੈਵਲ ਡਿਵਾਈਸ 8,499 ਰੁਪਏ ਅਤੇ ਪੋਕੋ ਐਫ 3 ਜੀਟੀ 5 ਜੀ 28,999 ਰੁਪਏ ਤੋਂ ਐਕਸਚੇਂਜ ਆਫਰ ਅਤੇ ਨੋ-ਕੌਸਟ ਈਐਮਆਈ ਵਰਗੇ ਸੌਦਿਆਂ ਨਾਲ ਉਪਲਬਧ ਹੈ।

ਇਸ ਤੋਂ ਅਲਾਵਾ ਗਾਹਕ ਸੈਮਸੰਗ ਗਲੈਕਸੀ (Samsung Galaxy) ਐਫ62 ਨੂੰ ਵੀ ਦੇਖ ਸਕਦੇ ਹਨ, ਜੋ ਕਿ ਫਲਿੱਪਕਾਰਟ ਬਿਗ ਦੀਵਾਲੀ ਸੇਲ 'ਤੇ 29,999 ਰੁਪਏ ਤੋਂ 18,999 ਰੁਪਏ ਤੱਕ ਵਿਕਣ ਵਾਲਾ ਹੈ। ਓਪੋ, ਇਨਫਿਨਿਕਸ, ਮੋਟੋਰੋਲਾ, ਵੀਵੋ ਅਤੇ ਹੋਰਾਂ ਬ੍ਰਾਂਡਾਂ ਦੇ ਕਈ ਹੋਰ ਸਮਾਰਟਫੋਨ ਫਲਿੱਪਕਾਰਟ ਬਿਗ ਦੀਵਾਲੀ ਸੇਲ ਵਿੱਚ ਭਾਰੀ ਡਿਸਕਾਉਂਟ ਦੇ ਨਾਲ ਉਪਲਬਧ ਹਨ।
Published by:Krishan Sharma
First published: