Home /News /lifestyle /

Chandni Chowk: ਸਸਤੇ 'ਚ ਖਰੀਦਣਾ ਚਾਹੁੰਦੇ ਹੋ ਬ੍ਰਾਈਡਲ ਲਹਿੰਗਾ ਜਾਂ ਸਟਾਈਲਿਸ਼ ਐਨਕਾਂ, ਤਾਂ ਦਿੱਲੀ ਦੇ ਚਾਂਦਨੀ ਚੌਕ 'ਚ ਮਾਰੋ ਗੇੜੀ

Chandni Chowk: ਸਸਤੇ 'ਚ ਖਰੀਦਣਾ ਚਾਹੁੰਦੇ ਹੋ ਬ੍ਰਾਈਡਲ ਲਹਿੰਗਾ ਜਾਂ ਸਟਾਈਲਿਸ਼ ਐਨਕਾਂ, ਤਾਂ ਦਿੱਲੀ ਦੇ ਚਾਂਦਨੀ ਚੌਕ 'ਚ ਮਾਰੋ ਗੇੜੀ

ਚਾਂਦਨੀ ਚੌਂਕ (Chandni Chowk) ਦਿੱਲੀ ਦਾ ਸਭ ਤੋਂ ਪੁਰਾਣਾ ਅਤੇ ਮਸ਼ਹੂਰ ਇਲਾਕਾ ਹੈ ਜੋ ਕਿ ਔਰਤਾਂ ਵਿੱਚ ਖਰੀਦਦਾਰੀ (Buying Clothes) ਤੋਂ ਲੈ ਕੇ ਆਪਣੇ ਸੁਆਦੀ ਭੋਜਨ ਲਈ ਜਾਣਿਆ ਜਾਂਦਾ ਹੈ। ਚਾਂਦਨੀ ਚੌਂਕ ਪਰਾਠਾ ਗਲੀ ਜਾਂ ਵਿਆਹ ਦੇ ਕੱਪੜਿਆਂ (marriage Clothes Buy) ਲਈ ਲੋਕ ਇੱਥੇ ਇੱਕ ਵਾਰ ਜ਼ਰੂਰ ਆਉਂਦੇ ਹਨ। ਦਿੱਲੀ ਦਾ ਚਾਂਦਨੀ ਚੌਂਕ ਆਪਣੇ ਇਤਿਹਾਸ ਨੂੰ ਲੈ ਕੇ ਵੀ ਚਰਚਾ 'ਚ ਰਿਹਾ ਹੈ।

ਹੋਰ ਪੜ੍ਹੋ ...
  • Share this:

ਇੱਥੋਂ ਦਾ ਸ਼ਾਪਿੰਗ ਬਾਜ਼ਾਰ ਅਤੇ ਖਾਣ-ਪੀਣ ਦੇ ਸਟਾਲ ਸਦੀਆਂ ਤੋਂ ਚਲਦੇ ਆ ਰਹੇ ਹਨ ਅਤੇ ਕਾਫ਼ੀ ਮਸ਼ਹੂਰ ਹਨ। ਚਾਂਦਨੀ ਚੌਂਕ ਬਾਜ਼ਾਰ ਤਿੰਨ ਸਦੀਆਂ ਤੋਂ ਵੀ ਵੱਧ ਸਮੇਂ ਤੋਂ ਇੱਥੇ ਸਥਿਤ ਹੈ ਅਤੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਕਾਫ਼ੀ ਮਸ਼ਹੂਰ ਹੈ। ਇੱਥੇ ਤੁਸੀਂ ਨਾ ਸਿਰਫ ਸਥਾਨਕ ਲੋਕਾਂ ਨੂੰ ਖਰੀਦਦਾਰੀ ਕਰਦੇ ਦੇਖ ਸਕਦੇ ਹੋ, ਸਗੋਂ ਵਿਦੇਸ਼ੀ ਵੀ ਇੱਥੇ ਆ ਕੇ ਖਰੀਦਦਾਰੀ ਕਰਦੇ ਹਨ।

ਭਾਰਤ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਆਉਂਦੇ ਹਨ, ਸਾਰੀਆਂ ਸਟਾਈਲਿਸ਼ ਚੀਜ਼ਾਂ ਖਰੀਦਦੇ ਹਨ, ਵਿਆਹ ਦੀ ਖਰੀਦਦਾਰੀ ਕਰਦੇ ਹਨ ਅਤੇ ਪੁਰਾਣੇ ਭੋਜਨ ਸਟਾਲਾਂ 'ਤੇ ਸੁਆਦੀ ਪਕਵਾਨਾਂ ਦਾ ਅਨੰਦ ਲੈਂਦੇ ਹਨ।

ਆਓ ਤੁਹਾਨੂੰ ਦੱਸਦੇ ਹਾਂ ਚਾਂਦਨੀ ਚੌਂਕ ਦੇ ਉਨ੍ਹਾਂ ਬਾਜ਼ਾਰਾਂ ਬਾਰੇ ਜਿੱਥੇ ਕੱਪੜਿਆਂ ਤੋਂ ਲੈ ਕੇ ਜੁੱਤੀਆਂ ਤੱਕ, ਘਰ ਦੇ ਮਸਾਲਿਆਂ ਤੋਂ ਲੈ ਕੇ ਕਿਤਾਬਾਂ ਤੱਕ ਸਭ ਕੁਝ ਇਕ ਥਾਂ 'ਤੇ ਦੇਖਿਆ ਜਾ ਸਕਦਾ ਹੈ।

1. ਚਾਂਦਨੀ ਚੌਂਕ ਦਾ ਭਾਗੀਰਥ ਪੈਲੇਸ (Bhagirath Palace)

ਚਾਂਦਨੀ ਚੌਂਕ ਦਾ ਭਾਗੀਰਥ ਪੈਲੇਸ ਆਪਣੀਆਂ ਫੈਂਸੀ ਅਤੇ ਡਿਜ਼ਾਈਨਰ ਲਾਈਟਾਂ ਲਈ ਮਸ਼ਹੂਰ ਹੈ। ਭਾਗੀਰਥ ਪੈਲੇਸ ਮਾਰਕੀਟ ਏਸ਼ੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚ ਇਸਦੇ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਸਮਾਨ ਲਈ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਇੱਥੇ ਤੁਸੀਂ ਵੱਖ-ਵੱਖ ਮੈਡੀਕਲ ਔਜ਼ਾਰ ਅਤੇ ਐਲੋਪੈਥਿਕ ਦਵਾਈਆਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇੱਥੇ ਹਰ ਚੀਜ਼ ਬਹੁਤ ਹੀ ਸਸਤੇ ਭਾਅ 'ਤੇ ਖਰੀਦਣ ਲਈ ਉਪਲਬਧ ਹੋਵੇਗੀ।

2. ਚਾਂਦਨੀ ਚੌਂਕ ਦੀ ਨਈ ਸੜਕ (Sadak Market) ਮਾਰਕੀਟ

ਨਈ ਸੜਕ ਮਾਰਕੀਟ ਸਕੂਲ ਅਤੇ ਕਾਲਜ ਦੀਆਂ ਕਿਤਾਬਾਂ, ਪ੍ਰਤੀਯੋਗੀ ਪ੍ਰੀਖਿਆ ਦੀਆਂ ਕਿਤਾਬਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਸਟੇਸ਼ਨਰੀ ਚੀਜ਼ਾਂ ਲਈ ਜਾਣੀ ਜਾਂਦੀ ਹੈ। ਇੱਥੇ ਤੁਹਾਨੂੰ ਆਸਾਨੀ ਨਾਲ ਫਿਕਸ਼ਨ ਅਤੇ ਗੈਰ-ਫਿਕਸ਼ਨ ਨਾਵਲ, ਕਈ ਭਾਸ਼ਾਵਾਂ ਵਿੱਚ ਕਿਤਾਬਾਂ ਅਤੇ ਤੁਹਾਡੇ ਅਧਿਐਨ ਨਾਲ ਸਬੰਧਤ ਕਿਤਾਬਾਂ ਮਿਲ ਜਾਣਗੀਆਂ। ਇੱਥੇ ਤੁਹਾਨੂੰ ਨਵੀਆਂ ਕਿਤਾਬਾਂ ਦੇ ਨਾਲ-ਨਾਲ ਪੁਰਾਣੀਆਂ ਕਿਤਾਬਾਂ ਦਾ ਢੇਰ ਵੀ ਮਿਲੇਗਾ। ਤੁਸੀਂ ਇਹਨਾਂ ਕਿਤਾਬਾਂ ਨੂੰ ਥੋਕ ਮੁੱਲ 'ਤੇ ਆਸਾਨੀ ਨਾਲ ਖਰੀਦ ਸਕਦੇ ਹੋ। ਇਹ ਬਾਜ਼ਾਰ ਐਤਵਾਰ ਨੂੰ ਬੰਦ ਰਹਿੰਦਾ ਹੈ।

3. ਚਾਂਦਨੀ ਚੌਂਕ ਦਾ ਦਰੀਬਾ ਕਲਾਂ ਬਾਜ਼ਾਰ (Dariba Kalan Bazar)

ਜੇ ਤੁਸੀਂ ਆਰਟੀਫਿਸ਼ੀਅਲ ਜਿਊਲਰੀ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ, ਤਾਂ ਚਾਂਦਨੀ ਚੌਂਕ ਵਿੱਚ ਦਰੀਬਾ ਕਲਾਂ ਬਾਜ਼ਾਰ ਪਹੁੰਚੋ। ਇਸ ਮਾਰਕਿਟ ਵਿੱਚ ਤੁਹਾਨੂੰ ਹਰ ਲੋੜ ਨਾਲ ਸਬੰਧਤ ਸਮਾਨ ਮਿਲੇਗਾ। ਇਤਰ, ਕੁੰਦਨ ਅਤੇ ਮੀਨਾਕਾਰੀ ਗਹਿਣੇ ਇੱਥੇ ਆਸਾਨੀ ਨਾਲ ਉਪਲਬਧ ਹੁੰਦੇ ਹਨ।

ਇਸ ਦੇ ਨਾਲ ਹੀ ਇਹ ਬਾਜ਼ਾਰ ਚਾਂਦੀ ਦੇ ਉਤਪਾਦਾਂ ਲਈ ਵੀ ਜਾਣਿਆ ਜਾਂਦਾ ਹੈ। ਤੁਹਾਨੂੰ ਸਸਤੇ ਭਾਅ 'ਤੇ ਚਾਂਦੀ ਦੇ ਗਹਿਣੇ ਜਿਵੇਂ ਕੰਨਾਂ ਦੀਆਂ ਵਾਲੀਆਂ, ਹਾਰ, ਗਿੱਟੇ, ਨੱਕ ਪਿੰਨ ਅਤੇ ਨੱਕ ਦੀਆਂ ਮੁੰਦਰੀਆਂ ਮਿਲਣਗੀਆਂ। ਤੁਹਾਨੂੰ ਇੱਥੇ ਆਰਟੀਫਿਸ਼ੀਅਲ ਜਿਊਲਰੀ ਸੈੱਟ 200 ਰੁਪਏ ਵਿੱਚ ਆਰਾਮ ਨਾਲ ਮਿਲ ਜਾਵੇਗਾ।

4. ਚਾਂਦਨੀ ਚੌਂਕ ਦਾ ਚਾਵੜੀ ਬਾਜ਼ਾਰ (Chawri Bazar)

ਵਿਆਹ ਦੀ ਖਰੀਦਦਾਰੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਚਾਵੜੀ ਬਾਜ਼ਾਰ ਪਹੁੰਚੋ। ਇੱਥੇ ਤੁਹਾਨੂੰ ਬਹੁਤ ਸਾਰੇ ਸੁੰਦਰ ਅਤੇ ਵੱਖ-ਵੱਖ ਡਿਜ਼ਾਈਨ ਵਾਲੇ ਵਿਆਹ ਦੇ ਕਾਰਡ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਚਾਂਦਨੀ ਚੌਂਕ ਦੇ ਚਾਵੜੀ ਬਾਜ਼ਾਰ ਵਿੱਚ ਤੁਸੀਂ ਆਪਣੇ ਵਿਆਹ ਦੇ ਕਾਰਡ ਸਸਤੇ ਵਿੱਚ ਪ੍ਰਾਪਤ ਕਰ ਸਕਦੇ ਹੋ। ਇੱਥੇ ਕਾਫ਼ੀ ਗਿਣਤੀ ਵਿੱਚ ਕਾਰਡ ਪ੍ਰਿੰਟ ਦੀਆਂ ਦੁਕਾਨਾਂ ਹਨ। ਇੱਥੇ ਬਹੁਤ ਭੀੜ ਹੈ। ਅਜਿਹੇ 'ਚ ਛੁੱਟੀਆਂ 'ਤੇ ਇੱਥੇ ਜਾਣ ਤੋਂ ਬਚੋ।

5. ਚਾਂਦਨੀ ਚੌਂਕ ਦੀ ਖਾਰੀ ਬਾਉਲੀ (Khari Baoli)

ਭਾਰਤ ਆਪਣੇ ਵੱਖ-ਵੱਖ ਮਸਾਲਿਆਂ ਲਈ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਖਾਣਾ ਬਣਾਉਣ ਦਾ ਸ਼ੌਕ ਰੱਖਣ ਵਾਲੇ ਲੋਕਾਂ ਲਈ ਚਾਂਦਨੀ ਚੌਂਕ ਦੀ ਖਾਰੀ ਬਾਉਲੀ ਸਵਰਗ ਵਰਗੀ ਹੈ। ਇੱਥੇ ਦੇ ਤਾਜ਼ੇ ਮਸਾਲੇ, ਰੁੱਝੇ ਵਪਾਰੀਆਂ ਦਾ ਰੌਲਾ ਅਤੇ ਖਰੀਦਦਾਰਾਂ ਦੀ ਆਵਾਜ਼ ਇਸ ਜਗ੍ਹਾ ਨੂੰ ਹੋਰ ਵੀ ਮਜ਼ੇਦਾਰ ਬਣਾਉਂਦੀ ਹੈ।

ਖਾਰੀ ਬਾਉਲੀ ਬਜ਼ਾਰ ਵਿੱਚ ਤੁਹਾਨੂੰ ਹਰ ਕਿਸਮ ਦੇ ਮਸਾਲੇ, ਜੜੀ-ਬੂਟੀਆਂ ਅਤੇ ਸੁੱਕੇ ਮੇਵੇ ਆਸਾਨੀ ਨਾਲ ਮਿਲ ਜਾਣਗੇ। ਸਥਾਨਕ ਮਸਾਲਿਆਂ ਤੋਂ ਲੈ ਕੇ ਵਿਦੇਸ਼ੀ ਮਸਾਲਿਆਂ ਤੱਕ, ਤੁਹਾਨੂੰ ਖਾਰੀ ਬਾਉਲੀ ਵਿੱਚ ਉਪਲਬਧ ਹੋਣਗੇ। ਏਸ਼ੀਆ ਦੇ ਸਭ ਤੋਂ ਵੱਡੇ ਮਸਾਲਾ ਬਾਜ਼ਾਰਾਂ ਵਿੱਚੋਂ ਇੱਕ, ਖਾਰੀ ਬਾਉਲੀ ਨੂੰ ਇਸਦਾ ਨਾਮ ਇੱਕ ਖਾਰੇ ਪਾਣੀ ਦੇ ਖੂਹ ਤੋਂ ਮਿਲਿਆ ਹੈ ਜੋ ਇੱਕ ਵਾਰ ਇਸ ਖੇਤਰ ਵਿੱਚ ਮੌਜੂਦ ਸੀ।

6. ਚਾਂਦਨੀ ਚੌਂਕ ਦਾ ਕਿਨਾਰੀ ਬਾਜ਼ਾਰ (Kinari Bazar)

ਦਿੱਲੀ ਦੇ ਚਾਂਦਨੀ ਚੌਂਕ 'ਚ ਜ਼ਿਆਦਾਤਰ ਲੋਕ ਵਿਆਹ ਦੀ ਖਰੀਦਦਾਰੀ ਕਰਨ ਆਉਂਦੇ ਹਨ। ਇੱਥੇ ਹੋਲ ਸੇਲ 'ਤੇ ਬਹੁਤ ਹੀ ਸਸਤੇ ਭਾਅ 'ਤੇ ਸਾਮਾਨ ਮਿਲਦਾ ਹੈ। ਚਾਂਦਨੀ ਚੌਂਕ ਦੇ ਕਿਨਾਰੀ ਬਾਜ਼ਾਰ 'ਚ ਤੁਹਾਨੂੰ ਨਾ ਸਿਰਫ ਵਿਆਹ 'ਤੇ ਪਹਿਨਣ ਲਈ ਡਿਜ਼ਾਈਨਰ ਕੱਪੜੇ ਮਿਲਣਗੇ, ਸਗੋਂ ਵਿਆਹ ਦੀਆਂ ਸਜਾਵਟ ਦੀਆਂ ਚੀਜ਼ਾਂ, ਲਾਈਟਾਂ, ਮਸਾਲੇ, ਤੋਹਫ਼ੇ ਵੀ ਆਸਾਨੀ ਨਾਲ ਅਤੇ ਸਸਤੇ ਮੁੱਲ 'ਤੇ ਉਪਲਬਧ ਹੋਣਗੇ। ਤੁਸੀਂ ਇੱਥੇ ਹਰ ਕਿਸਮ ਦੇ ਵਿਆਹ ਦੇ ਕੱਪੜੇ ਖਰੀਦ ਸਕਦੇ ਹੋ।

ਜਿਵੇਂ ਹੀ ਤੁਸੀਂ ਬਜ਼ਾਰ ਵਿੱਚ ਐਂਟ੍ਰੀ ਕਰਦੇ ਹੋ, ਤੁਹਾਨੂੰ ਚਾਰੇ ਪਾਸੇ ਚਮਕਦਾਰ ਕੱਪੜੇ, ਜ਼ਰੀ ਬਾਰਡਰ, ਕਢਾਈ ਵਾਲੇ ਕੱਪੜੇ, ਗੋਟਾ ਪੱਟੀ ਦੀਆਂ ਕਿਸਮਾਂ, ਕੱਪੜੇ ਦੀਆਂ ਵਸਤੂਆਂ, ਪਾਰਟੀ ਦੇ ਕੱਪੜੇ, ਆਲੀਸ਼ਾਨ ਮਾਲਾ ਅਤੇ ਇੱਥੋਂ ਤੱਕ ਕਿ ਪੁਰਸ਼ਾਂ ਦੇ ਸੁੰਦਰ ਕੱਪੜੇ ਵੀ ਮਿਲਣਗੇ। ਸਾਰਾ ਦਿਨ ਖਰੀਦਦਾਰੀ ਕਰਨ ਤੋਂ ਬਾਅਦ, ਤੁਸੀਂ ਪਰਾਠਾ ਵਾਲੀ ਗਲੀ ਦੇ ਸੁਆਦੀ ਪਰਾਂਠੇ ਨਾਲ ਵੀ ਆਪਣੇ ਆਪ ਨੂੰ ਖੁਸ਼ ਕਰ ਸਕਦੇ ਹੋ।

7. ਚਾਂਦਨੀ ਚੌਂਕ ਦੀ ਬੱਲੀਮਾਰਨ ਮਾਰਕੀਟ

ਚਾਂਦਨੀ ਚੌਂਕ ਵਿੱਚ ਬੱਲੀਮਾਰਨ ਮਾਰਕੀਟ ਆਪਣੀਆਂ ਐਨਕਾਂ ਅਤੇ ਜੁੱਤੀਆਂ ਦੀਆਂ ਦੁਕਾਨਾਂ ਲਈ ਜਾਣੀ ਜਾਂਦੀ ਹੈ। ਤੁਸੀਂ ਇੱਥੇ ਕਈ ਤਰ੍ਹਾਂ ਦੀਆਂ ਐਨਕਾਂ ਅਤੇ ਜੁੱਤੀਆਂ ਖਰੀਦ ਸਕਦੇ ਹੋ। ਵਿੰਟੇਜ ਵੇਰਾਇਟੀ ਦੇ ਸਨਗਿਲਾਸਸ ਅਤੇ ਜੁੱਤੀਆਂ ਤੋਂ ਲੈ ਕੇ ਲੇਟੈਸਟ ਟ੍ਰੇਂਡ ਤੱਕ, ਇੱਥੇ ਸਭ ਕੁਝ ਸਸਤੇ ਭਾਅ 'ਤੇ ਉਪਲਬਧ ਹੈ।

Published by:Krishan Sharma
First published:

Tags: Bridal lehnga, Lehnga, Lifestyle, Shopping, Travel, Wedding lehnga