• Home
 • »
 • News
 • »
 • lifestyle
 • »
 • LIFE STYLE CYBER CRIME AMUL IS PAYING RS 6000 ON 75TH ANNIVERSARY KNOW REALITY OF CLAIM OF VIRAL LINK ON WHATSAPP KS

ਅਮੂਲ 75ਵੀਂ ਵਰੇਗੰਢ 'ਤੇ ਦੇ ਰਿਹੈ 6 ਹਜ਼ਾਰ ਰੁਪਏ, ਵਟਸਐਪ 'ਤੇ ਵਾਇਰਲ ਲਿੰਕ ਦੇ ਦਾਅਵੇ ਦੀ ਜਾਣੋ ਅਸਲੀਅਤ

ਅਮੂਲ ਦੀ 75ਵੀਂ ਵਰ੍ਹੇਗੰਢ ਦੀ ਵਧਾਈ ਸੰਦੇਸ਼ ਲਿਖਿਆ ਹੈ ਅਤੇ ਪ੍ਰਸ਼ਨਾਂ ਦੇ ਜਵਾਬ ਦੇਣ ਵੱਜੋਂ 6 ਹਜ਼ਾਰ ਰੁਪਏ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਗਿਆ ਹੈ।

 • Share this:
  Amul 6000 rupees Fraud: ਦੇਸ਼ ਵਿੱਚ ਰੋਜ਼ਾਨਾ ਠੱਗਾਂ ਵੱਲੋਂ ਨਵੇਂ-ਨਵੇਂ ਢੰਗਾਂ ਨਾਲ ਠੱਗੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਸਾਈਬਰ ਕਰਾਈਮ ਦੇ ਇਨ੍ਹਾਂ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਕਦੇ ਏਟੀਐਮ ਕਾਰਡ ਦੇ ਆਨਲਾਈਨ ਭੁਗਤਾਨ ਰਾਹੀਂ, ਕਦੇ ਆਨਲਾਈਨ ਬਿਲਿੰਗ ਰਾਹੀਂ ਜਾਂ ਫਿਰ ਹੋਰ ਕਿਸੇ ਢੰਗ ਨਾਲ ਸਾਈਬਰ ਕਰਾਈਮ ਨਾਲ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਹਨ। ਇਸ ਦੌਰਾਨ ਠੱਗਾਂ ਵੱਲੋਂ ਹੁਣ ਦੇਸ਼ ਦੀ ਮਸ਼ਹੂਰ ਕੰਪਨੀ ਅਮੂਲ ਦਾ ਸਹਾਰਾ ਲੈ ਕੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ 6 ਹਜ਼ਾਰ ਰੁਪਏ ਕੰਪਨੀ ਵੱਲੋਂ ਦੇਣ ਦਾ ਦਾਅਵਾ ਕਰਦੇ ਹਨ। ਠੱਗ ਤੁਹਾਨੂੰ ਵਟਸਐਪ 'ਤੇ ਇੱਕ ਲਿੰਕ ਭੇਜਦੇ ਹਨ, ਜਿਸ ਰਾਹੀਂ ਅਮੂਲ ਕੰਪਨੀ ਵੱਲੋਂ 6 ਹਜ਼ਾਰ ਰੁਪਏ ਦੇਣ ਦਾ ਜ਼ਿਕਰ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹਾ ਲਿੰਕ ਆਇਆ ਹੈ ਤਾਂ ਸਾਵਧਾਨ ਹੋ ਜਾਓ।

  ਵਟਸਐਪ 'ਤੇ ਆਏ ਇਸ ਲਿੰਕ 'ਤੇ ਜਦੋਂ ਤੁਸੀ ਕਲਿੱਕ ਕਰਦੇ ਹੋ ਤਾਂ ਕੋਈ ਵੈਬਸਾਈਟ ਖੁੱਲ੍ਹ ਜਾਂਦੀ ਹੈ। ਹਾਲਾਂਕਿ ਇਸਦਾ ਅਮੁੱਲ ਕੰਪਨੀ ਨਾਲ ਕੋਈ ਲੈਣ-ਦੇਣ ਨਹੀਂ ਹੈ, ਪਰੰਤੂ ਪੰਨੇ 'ਤੇ ਕੰਪਨੀ ਦਾ ਲੋਗੋ ਜ਼ਰੂਰ ਲੱਗਿਆ ਹੈ। ਹੇਠਾਂ ਅਮੂਲ ਦੀ 75ਵੀਂ ਵਰ੍ਹੇਗੰਢ ਦੀ ਵਧਾਈ ਸੰਦੇਸ਼ ਲਿਖਿਆ ਹੈ ਅਤੇ ਪ੍ਰਸ਼ਨਾਂ ਦੇ ਜਵਾਬ ਦੇਣ ਵੱਜੋਂ 6 ਹਜ਼ਾਰ ਰੁਪਏ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਗਿਆ ਹੈ।


  ਪ੍ਰਸ਼ਨਾਂ ਦੇ ਉਤਰ ਅਮੂਲ ਕੰਪਨੀ ਦੀ ਹੂਬਹੂ ਪ੍ਰਕਿਰਿਆ ਰਾਹੀਂ ਅਸਲੀ ਲੱਗਦੇ ਹਨ। ਵੇਖਣ ਵਿੱਚ ਡਿਜ਼ਾਈਨ ਪੂਰੀ ਤਰ੍ਹਾਂ ਗਾਹਕ ਨੂੰ ਭਰਮਾਉਂਦੇ ਹਨ। ਉਪਰੰਤ ਲਿੰਕ ਨੂੰ ਦੋਸਤਾਂ ਨਾਲ ਸਾਂਝਾ ਕਰਨ ਲਈ ਕਿਹਾ ਜਾਂਦਾ ਹੈ ਅਤੇ ਜਦੋਂ ਤੁਸੀ 6 ਹਜ਼ਾਰ ਰੁਪਏ ਲਈ ਲਿੰਕ ਸਾਂਝਾ ਕਰ ਦਿੰਦੇ ਹੋ ਤਾਂ ਅਖੀਰ ਵਿੱਚ ਤੁਹਾਡੇ ਹੱਥ ਕੁੱਝ ਨਹੀਂ ਲਗਦਾ।

  ਉਧਰ, ਜਦੋਂ ਕੰਪਨੀ ਨੂੰ ਇਸ ਲਿੰਕ ਬਾਰੇ ਪਤਾ ਲੱਗਿਆ ਤਾਂ ਅਮੂਲ ਨੇ ਖੁਦ ਇਸ ਲਿੰਕ ਵਿੱਚ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਸਾਵਧਾਨ ਰਹਿਣ ਲਈ ਕਿਹਾ, ''ਅਮੂਲ ਵੱਲੋਂ ਜਨਹਿਤ ਵਿੱਚ ਜਾਰੀ'' ਕੰਪਨੀ ਨੇ ਸੰਦੇਸ਼ ਲਿਖਿਆ,'' ਇਹ ਜਾਣਕਾਰੀ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ 'ਤੇ ਇੱਕ ਸਪੈਮ ਲਿੰਕ ਨਾਲ ਇੱਕ ਜਾਅਲੀ ਸੰਦੇਸ਼ ਸਾਂਝਾ ਕੀਤਾ ਜਾ ਰਿਹਾ ਹੈ। ਤੁਹਾਨੂੰ ਅਪੀਲ ਹੈ ਕਿ ਇਸ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਤੋਂ ਬਚੋ।
  Published by:Krishan Sharma
  First published: