• Home
  • »
  • News
  • »
  • lifestyle
  • »
  • LIFE STYLE EAT THIS DESSERT WHILE FASTING DURING NARATI VERY EASY WAY TO MAKE SABUDANA VADA KS

ਨਰਾਤਿਆਂ ਦੌਰਾਨ ਵਰਤ 'ਚ ਖਾਓ ਇਹ ਮਿਠਾਈ, ਬਹੁਤ ਆਸਾਨ ਹੈ ਸਾਬੂਦਾਣਾ ਵੜਾ ਬਣਾਉਣ ਦਾ ਢੰਗ

ਅੱਜ ਤੁਹਾਨੂੰ ਇੱਕ ਅਜਿਹੇ ਵਿਅੰਜਨ ਬਾਰੇ ਦੱਸਾਂਗੇ ਜੋ ਖਾਣ ਵਿੱਚ ਤਾਂ ਸਵਾਦਿਸ਼ਟ ਹੋਵੇਗਾ ਹੀ ਪਰ ਨਾਲ ਹੀ ਤੁਹਾਡੇ ਵਰਤ (Varat) ਵਾਲੇ ਦਿਨਾਂ ਦੀ ਰੁਟੀਨ ਵਿੱਚ ਇੱਕ ਬਦਲਾਅ ਵੀ ਲਿਆਏਗਾ। ਅਸੀਂ ਤੁਹਾਨੂੰ ਦੱਸਾਂਗੇ ਸਾਬੂਦਾਣਾ ਵੜਾ ਦੀ ਰੈਸੇਪੀ ਬਾਰੇ। ਇਸ ਨੂੰ ਬਣਾਉਣ ਵਿੱਚ ਸਮਾਂ ਵੀ ਘੱਟ ਲੱਗਦਾ ਹੈ ਤੇ ਇਹ ਖਾਣ ਵਿੱਚ ਜ਼ਾਇਕੇਦਾਰ ਹੁੰਦਾ ਹੈ।

  • Share this:
    Navaratri Foods: ਸਾਡੇ ਦੇਸ਼ ਵਿੱਚ ਤਿਉਹਾਰਾਂ 'ਤੇ ਵਰਤ ਰੱਖਣ ਦੀ ਪ੍ਰਾਚੀਨ ਪਰੰਪਰਾ ਰਹੀ ਹੈ। ਨਵਰਾਤਰੀ ਦੇ ਨੌਂ ਦਿਨਾਂ ਦੇ ਦੌਰਾਨ, ਲੋਕ ਵਰਤ ਰੱਖਦੇ ਹਨ। ਇਸ ਦੌਰਾਨ ਸਿਰਫ਼ ਫਲਾਹਾਰੀ ਭੋਜਨ (Fruits) ਕੀਤਾ ਜਾਂਦਾ ਹੈ। ਹੁਣ ਲਗਾਤਾਰ 9 ਦਿਨ ਇੱਕ ਤਰ੍ਹਾਂ ਦਾ ਫਲਾਹਾਰੀ ਭੋਜਨ ਤੁਹਾਨੂੰ ਬੋਰ ਕਰ ਸਕਦਾ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਇੱਕ ਅਜਿਹੇ ਵਿਅੰਜਨ ਬਾਰੇ ਦੱਸਾਂਗੇ ਜੋ ਖਾਣ ਵਿੱਚ ਤਾਂ ਸਵਾਦਿਸ਼ਟ ਹੋਵੇਗਾ ਹੀ ਪਰ ਨਾਲ ਹੀ ਤੁਹਾਡੇ ਵਰਤ (Varat) ਵਾਲੇ ਦਿਨਾਂ ਦੀ ਰੁਟੀਨ ਵਿੱਚ ਇੱਕ ਬਦਲਾਅ ਵੀ ਲਿਆਏਗਾ। ਅਸੀਂ ਤੁਹਾਨੂੰ ਦੱਸਾਂਗੇ ਸਾਬੂਦਾਣਾ ਵੜਾ ਦੀ ਰੈਸੇਪੀ ਬਾਰੇ। ਇਸ ਨੂੰ ਬਣਾਉਣ ਵਿੱਚ ਸਮਾਂ ਵੀ ਘੱਟ ਲੱਗਦਾ ਹੈ ਤੇ ਇਹ ਖਾਣ ਵਿੱਚ ਜ਼ਾਇਕੇਦਾਰ ਹੁੰਦਾ ਹੈ।

    ਸਾਬੂਦਾਣਾ ਵੜਾ ਲਈ ਇਸ ਸਮੱਗਰੀ ਦੀ ਲੋੜ ਹੋਵੇਗੀ

    ਸਾਬੂਦਾਣਾ - 1 ਕੱਪ
    ਮੂੰਗਫਲੀ (ਕੁੱਟੀ ਹੋਈ)- 1/2 ਕੱਪ
    ਉੱਬਲੇ ਹੋਏ ਆਲੂ (ਮੈਸ਼ ਕੀਤੇ ਹੋਏ) - 2
    ਲਾਲ ਮਿਰਚ ਪਾਊਡਰ- 2 ਚੂੰਡੀ
    ਸੇਂਧਾ ਨਮਕ- 3 ਚੂੰਡੀ
    ਨਿੰਬੂ ਦਾ ਰਸ- 1/2 ਚਮਚ
    ਖੰਡ - 1/4 ਚਮਚ
    ਜ਼ੀਰਾ - 1/2 ਚਮਚ
    ਸੌਗੀ - 1/2 ਚਮਚ
    ਘਿਓ - 2 ਚਮਚ

    ਸਾਬੂਦਾਣਾ ਵੜਾ ਬਣਾਉਣ ਦੀ ਵਿਧੀ

    ਸਾਬੂਦਾਣਾ ਵੜਾ ਬਣਾਉਣ ਲਈ, ਪਹਿਲਾਂ ਇੱਕ ਭਾਂਡਾ ਲਓ ਤੇ ਉਸ ਵਿੱਚ ਪਾਣੀ ਪਾ ਕੇ ਸਾਬੂਦਾਨੇ ਨੂੰ ਗਲਣ ਦਿਓ। ਸਾਬੂਦਾਨੇ ਨੂੰ ਘੱਟੋ-ਘੱਟ 2 ਘੰਟਿਆਂ ਲਈ ਗਲਣ ਦਿਓ ਤਾਂ ਜੋ ਇਹ ਨਰਮ ਹੋ ਜਾਵੇ। ਜਦੋਂ ਸਾਬੂਦਾਨੇ ਕਾਫ਼ੀ ਨਰਮ ਹੋ ਜਾਵੇ ਤਾਂ ਭਾਂਡੇ ਵਿੱਚੋਂ ਵਾਧੂ ਪਾਣੀ ਸੁੱਟ ਦਿਓ ਅਤੇ ਸਾਬੂਦਾਨੇ ਨੂੰ ਇੱਕ ਵੱਖਰੇ ਭਾਂਡੇ ਵਿੱਚ ਰੱਖੋ। ਇਸ ਨੂੰ ਲਗਭਗ 2-3 ਘੰਟਿਆਂ ਲਈ ਇੰਝ ਹੀ ਰਹਿਣ ਦਿਓ। ਹੁਣ ਇੱਕ ਹੋਰ ਭਾਂਡਾ ਲਓ ਅਤੇ ਇਸ ਵਿੱਚ ਦੋ ਉੱਬਲੇ ਹੋਏ ਆਲੂ ਪਾਓ। ਇਨ੍ਹਾਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰੋ। ਇਸ ਦੌਰਾਨ, ਅੱਧੀ ਕੱਪ ਮੂੰਗਫਲੀ ਨੂੰ ਮੱਧਮ ਆਂਚ 'ਤੇ ਭੁੰਨੋ ਤੇ ਅਲੱਗ ਤੋਂ ਰੱਖ ਲਓ।

    ਹੁਣ ਇੱਕ ਛੋਟੀ ਕੜਾਹੀ ਲਓ ਤੇ ਇਸ ਵਿੱਚ ਇੱਕ ਚਮਚ ਤੇਲ ਪਾਓ ਅਤੇ ਇਸ ਨੂੰ ਮੱਧਮ ਆਂਚ ਉੱਤੇ ਗਰਮ ਕਰੋ। ਫਿਰ ਜ਼ੀਰਾ ਅਤੇ ਸੌਗੀ ਪਾ ਕੇ ਭੁੰਨੋ। ਕੁੱਝ ਸਕਿੰਟਾਂ ਲਈ ਤਲਨ ਤੋਂ ਬਾਅਦ, ਗੈਸ ਬੰਦ ਕਰ ਦਿਓ। ਹੁਣ ਇੱਕ ਵੱਡੇ ਕਟੋਰੇ ਵਿੱਚ ਸਾਬੂਦਾਨਾ, ਮੈਸ਼ ਕੀਤੇ ਹੋਏ ਆਲੂ ਅਤੇ ਚੰਗੀ ਤਰ੍ਹਾਂ ਕੁੱਟੀ ਹੋਈ ਮੂੰਗਫਲੀ ਨੂੰ ਮਿਲਾਓ। ਹੁਣ ਇਸ ਵਿੱਚ ਨਮਕ, ਨਿੰਬੂ ਦਾ ਰਸ ਅਤੇ ਖੰਡ ਮਿਲਾਓ। ਇਸ ਵਿੱਚ ਜ਼ੀਰਾ ਅਤੇ ਸੌਗੀ ਦਾ ਮਿਸ਼ਰਨ ਪਾਓ ਅਤੇ ਸਭ ਨੂੰ ਚੰਗੀ ਤਰ੍ਹਾਂ ਮਿਲਾਓ।

    ਸਾਬੂਦਾਨਾ ਵੜਾ ਦੇ ਮਿਸ਼ਰਨ ਨੂੰ ਬਰਾਬਰ ਹਿੱਸਿਆਂ ਵਿੱਚ ਵੰਡੋ ਅਤੇ ਫਿਰ ਹਥੇਲੀਆਂ ਉੱਤੇ ਥੋੜ੍ਹਾ ਜਿਹਾ ਤੇਲ ਲਗਾਓ। ਮਿਸ਼ਰਨ ਦਾ ਇੱਕ ਹਿੱਸਾ ਲਓ ਅਤੇ ਇਸ ਨੂੰ ਹਥੇਲੀਆਂ ਉੱਤੇ ਰੱਖੋ ਤੇ ਇਸ ਨੂੰ ਇੱਕ ਵੜੇ ਦੀ ਸ਼ਕਲ ਦਿਓ। ਇਸ ਦੌਰਾਨ, ਇੱਕ ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਇਸ ਵਿੱਚ ਤਿਆਰ ਵੜਾ ਤਲਨ ਲਈ ਪਾਓ। ਸਾਬੂਦਾਨਾ ਵੜਾ ਕਰੀਬ 10 ਮਿੰਟ ਤੱਕ ਫਰਾਈ ਕਰੋ। ਜਦੋਂ ਉਹ ਸੁਨਹਿਰੀ ਭੂਰੇ ਰੰਗ ਦੇ ਹੋ ਜਾਣ, ਤਾਂ ਅੱਗ ਦੀ ਆਂਚ ਨੂੰ ਘਟਾ ਦਿਓ। ਇਸ ਤਰ੍ਹਾਂ ਤੁਹਾਡੇ ਫਲਾਹਾਰੀ ਭੋਜਨ ਲਈ ਕਰਿਸਪੀ ਸਾਬੂਦਾਨਾ ਵੜਾ ਤਿਆਰ ਹੈ। ਤੁਸੀਂ ਇਸ ਨੂੰ ਚਟਣੀ ਦੇ ਨਾਲ ਖਾ ਸਕਦੇ ਹੋ।
    Published by:Krishan Sharma
    First published:
    Advertisement
    Advertisement