• Home
 • »
 • News
 • »
 • lifestyle
 • »
 • LIFE STYLE INDONESIA TO REDUCE PALM OIL EXPORTS TO INDIA EDIBLE OIL TO BE MORE EXPENSIVE KS

ਖਪਤਕਾਰਾਂ ਨੂੰ ਮੁੜ ਲੱਗੇਗਾ ਝਟਕਾ, ਵਧ ਸਕਦੀਆਂ ਹਨ ਰਿਫਾਈਂਡ ਤੇਲ ਦੀਆਂ ਕੀਮਤਾਂ

ਸਰਕਾਰ (Central Government) ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਮ ਤੇਲ ਦੀਆਂ ਕੀਮਤਾਂ (Oil Price) 'ਚ ਮਿਲੀ ਰਾਹਤ ਇਕ ਵਾਰ ਫਿਰ ਖਤਮ ਹੁੰਦੀ ਨਜ਼ਰ ਆ ਰਹੀ ਹੈ। ਆਉਣ ਵਾਲੇ ਸਮੇਂ 'ਚ ਰਸੋਈਆਂ (Kitchens) ਅਤੇ ਉਦਯੋਗਾਂ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਮ ਆਇਲ (Palm Oil) ਦੀ ਕੀਮਤ ਵਧ ਸਕਦੀ ਹੈ।

 • Share this:
  ਨਵੀਂ ਦਿੱਲੀ: ਸਰਕਾਰ (Central Government) ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਮ ਤੇਲ ਦੀਆਂ ਕੀਮਤਾਂ (Oil Price) 'ਚ ਮਿਲੀ ਰਾਹਤ ਇਕ ਵਾਰ ਫਿਰ ਖਤਮ ਹੁੰਦੀ ਨਜ਼ਰ ਆ ਰਹੀ ਹੈ। ਆਉਣ ਵਾਲੇ ਸਮੇਂ 'ਚ ਰਸੋਈਆਂ (Kitchens) ਅਤੇ ਉਦਯੋਗਾਂ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਮ ਆਇਲ (Palm Oil) ਦੀ ਕੀਮਤ ਵਧ ਸਕਦੀ ਹੈ।

  ਦਰਅਸਲ, ਭਾਰਤ ਨੂੰ ਪਾਮ ਆਇਲ ਦੇ ਸਭ ਤੋਂ ਵੱਡੇ ਨਿਰਯਾਤਕ ਇੰਡੋਨੇਸ਼ੀਆ ਨੇ ਆਪਣੀ ਸ਼ਿਪਮੈਂਟ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਦੇਸ਼ 'ਚ ਪਾਮ ਆਇਲ ਦੀ ਆਮਦ ਘੱਟ ਜਾਵੇਗੀ, ਜਿਸ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ ਅਤੇ ਖਪਤਕਾਰਾਂ 'ਤੇ ਪਵੇਗਾ। ਖਾਣ ਵਾਲੇ ਤੇਲ (Edible Oil) ਉਦਯੋਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਮਲੇਸ਼ੀਆ ਤੋਂ ਦਰਾਮਦ ਵਧਾ ਕੇ ਇੰਡੋਨੇਸ਼ੀਆ ਤੋਂ ਘੱਟ ਸਪਲਾਈ ਦੀ ਭਰਪਾਈ ਕਰਨਾ ਚਾਹੁੰਦੇ ਹਾਂ, ਪਰ ਸਮੱਸਿਆ ਇਹ ਹੈ ਕਿ ਉਥੋਂ ਇੰਨਾ ਪਾਮ ਆਇਲ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਇੰਡੋਨੇਸ਼ੀਆ ਨੇ ਘਰੇਲੂ ਬਿੱਲ ਰਾਹੀਂ ਆਪਣੇ ਪਾਮ ਤੇਲ ਦੇ ਨਿਰਯਾਤ ਨੂੰ ਘਟਾਉਣ ਦੀ ਗੱਲ ਕੀਤੀ ਹੈ, ਤਾਂ ਜੋ ਉੱਥੇ ਘਰੇਲੂ ਕੀਮਤਾਂ ਨੂੰ ਹੇਠਾਂ ਲਿਆਂਦਾ ਜਾ ਸਕੇ।

  60 ਫੀਸਦੀ ਇੰਡੋਨੇਸ਼ੀਆ ਤੋਂ ਦਰਾਮਦ ਕਰਦਾ ਹੈ
  ਭਾਰਤ ਆਪਣਾ 60 ਫੀਸਦੀ ਪਾਮ ਆਇਲ ਇੰਡੋਨੇਸ਼ੀਆ ਤੋਂ ਦਰਾਮਦ ਕਰਦਾ ਹੈ। ਇਹੀ ਕਾਰਨ ਹੈ ਕਿ ਇੰਡੋਨੇਸ਼ੀਆ ਤੋਂ ਘੱਟ ਤੇਲ ਆਉਣ ਦਾ ਸਿੱਧਾ ਅਸਰ ਭਾਰਤੀ ਘਰੇਲੂ ਬਾਜ਼ਾਰ ਅਤੇ ਖਪਤਕਾਰਾਂ 'ਤੇ ਪਵੇਗਾ। ਭਾਰਤ ਹਰ ਸਾਲ ਖਾਣ ਵਾਲੇ ਤੇਲ ਦੀ ਕੁੱਲ ਲੋੜ ਦਾ ਦੋ ਤਿਹਾਈ ਹਿੱਸਾ ਦਰਾਮਦ ਕਰਦਾ ਹੈ, ਜੋ ਕਿ ਲਗਭਗ 15 ਮਿਲੀਅਨ ਟਨ ਹੈ। ਮਲੇਸ਼ੀਆ ਇੰਡੋਨੇਸ਼ੀਆ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ, ਜੋ ਭਾਰਤ ਦੇ ਪਾਮ ਤੇਲ ਦੀ ਖਪਤ ਦਾ 40 ਪ੍ਰਤੀਸ਼ਤ ਨਿਰਯਾਤ ਕਰਦਾ ਹੈ।

  ਭਾਰਤ ਇਸ ਰਣਨੀਤੀ ਨੂੰ ਅਪਣਾਏਗਾ
  ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਖਪਤਕਾਰਾਂ ਨੂੰ ਰਾਹਤ ਦੇਣ ਲਈ ਦਰਾਮਦ ਦੀ ਰਣਨੀਤੀ ਬਦਲੀ ਜਾਵੇਗੀ। ਅਸੀਂ ਪਾਮ ਤੇਲ ਦੀ ਬਜਾਏ ਸੋਇਆਬੀਨ, ਸੂਰਜਮੁਖੀ ਵਰਗੇ ਤੇਲ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਾਂਗੇ। ਅਮਰੀਕਾ ਸੋਇਆ ਤੇਲ ਦਾ ਪ੍ਰਮੁੱਖ ਨਿਰਯਾਤਕ ਹੈ।

  ਪਾਮ ਆਇਲ ਦੀ ਦਰਾਮਦ 50 ਸਾਲਾਂ ਬਾਅਦ ਘੱਟ ਜਾਵੇਗੀ
  ਖਾਣ ਵਾਲੇ ਤੇਲ ਉਦਯੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸੋਇਆਬੀਨ ਅਤੇ ਸੂਰਜਮੁਖੀ ਦੇ ਮੁਕਾਬਲੇ ਪਾਮ ਤੇਲ ਦੀ ਦਰਾਮਦ 50 ਸਾਲਾਂ ਬਾਅਦ ਘੱਟ ਜਾਵੇਗੀ। ਫਰਵਰੀ ਵਿਚ ਪਾਮ ਆਇਲ ਦੀ ਕੁੱਲ ਦਰਾਮਦ 5 ਲੱਖ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸੂਰਜਮੁਖੀ ਅਤੇ ਸੋਇਆਬੀਨ ਦੀ ਦਰਾਮਦ 6 ਲੱਖ ਟਨ ਤੱਕ ਪਹੁੰਚ ਜਾਵੇਗੀ।

  ਸਰ੍ਹੋਂ ਦੇ ਤੇਲ ਦੀ ਕੀਮਤ ਘਟੇਗੀ
  ਇਸ ਦੌਰਾਨ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ ਕਿ ਬਿਜਾਈ ਰਕਬਾ ਵਧਣ ਕਾਰਨ ਰਿਕਾਰਡ 120 ਲੱਖ ਟਨ ਸਰ੍ਹੋਂ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਇਸ ਕਾਰਨ ਘਰੇਲੂ ਬਾਜ਼ਾਰ 'ਚ ਸਰ੍ਹੋਂ ਦੇ ਤੇਲ ਦੀ ਕੀਮਤ ਪੂਰੀ ਤਰ੍ਹਾਂ ਹੇਠਾਂ ਆਉਣ ਦੀ ਉਮੀਦ ਹੈ। 2021 ਵਿੱਚ ਸਰ੍ਹੋਂ ਦੇ ਤੇਲ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਸੀ। ਸਾਲ 2020-21 ਵਿੱਚ ਲਗਭਗ 87 ਲੱਖ ਟਨ ਸਰ੍ਹੋਂ ਦਾ ਉਤਪਾਦਨ ਹੋਇਆ ਸੀ। ਇਸ ਸਾਲ ਸਰ੍ਹੋਂ ਦਾ ਰਕਬਾ 90.5 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ 61.5 ਲੱਖ ਹੈਕਟੇਅਰ ਸੀ।
  Published by:Krishan Sharma
  First published: