• Home
  • »
  • News
  • »
  • lifestyle
  • »
  • LIFE STYLE INFLATION HITS 150 IN CHENNAI AND 100 TOMATOES IN MANY PARTS OF THE COUNTRY KS

ਮਹਿੰਗਾਈ ਦੀ ਮਾਰ: ਚੇਨਈ 'ਚ 150 ਤਾਂ ਦੇਸ਼ ਦੇ ਕਈ ਹਿੱਸਿਆਂ 'ਚ ਟਮਾਟਰ 100 ਤੋਂ ਪਾਰ

ਚੇਨਈ ਵਿੱਚ ਟਮਾਟਰ ਸਭ ਤੋਂ ਮਹਿੰਗਾ 160 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਿਆ ਹੈ। ਇਥੇ ਸਬ਼ਜ਼ੀ ਮੰਡੀ ਵਿੱਚ ਪਿਛਲੇ 15 ਦਿਨਾਂ ਦੌਰਾਨ ਸਭ ਤੋਂ ਘੱਟ ਟਮਾਟਰ ਦੀ ਆਮਦ ਹੋਈ ਹੈ। ਜਦਕਿ ਆਨਲਾਈਨ ਮੋਬਾਈਲ ਗਰਾਸਰੀ ਐਪਸ 'ਤੇ ਟਮਾਟਰ ਦੀ ਕੀਮਤ 120 ਰੁਪਏ ਤੱਕ ਵੇਖੀ ਜਾ ਸਕਦੀ ਹੈ।

  • Share this:
    ਨਵੀਂ ਦਿੱਲੀ: ਮਹਿੰਗਾਈ ਦਾ ਅਸਰ ਦੇਸ਼ ਭਰ ਵਿੱਚ ਹਰ ਵਰਗ ਅਤੇ ਹਰ ਚੀਜ਼ 'ਤੇ ਹੋ ਰਿਹਾ ਹੈ। ਹੁਣ ਸਬਜ਼ੀਆਂ ਵੀ ਇਸ ਦੇ ਪ੍ਰਭਾਵ ਹੇਠ ਤੁਲ ਰਹੀਆਂ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਦੀਆਂ ਦੌਰਾਨ 20 ਰੁਪਏ ਮਿਲਣ ਵਾਲਾ ਟਮਾਟਰ ਦੇਸ਼ ਦੇ ਕਈ ਹਿੱਸਿਆਂ ਵਿੱਚ 100 ਰੁਪਏ ਤੋਂ ਪਾਰ ਪੁੱਜ ਗਿਆ ਹੈ। ਇਸ ਦਾ ਕਾਰਨ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਆਏ ਹੜ੍ਹਾਂ ਕਾਰਨ ਖਰਾਬ ਹੋਈ ਫਸਲ ਨੂੰ ਵੀ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਘੱਟ ਪੈਦਾਵਾਰ ਅਤੇ ਵੱਧ ਲਾਗਤ ਨਾਲ ਵਧ ਟਰਾਂਸਪੋਰਟ ਦੀਆਂ ਕੀਮਤਾਂ ਕਾਰਨ ਟਮਾਟਰ ਅੱਖਾਂ ਵਿਖਾ ਰਿਹਾ ਹੈ।

    ਸਬਜ਼ੀਆਂ ਦੇ ਵੱਡੇ ਥੋਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਹ ਸਭ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਹੈ, ਜਿਸ ਕਾਰਨ ਹੀ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ।

    ਪੰਜਾਬ ਵਿੱਚ ਇਸ ਸਮੇਂ ਟਮਾਟਰ ਦੀ ਕੀਮਤ 60 ਰੁਪਏ ਤੋਂ 100 ਰੁਪਏ ਦੇ ਵਿਚਕਾਰ ਚੱਲ ਰਹੀ ਹੈ, ਪਿਆਜ 50 ਰੁਪਏ ਦੇ ਨੇੜੇ, ਗੋਭੀ 60 ਰੁਪਏ ਦੇ ਨੇੜੇ, ਅਦਰਕ 100 ਰੁਪਏ ਦੀ ਕੀਮਤ ਨਾਲ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹੋਰ ਸਬਜ਼ੀਆਂ ਵੀ ਹੇਠਾਂ ਨਹੀਂ ਆਈਆਂ ਹਨ।

    ਜੇਕਰ ਗੱਲ ਕੀਤੀ ਜਾਵੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਤਾਂ ਇਥੇ ਟਮਾਟਰ 70 ਤੋਂ 100 ਰੁਪਏ ਦੇ ਵਿਚਕਾਰ ਚੱਲ ਰਿਹਾ ਹੈ। ਇਸੇ ਤਰ੍ਹਾਂ ਬੰਗਲੌਰ ਵਿੱਚ ਪਿਆਜ ਦੀ ਕੀਮਤ 60 ਰੁਪਏ ਕਿੱਲੋ, ਜਦਕਿ ਟਮਾਟਰ 100 ਰੁਪਏ ਤੋਂ ਵੱਧ ਵਿਕ ਰਿਹਾ ਹੈ। ਮੁੰਬਈ ’ਚ ਪਿਆਜ਼ 60 ਰੁਪਏ ਕਿੱਲੋ ਹੈ ਤਾਂ ਟਮਾਟਰ 80 ਰੁਪਏ ਪ੍ਰਤੀ ਕਿੱਲੋ ਭਾਅ 'ਤੇ ਵੇਚਿਆ ਜਾ ਰਿਹਾ ਹੈ।

    ਉਧਰ, ਚੇਨਈ ਵਿੱਚ ਟਮਾਟਰ ਸਭ ਤੋਂ ਮਹਿੰਗਾ 160 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਿਆ ਹੈ। ਇਥੇ ਸਬ਼ਜ਼ੀ ਮੰਡੀ ਵਿੱਚ ਪਿਛਲੇ 15 ਦਿਨਾਂ ਦੌਰਾਨ ਸਭ ਤੋਂ ਘੱਟ ਟਮਾਟਰ ਦੀ ਆਮਦ ਹੋਈ ਹੈ। ਜਦਕਿ ਆਨਲਾਈਨ ਮੋਬਾਈਲ ਗਰਾਸਰੀ ਐਪਸ 'ਤੇ ਟਮਾਟਰ ਦੀ ਕੀਮਤ 120 ਰੁਪਏ ਤੱਕ ਵੇਖੀ ਜਾ ਸਕਦੀ ਹੈ।
    Published by:Krishan Sharma
    First published: