Home /News /lifestyle /

LPG Price: ਹੁਣ 634 ਰੁਪਏ ਵਿੱਚ ਮਿਲੇਗਾ LPG ਸਿਲੰਡਰ!, ਮਹਿੰਗਾਈ 'ਚ ਲੋਕਾਂ ਲਈ ਰਾਹਤ ਸਾਬਤ ਹੋਵੇਗਾ ਇਹ ਸਿਲੰਡਰ

LPG Price: ਹੁਣ 634 ਰੁਪਏ ਵਿੱਚ ਮਿਲੇਗਾ LPG ਸਿਲੰਡਰ!, ਮਹਿੰਗਾਈ 'ਚ ਲੋਕਾਂ ਲਈ ਰਾਹਤ ਸਾਬਤ ਹੋਵੇਗਾ ਇਹ ਸਿਲੰਡਰ

ਤੁਸੀਂ ਸਿਰਫ 633.50 ਰੁਪਏ ਵਿੱਚ ਐਲਪੀਜੀ ਸਿਲੰਡਰ ਪ੍ਰਾਪਤ ਕਰ ਸਕਦੇ ਹੋ। ਦਰਅਸਲ ਅਸੀਂ ਉਸ ਸਿਲੰਡਰ ਬਾਰੇ ਦੱਸ ਰਹੇ ਹਾਂ, ਜਿਸ ਵਿੱਚ ਗੈਸ ਦਿਖਾਈ ਦਿੰਦੀ ਹੈ। ਇਹ ਸਿਲੰਡਰ 14.2 ਕਿੱਲੋ ਗੈਸ ਵਾਲੇ ਭਾਰੀ ਸਿਲੰਡਰ ਨਾਲੋਂ ਵੀ ਹਲਕਾ ਹੈ।

  • Share this:

ਮਹਿੰਗਾਈ (inflation) ਦਿਨ ਪ੍ਰਤੀਦਿਨ ਅਸਮਾਨ ਨੂੰ ਛੂਹ ਰਹੀ ਹੈ। ਐਸੇ ਸਮੇਂ ਵਿੱਚ ਕਿਸੇ ਵੀ ਚੀਜ਼ ਦੀ ਕੀਮਤ ਘੱਟ ਹੋਣਾ ਆਮ ਆਦਮੀ (AAM AADMY) ਦੇ ਜੀਵਨ ਵਿੱਚ ਖੁਸ਼ੀਆਂ ਲਿਆ ਸਕਦਾ ਹੈ। ਹਰ ਆਮ ਆਦਮੀ ਐਲਪੀਜੀ ਸਿਲੰਡਰ (LPG Cylinder) ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਅਜਿਹੀ ਸਥਿਤੀ ਵਿੱਚ ਅਸੀਂ ਦੱਸ ਰਹੇ ਹਾਂ ਕਿ ਤੁਸੀਂ ਇੱਕ ਸਸਤਾ ਐਲਪੀਜੀ ਸਿਲੰਡਰ (Cheap LPG Cylinder) ਕਿਵੇਂ ਪ੍ਰਾਪਤ ਕਰ ਸਕਦੇ ਹੋ।

4 ਅਕਤੂਬਰ 2021 ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ (Domestic gas cylinder) ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸਦੇ ਬਾਅਦ ਵੀ ਤੁਸੀਂ ਸਿਰਫ 633.50 ਰੁਪਏ ਵਿੱਚ ਐਲਪੀਜੀ ਸਿਲੰਡਰ ਪ੍ਰਾਪਤ ਕਰ ਸਕਦੇ ਹੋ। ਦਰਅਸਲ ਅਸੀਂ ਉਸ ਸਿਲੰਡਰ ਬਾਰੇ ਦੱਸ ਰਹੇ ਹਾਂ, ਜਿਸ ਵਿੱਚ ਗੈਸ ਦਿਖਾਈ ਦਿੰਦੀ ਹੈ। ਇਹ ਸਿਲੰਡਰ 14.2 ਕਿੱਲੋ ਗੈਸ ਵਾਲੇ ਭਾਰੀ ਸਿਲੰਡਰ ਨਾਲੋਂ ਵੀ ਹਲਕਾ ਹੈ।

ਘੱਟ ਕੀਮਤ 'ਤੇ ਗੈਸ ਸਿਲੰਡਰ ਕਿਵੇਂ ਪ੍ਰਾਪਤ ਕਰੀਏ

ਇਸ ਵੇਲੇ ਦਿੱਲੀ ਵਿੱਚ 14.2 ਕਿੱਲੋ ਦਾ ਐਲਪੀਜੀ ਸਿਲੰਡਰ 899.50 ਰੁਪਏ ਵਿੱਚ ਉਪਲਬਧ ਹੈ। ਇਸਦੇ ਉਲਟ ਹੁਣ ਤੁਸੀਂ ਕੰਪੋਜ਼ਿਟ ਐਲਪੀਜੀ ਸਿਲੰਡਰ (Composite LPG cylinder) ਸਿਰਫ਼ 633.50 ਰੁਪਏ ਵਿੱਚ ਭਰਵਾ ਸਕਦੇ ਹੋ। ਇਸ ਨਾਲ ਹੀ 5 ਕਿੱਲੋ ਗੈਸ ਦੇ ਨਾਲ LPG ਕੰਪੋਜ਼ਿਟ ਸਿਲੰਡਰ ਲਈ ਤੁਹਾਨੂੰ ਸਿਰਫ 502 ਰੁਪਏ ਖਰਚਣੇ ਪੈਣਗੇ, ਜਦਕਿ 10 ਕਿੱਲੋਗ੍ਰਾਮ ਦਾ ਐਲਪੀਜੀ ਕੰਪੋਜ਼ਿਟ ਐਲਪੀਜੀ ਸਿਲੰਡਰ ਭਰਨ ਲਈ ਤੁਹਾਨੂੰ 633.50 ਰੁਪਏ ਦੇਣੇ ਪੈਣਗੇ। ਇਹ ਸਪੱਸ਼ਟ ਹੈ ਕਿ ਇਸ ਸਿਲੰਡਰ ਵਿੱਚ 4 ਕਿੱਲੋ ਐਲਪੀਜੀ ਆਮ ਸਿਲੰਡਰ ਨਾਲੋਂ ਘੱਟ ਹੁੰਦੀ ਹੈ। ਇਸ ਲਈ ਇਸ ਦੀਆਂ ਕੀਮਤਾਂ ਵੀ ਘੱਟ ਹਨ।

28 ਸ਼ਹਿਰਾਂ ਵਿੱਚ ਉਪਲਬਧ ਹੈ ਸਹੂਲਤ

ਕੰਪੋਜ਼ਿਟ ਸਿਲੰਡਰ ਆਇਰਨ ਸਿਲੰਡਰ (Iron Cylinder) ਨਾਲੋਂ 7 ਕਿੱਲੋ ਹਲਕਾ ਹੁੰਦਾ ਹੈ। ਇਸ ਐਲਪੀਜੀ ਸਿਲੰਡਰ ਦੀਆਂ ਤਿੰਨ ਪਰਤਾਂ ਹਨ। ਖਾਲੀ ਸਿਲੰਡਰ, ਜੋ ਵਰਤਮਾਨ ਵਿੱਚ ਵਰਤਿਆ ਜਾ ਰਿਹਾ ਹੈ, ਦਾ ਭਾਰ 17 ਕਿੱਲੋ ਹੈ। ਗੈਸ ਭਰਨ 'ਤੇ ਇਸਦਾ ਭਾਰ 31 ਕਿੱਲੋ ਤੋਂ ਥੋੜ੍ਹਾ ਜ਼ਿਆਦਾ ਹੁੰਦਾ ਹੈ। ਹੁਣ ਗਾਹਕਾਂ ਨੂੰ 10 ਕਿੱਲੋ ਦੇ ਕੰਪੋਜ਼ਿਟ ਸਿਲੰਡਰ ਵਿੱਚ ਸਿਰਫ 10 ਕਿੱਲੋ ਗੈਸ ਮਿਲੇਗੀ। ਪਹਿਲੇ ਪੜਾਅ ਵਿੱਚ ਇਹ ਕੰਪੋਜ਼ਿਟ ਸਿਲੰਡਰ ਦਿੱਲੀ, ਬਨਾਰਸ, ਪ੍ਰਯਾਗਰਾਜ, ਫਰੀਦਾਬਾਦ, ਗੁਰੂਗ੍ਰਾਮ, ਜੈਪੁਰ, ਹੈਦਰਾਬਾਦ, ਜਲੰਧਰ, ਜਮਸ਼ੇਦਪੁਰ, ਪਟਨਾ, ਮੈਸੂਰ, ਲੁਧਿਆਣਾ, ਰਾਏਪੁਰ, ਰਾਂਚੀ, ਅਹਿਮਦਾਬਾਦ ਸਮੇਤ 28 ਸ਼ਹਿਰਾਂ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।

Published by:Krishan Sharma
First published:

Tags: Central government, CNG, Diesel price hike, Inflation, LPG cylinders, Modi government