ਨਵੀਂ ਦਿੱਲੀ: ਕੇਂਦਰ ਵੱਲੋਂ ਇੱਕ ਨਵੀਂ ਯੋਜਨਾ ਜਾਰੀ ਕੀਤੀ ਗਈ ਹੈ, ਜਿਸ ਤਹਿਤ ਡਾਕਟਰਾਂ ਵਿੱਚ ਬੇਰੁਜ਼ਗਾਰਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਉਣ 'ਤੇ ਇੱਕ ਸਾਲ ਲਈ ਮੁਫ਼ਤ ਬੀਮਾ ਮਿਲੇਗਾ। ਯੋਜਨਾ ਤਹਿਤ ਇੰਡੀਆ ਪੇਮੈਂਟ ਬੈਂਕ 'ਚ ਮੋਬਾਈਲ ਤੋਂ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ ਕਿਸੇ ਵੀ ਡਾਕਟਰ ਤੋਂ ਸੰਚਾਲਿਤ ਕੀਤਾ ਜਾ ਸਕਦਾ ਹੈ।
ਇਹ ਸਹੂਲਤ ਲੋਕਾਂ ਨੂੰ ਡਾਕਘਰਾਂ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਮੋਦੀ ਸਰਕਾਰ ਵੱਲੋਂ ਇਹ ਯੋਜਨਾ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਲੋਕਾਂ ਵਾਂਗ ਇੰਟਰਨੈਟ ਦੀ ਸਹੂਲਤ ਦੇਣ ਲਈ ਲੈ ਕੇ ਆਈ ਹੈ।
ਜ਼ਿਕਰਯੋਗ ਹੈ ਕਿ ਡਾਕਟਰਾਂ ਵਿੱਚ 73 ਤੋਂ ਵੱਧ ਤਰ੍ਹਾਂ ਦੀਆਂ ਸਹੂਲਤਾਂ ਹਨ। ਆਧਾਰ ਕਾਰਡ ਵਿੱਚ ਅਪਡੇਟ ਤੋਂ ਲੈ ਕੇ ਨਵੇਂ ਵੀ ਬਣਾਏ ਜਾਂਦੇ ਹਨ। ਹੁਣ ਡਾਕਟਰਾਂ ਵਿੱਚ ਬੇਰੁਜ਼ਗਾਰ ਕਿਰਤੀਆਂ ਲਈ ਵੀ ਰਜਿਸ੍ਰਟੇਸ਼ਨ ਦੀ ਸਹੂਲਤ ਵੀ ਮਿਲੇਗੀ।
ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਰਜਿਸ੍ਰਟੇਸ਼ਨ ਲਈ ਕੋਈ ਫੀਸ ਨਹੀਂ ਹੈ ਅਤੇ ਰਜਿਸਟ੍ਰੇਸ਼ਨ ਹੁੰਦਿਆਂ ਹੀ ਸਾਲ ਲਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਮੁਫ਼ਤ ਵਿੱਚ ਮਿਲੇਗਾ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਿਰਤੀਆਂ ਨੂੰ ਡਾਕਘਰ ਵੱਲੋਂ ਵਿਸ਼ੇਸ਼ ਪਛਾਣ ਨੰਬਰ (UAN) ਵੀ ਮੁਹੱਈਆ ਕਰਵਾਇਆ ਜਾਵੇਗਾ।
ਰਜਿਸਟ੍ਰੇਸ਼ਨ ਲਈ ਬੇਰੁਜ਼ਗਾਰਾਂ ਨੂੰ ਆਧਾਰ ਕਾਰਡ ਲਿਆਉਣਾ ਹੋਵੇਗਾ। ਉਮੀਦਵਾਰਾਂ ਦੀ ਉਮਰ 16 ਸਾਲ ਤੋਂ 59 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਬੀਮੇ ਤੋਂ ਇਲਾਵਾ ਇਹ ਸਹੂਲਤ ਰੁਜ਼ਗਾਰ ਵੀ ਮੁਹੱਈਆ ਕਰਵਾਏਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Central government, Health insurance, Insurance, Insurance Policy, Life style, Modi government, Narendra modi, Post office, Registration, Unemployment