ਜੇਕਰ ਤੁਹਾਨੂੰ ਵੀ ਵਟਸਐਪ 'ਤੇ ਕੋਈ ਅਜਿਹਾ ਸੰਦੇਸ਼ ਅਉਂਦਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੇ ਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਹਰ ਮਹੀਨੇ 3500 ਰੁਪਏ ਦੇ ਰਹੀ ਹੈ ਤਾਂ ਚੌਕੰਨੇ ਹੋ ਜਾਓ।
ਕਿਉਂਕਿ ਇਹ ਫਰਜ਼ੀ ਖ਼ਬਰ ਹੈ। ਸ਼ਾਇਦ ਇਸ ਖ਼ਬਰ ਰਾਹੀਂ ਕੋਈ ਤੁਹਾਡੇ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਹ ਵਟਸਐਪ ਸੰਦੇਸ਼ ਤੇਜ਼ੀ ਨਾਲ ਲਗਾਤਾਰ ਵਾਇਰਲ ਹੋ ਰਿਹਾ, ਜਿਸ ਤੋਂ ਬਾਅਦ PIBFactCheck ਦੀ ਟੀਮ ਨੇ ਟਵੀਟ ਕਰਕੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਵਾਇਰਲ ਸੰਦਸ਼ ਵਿੱਚ 3500 ਰੁਪਏ ਮਿਲਣ ਦੀ ਗੱਲ ਅਸਲ 'ਚ, ਮਹਾਂਮਾਰੀ ਦੌਰਾਨ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦੇ ਮੱਦੇਨਜ਼ਰ ਕੀਤੀ ਗਈ ਹੈ। ਪਰ ਇਸ ਦੌਰਾਨ ਇਸ ਵਾਇਰਲ ਸੰਦੇਸ਼ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਭਾਰਤ ਸਰਕਾਰ 'ਪ੍ਰਧਾਨ ਮੰਤਰੀ ਭੱਤਾ ਯੋਜਨਾ' ਤਹਿਤ ਸਾਰੇ ਬੇਰੁਜ਼ਗਾਰਾਂ ਨੂੰ ਹਰ ਮਹੀਨੇ 3500 ਰੁਪਏ ਦੇ ਰਹੀ ਹੈ।
वायरल मैसेज में दावा किया गया है कि भारत सरकार 'प्रधानमत्री बेरोजगार भत्ता योजना' के तहत सभी बेरोजगारों को ₹3500 प्रति माह दे रही है#PIBFactCheck
▶️ भारत सरकार द्वारा ऐसी कोई योजना नहीं चलाई जा रही है
▶️ किसी भी संदिग्ध लिंक पर क्लिक ना करें यह धोखाधड़ी का प्रयास हो सकता है pic.twitter.com/qwusnjkQF4
— PIB Fact Check (@PIBFactCheck) October 16, 2021
ਇਸ ਫਰਜ਼ੀ ਵਟਸਐਪ ਸੰਦੇਸ਼ ਵਿੱਚ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਬੇਰੁਜ਼ਗਾਰ ਭੱਤਾ ਯੋਜਨਾ 2021 ਲਈ ਪਹਿਲਾਂ ਰਜਿਸਟ੍ਰੇ਼ਸ਼ਨ ਹੋ ਰਹੀ ਹੈ। ਇਸ ਯੋਜਨਾ ਤਹਿਤ ਸਾਰੇ ਨੌਜਵਾਨਾਂ ਬੇਰੁਜ਼ਗਾਰਾਂ ਨੂੰ 3500 ਰੁਪਏ ਹਰ ਮਹੀਨੇ ਮਿਲੇਗਾ। ਪਹਿਲਾਂ ਰਜਿਸਟ੍ਰੇਸ਼ਨ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਫਾਰਮ ਭਰੋ।
PIB FactCheck ਨੇ ਖੋਲ੍ਹੀ ਪੋਲ
ਉਧਰ, PIBFactCheck ਟੀਮ ਨੇ ਟਵਿੱਟਰ ਰਾਹੀਂ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਲਿਖਿਆ ਕਿ, ''ਪ੍ਰਧਾਨ ਮੰਤਰੀ ਬੇਰੁਜ਼ਗਾਰ ਭੱਤਾ ਯੋਜਨਾ' ਤਿਹਿਤ ਭਾਰਤ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਹ ਮਹੀਨੇ 3500 ਰੁਪਏ ਦੇ ਰਚਹੀ ਹੈ, ਕੀਤਾ ਗਿਆ ਦਾਅਵਾ ਅਤੇ ਇਹ ਸੰਦੇਸ਼ ਫਰਜ਼ੀ ਹਨ। ਭਾਰਤ ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਚਲਾਈ ਜਾ ਰਹੀ ਹੈ। ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰੋ, ਇਹ ਠੱਗੀ ਦੀ ਕੋਸ਼ਿਸ਼ ਹੋ ਸਕਦੀ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਫੈਲਾਇਆ ਜਾ ਰਿਹਾ ਬੇਰੁਜ਼ਗਾਰੀ ਭੱਤੇ ਦਾ ਇਹ ਸੰਦੇਸ਼ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਤਰ੍ਹਾਂ ਸਾਂਝੇ ਕੀਤੇ ਜਾਣ ਵਾਲੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Central government, Crime, Cyber crime, Fake news, Life style, Modi government, Narendra modi, ONLINE FRAUD, Unemployment