• Home
  • »
  • News
  • »
  • lifestyle
  • »
  • LIFE STYLE PARENTING TIPS DONT MAKE THESE 5 MISTAKES IN PARENTING CAN FUTURE CHILDRENS FUTURE GH KS

Parenting Tips: ਪਾਲਣ ਪੋਸ਼ਣ 'ਚ ਨਾ ਕਰੋ ਇਹ 5 ਗਲਤੀਆਂ, ਬੱਚਿਆਂ ਦਾ ਭਵਿੱਖ ਕਰ ਸਕਦੀਆਂ ਹਨ ਧੁੰਦਲਾਂ

ਬੱਚੇ ਅਕਸਰ ਮਾਪਿਆਂ ਤੋਂ ਕੁਝ ਨਾ ਕੁਝ ਮੰਗਦੇ ਰਹਿੰਦੇ ਹਨ ਅਤੇ ਮਾਪੇ ਹਰ ਮੰਗ ਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦੇ ਹਨ। ਹਾਲਾਂਕਿ, ਖੋਜ ਦਰਸਾਉਂਦੀ ਹੈ ਕਿ ਬੱਚਿਆਂ ਦੀ ਹਰ ਮਨਮਾਨੀ ਨੂੰ ਪੂਰਾ ਕਰਨਾ ਉਨ੍ਹਾਂ ਦੀ ਮਾਨਸਿਕ ਯੋਗਤਾ ਨੂੰ ਪ੍ਰਭਾਵਤ ਕਰਦਾ ਹੈ ਤੇ ਉਹ ਸਵੈ-ਅਨੁਸ਼ਾਸਨ ਸਿੱਖਣ ਦੇ ਯੋਗ ਨਹੀਂ ਹੁੰਦੇ।

  • Share this:
Good Parenting Tips: ਕਈ ਵਾਰੀ ਮਾਂ-ਪਿਓ (Parents) ਆਪਣਾ ਗੁੱਸਾ ਆਪਣੇ ਬੱਚਿਆਂ 'ਤੇ ਕੱਢ ਦਿੰਦੇ ਹਨ, ਜਿਸ ਦਾ ਬੱਚਿਆਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਮਾਹਿਰਾਂ ਅਨੁਸਾਰ ਮਾਪਿਆਂ ਦੀਆਂ ਕੁਝ ਆਦਤਾਂ ਬੱਚਿਆਂ ਦੀ ਜ਼ਿੰਦਗੀ (Children Life) ਨੂੰ ਹਮੇਸ਼ਾ ਲਈ ਖਰਾਬ ਕਰ ਸਕਦੀਆਂ ਹਨ। ਦੂਜੇ ਪਾਸੇ ਮਾਨਸਿਕ ਤੌਰ 'ਤੇ ਮਜ਼ਬੂਤ ​​ਬੱਚੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੁੰਦੇ ਹਨ ਅਤੇ ਜੀਵਨ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ। ਮਾਹਰਾਂ ਅਨੁਸਾਰ ਮਾਂ-ਪਿਓ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਇਹ 5 ਗਲਤੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ।

ਬੱਚਿਆਂ ਨੂੰ ਹਮੇਸ਼ਾ ਅਸਫਲਤਾ ਤੋਂ ਬਚਾਉਣ ਦਾ ਯਤਨ
ਬੱਚਿਆਂ ਨੂੰ ਚੁਣੌਤੀਆਂ ਨਾਲ ਜੂਝਦੇ ਵੇਖਣਾ ਮਾਪਿਆਂ ਲਈ ਇੱਕ ਮੁਸ਼ਕਲ ਕੰਮ ਹੁੰਦਾ ਹੈ। ਮਾਪੇ ਅਕਸਰ ਬੱਚਿਆਂ ਨੂੰ ਅਸਫਲਤਾ ਤੋਂ ਬਚਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ, ਜੋ ਕਿ ਗਲਤ ਹੈ। ਉਦਾਹਰਣ ਲਈ ਜੇ ਬੱਚਾ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ ਤੇ ਤੁਸੀਂ ਉਸ ਦਾ ਸਾਰਾ ਹੋਮਵਰਕ ਕਰ ਦਿੰਦੇ ਹੋ, ਤਾਂ ਉਸ ਨੂੰ ਕਦੇ ਵੀ ਉਸ ਦੀਆਂ ਕਮੀਆਂ ਦਾ ਪਤਾ ਨਹੀਂ ਲੱਗੇਗਾ। ਜਦੋਂ ਬੱਚੇ ਨੂੰ ਸਕੂਲ ਵਿੱਚ ਖੁਦ ਪ੍ਰੀਖਿਆ ਦੇਣੀ ਪੈਂਦੀ ਹੈ, ਤਾਂ ਤੁਸੀਂ ਉੱਥੇ ਜਾ ਕੇ ਉਸਦੀ ਮਦਦ ਨਹੀਂ ਕਰ ਸਕਦੇ। ਅਸਫਲਤਾ ਵੀ ਸਫਲਤਾ ਦਾ ਇੱਕ ਹਿੱਸਾ ਹੈ ਅਤੇ ਬੱਚੇ ਨੂੰ ਇਹ ਸਮਝਣ ਦਿਓ।

ਬੱਚਿਆਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨਾ
ਬੱਚੇ ਅਕਸਰ ਮਾਪਿਆਂ ਤੋਂ ਕੁਝ ਨਾ ਕੁਝ ਮੰਗਦੇ ਰਹਿੰਦੇ ਹਨ ਅਤੇ ਮਾਪੇ ਹਰ ਮੰਗ ਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦੇ ਹਨ। ਹਾਲਾਂਕਿ, ਖੋਜ ਦਰਸਾਉਂਦੀ ਹੈ ਕਿ ਬੱਚਿਆਂ ਦੀ ਹਰ ਮਨਮਾਨੀ ਨੂੰ ਪੂਰਾ ਕਰਨਾ ਉਨ੍ਹਾਂ ਦੀ ਮਾਨਸਿਕ ਯੋਗਤਾ ਨੂੰ ਪ੍ਰਭਾਵਤ ਕਰਦਾ ਹੈ ਤੇ ਉਹ ਸਵੈ-ਅਨੁਸ਼ਾਸਨ ਸਿੱਖਣ ਦੇ ਯੋਗ ਨਹੀਂ ਹੁੰਦੇ। ਬੱਚੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਜੋ ਵੀ ਚਾਹੁੰਦੇ ਹਨ ਉਹ ਪ੍ਰਾਪਤ ਕਰਨਗੇ। ਛੋਟੇ ਨਿਯਮਾਂ ਰਾਹੀਂ ਬੱਚਿਆਂ ਵਿੱਚ ਅਨੁਸ਼ਾਸਨ ਦੀ ਆਦਤ ਪੈਦਾ ਕਰੋ। ਜਿਵੇਂ ਟੀਵੀ ਦੇਖਣ ਤੋਂ ਪਹਿਲਾਂ ਹੋਮਵਰਕ ਪੂਰਾ ਕਰਨਾ, ਕਿਤੇ ਜਾਣ ਤੋਂ ਪਹਿਲਾਂ ਆਪਣਾ ਸਾਰਾ ਸਮਾਨ ਪੈਕ ਕਰਨਾ, ਅਜਿਹੀਆਂ ਆਦਤਾਂ ਆਪਣੇ ਬੱਚਿਆਂ ਵਿੱਚ ਪਾਓ।

ਬੱਚੇ ਦੀਆਂ ਭਾਵਨਾਵਾਂ ਨੂੰ ਦਬਾਉਣਾ
ਬੱਚੇ ਦੀਆਂ ਭਾਵਨਾਵਾਂ ਨੂੰ ਕਦੇ ਵੀ ਦਬਾਇਆ ਨਹੀਂ ਜਾਣਾ ਚਾਹੀਦਾ। ਬੱਚੇ ਨੂੰ ਗੱਲ ਕਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਿਓ। ਚਿਕਿਤਸਕਾਂ ਅਨੁਸਾਰ, ਜਦੋਂ ਮਾਪੇ, ਬੱਚਿਆਂ ਨੂੰ ਕਹਿੰਦੇ ਹਨ ਕਿ 'ਇਸ ਚੀਜ਼' 'ਤੇ ਬਹੁਤ ਜ਼ਿਆਦਾ ਨਾ ਰੋਵੋ ਜਾਂ ਇਹ ਕੋਈ ਵੱਡੀ ਗੱਲ ਨਹੀਂ, ਤਾਂ ਉਹ ਇੱਕ ਤਰੀਕੇ ਨਾਲ ਇਹ ਸੰਦੇਸ਼ ਦਿੰਦੇ ਹਨ ਕਿ ਭਾਵਨਾਵਾਂ ਪ੍ਰਗਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਉਨ੍ਹਾਂ ਨੂੰ ਦਬਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਬਜਾਏ ਬੱਚੇ ਨੂੰ ਪੁੱਛੋ ਕਿ ਉਹ ਇਸ ਸਮੇਂ ਕੀ ਮਹਿਸੂਸ ਕਰ ਰਿਹਾ ਹੈ ਤੇ ਕੀ ਦੱਸਣਾ ਚਾਹੁੰਦਾ ਹੈ ਤਾਂ ਜੋ ਉਹ ਬਿਹਤਰ ਮਹਿਸੂਸ ਕਰ ਸਕੇ।

ਬੱਚਿਆਂ ਨੂੰ ਹਮੇਸ਼ਾ ਆਰਾਮਦਾਇਕ ਮਹਿਸੂਸ ਕਰੋ
ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਬੱਚਿਆਂ ਨੂੰ ਅਸੁਵਿਧਾਜਨਕ ਲੱਗ ਸਕਦੀਆਂ ਹਨ। ਜਿਵੇਂ ਕਿ ਨਵਾਂ ਕੰਮ ਕਰਨਾ, ਕੁਝ ਨਵਾਂ ਖਾਣਾ, ਨਵੇਂ ਦੋਸਤ ਬਣਾਉਣਾ, ਨਵੀਂ ਖੇਡ ਖੇਡਣਾ ਜਾਂ ਨਵੇਂ ਸਕੂਲ ਜਾਣਾ। ਤੁਹਾਨੂੰ ਹਮੇਸ਼ਾ ਬੱਚੇ ਦੀ ਸੁਰੱਖਿਆ ਢਾਲ ਬਣਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨਾਲ ਉਨ੍ਹਾਂ ਦੀ ਮਾਨਸਿਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਬੱਚਿਆਂ ਨੂੰ ਨਵੀਆਂ ਚੀਜ਼ਾਂ ਆਪਣੇ-ਆਪ ਅਜ਼ਮਾਉਣ ਦੀ ਆਗਿਆ ਦਿਓ। ਉਨ੍ਹਾਂ ਨੂੰ ਸ਼ੁਰੂ ਵਿੱਚ ਉਸ ਚੀਜ਼ ਵਿੱਚ ਮੁਸ਼ਕਲ ਆ ਸਕਦੀ ਹੈ ਪਰ ਹੌਲੀ-ਹੌਲੀ ਉਹ ਇਸ ਵਿੱਚ ਆਰਾਮਦਾਇਕ ਮਹਿਸੂਸ ਕਰਨਾ ਸ਼ੁਰੂ ਕਰ ਦੇਣਗੇ।

ਹਰ ਚੀਜ਼ ਨੂੰ ਸੰਪੂਰਨ ਤੌਰ 'ਤੇ ਕਰਨ ਉਮੀਦ
ਇਹ ਹਰੇਕ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਹਰ ਚੀਜ਼ ਨੂੰ ਸੰਪੂਰਨ ਤਰੀਕੇ ਨਾਲ ਕਰੇ। ਮਾਹਰਾਂ ਅਨੁਸਾਰ, ਮਾਪਿਆਂ ਦੀਆਂ ਇਹ ਆਦਤਾਂ ਬੱਚਿਆਂ ਵਿੱਚ ਸਵੈ-ਮਾਣ ਅਤੇ ਸਵੈ-ਵਿਸ਼ਵਾਸ ਦੀ ਘਾਟ ਦਾ ਕਾਰਨ ਬਣਦੀਆਂ ਹਨ। ਬੱਚਿਆਂ ਨੂੰ ਸੰਪੂਰਨ ਦੀ ਪਰਿਭਾਸ਼ਾ ਸਮਝਾਓ ਅਤੇ ਜੇ ਉਹ ਉਸ ਹੱਦ ਤਕ ਸਫਲ ਨਹੀਂ ਹੋ ਜਾਂਦਾ, ਤਾਂ ਉਸਨੂੰ ਸਮਝਾਓ ਕਿ ਉਸ ਦੀ ਕਮੀ ਕਿੱਥੇ ਸੀ ਅਤੇ ਅਗਲੀ ਵਾਰ ਉਸ ਨੂੰ ਉਸ ਅਨੁਸਾਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
Published by:Krishan Sharma
First published: