• Home
  • »
  • News
  • »
  • lifestyle
  • »
  • LIFE STYLE SLEEP IS NECESSARY PROPER SLEEP KEEPS THE BODY ALERT LEARN A FEW THINGS ABOUT YOUR SLEEP GH KS

Sleep is necessary: ਸਹੀ ਨੀਂਦ ਹੀ ਸਰੀਰ ਨੂੰ ਰੱਖਦੀ ਹੈ ਚੁਸਤ, ਜਾਣੋ ਆਪਣੀ ਨੀਂਦ ਬਾਰੇ ਕੁੱਝ ਗੱਲਾਂ

  • Share this:
ਨੀਂਦ (Sleep) ਸਾਡੇ ਸਰੀਰ ਦੀ ਥਕਾਵਟ ਉਤਾਰਨ ਅਤੇ ਸਰੀਰ ਦੇ ਅੰਦਰ ਸੈਲਾਂ ਦੀ ਟੁੱਟ-ਭੱਜ ਦੀ ਮੁਰੰਮਤ ਕਰਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਸਹੀ ਨੀਂਦ ਲਵਾਂਗੇ ਤਾਂ ਹੀ ਸਾਡਾ ਸਰੀਰ ਚੁਸਤ-ਫੁਰਤ ਰਹਿ ਸਕਦਾ ਹੈ। ਸਹੀ ਨੀਂਦ ਨਾ ਲੈਣ ਕਾਰਨ ਕਈ ਬਿਮਾਰੀਆਂ ਵੀ ਹੋ ਸਕਦੀਆਂ ਹਨ, ਇਸ ਲਈ ਤੁਹਾਨੂੰ ਉਮਰ ਮੁਤਾਬਕ ਕਿੰਨੀ ਨੀਂਦ ਲੈਣੀ ਚਾਹੀਦੀ ਹੈ, ਜਾਣੋ..

  • ਸਿਹਤ ਮਾਹਰਾਂ ਦੇ ਅਨੁਸਾਰ, 4 ਤੋਂ 11 ਮਹੀਨਿਆਂ ਦੇ ਬੱਚਿਆਂ ਨੂੰ 12 ਤੋਂ 15 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਪਰ ਉਨ੍ਹਾਂ ਲਈ ਘੱਟੋ ਘੱਟ 10 ਘੰਟੇ ਦੀ ਨੀਂਦ ਵੀ ਕਾਫ਼ੀ ਹੈ।

  • ਡਾਕਟਰ 6 ਤੋਂ 13 ਸਾਲ ਦੇ ਬੱਚਿਆਂ ਲਈ 9 ਤੋਂ 11 ਘੰਟੇ ਦੀ ਨੀਂਦ ਦੀ ਸਿਫਾਰਸ਼ ਕਰਦੇ ਹਨ। ਉਨ੍ਹਾਂ ਲਈ 7 ਘੰਟੇ ਤੋਂ ਘੱਟ ਅਤੇ 11 ਘੰਟਿਆਂ ਤੋਂ ਜ਼ਿਆਦਾ ਸੌਣਾ ਸਹੀ ਨਹੀਂ ਮੰਨਿਆ ਜਾਂਦਾ।

  • ਡਾਕਟਰਾਂ ਦੇ ਅਨੁਸਾਰ, ਕਿਸ਼ੋਰ ਅਵਸਥਾ ਵਿੱਚ ਭਾਵ 14 ਤੋਂ 17 ਸਾਲ ਦੀ ਉਮਰ ਵਿੱਚ, ਬੱਚਿਆਂ ਨੂੰ 8 ਤੋਂ 10 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਪਰ ਉਨ੍ਹਾਂ ਲਈ 7 ਤੋਂ 11 ਘੰਟੇ ਦੀ ਨੀਂਦ ਵੀ ਕਾਫ਼ੀ ਹੈ।

  • ਸਿਹਤ ਮਾਹਿਰਾਂ ਅਨੁਸਾਰ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ 10 ਤੋਂ 13 ਘੰਟੇ ਦੀ ਨੀਂਦ ਜ਼ਰੂਰੀ ਮੰਨੀ ਜਾਂਦੀ ਹੈ। ਇਸ ਉਮਰ ਸਮੂਹ ਦੇ ਬੱਚਿਆਂ ਨੂੰ 8 ਘੰਟਿਆਂ ਤੋਂ ਘੱਟ ਅਤੇ 14 ਘੰਟਿਆਂ ਤੋਂ ਵੱਧ ਨੀਂਦ ਨਹੀਂ ਲੈਣੀ ਚਾਹੀਦੀ।

  • 18 ਤੋਂ ਵੱਧ ਉਮਰ ਦੇ ਬਾਲਗਾਂ ਲਈ 7 ਤੋਂ 9 ਘੰਟੇ ਦੀ ਨੀਂਦ ਜ਼ਰੂਰੀ ਮੰਨੀ ਜਾਂਦੀ ਹੈ। ਪਰ 6 ਘੰਟੇ ਤੋਂ ਘੱਟ ਅਤੇ 11 ਘੰਟੇ ਤੋਂ ਜ਼ਿਆਦਾ ਸੌਣਾ ਉਨ੍ਹਾਂ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਹੀ ਮਾਪਦੰਡ 26 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਰੱਖਿਆ ਗਿਆ ਹੈ।

  • 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 7 ਤੋਂ 8 ਘੰਟੇ ਦੀ ਨੀਂਦ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੂੰ 5 ਘੰਟਿਆਂ ਤੋਂ ਘੱਟ ਅਤੇ 9 ਘੰਟਿਆਂ ਤੋਂ ਵੱਧ ਨਹੀਂ ਸੌਣਾ ਚਾਹੀਦਾ।

  • ਡਾਕਟਰਾਂ ਅਨੁਸਾਰ, ਇੱਕ ਨਵਜੰਮੇ ਬੱਚੇ ਨੂੰ ਸਭ ਤੋਂ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ। ਇੱਕ ਨਵਜੰਮੇ ਬੱਚੇ ਨੂੰ ਇੱਕ ਦਿਨ ਵਿੱਚ 14 ਤੋਂ 17 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਹਾਲਾਂਕਿ, 19 ਘੰਟਿਆਂ ਤੋਂ ਵੱਧ ਨਾ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ।

Published by:Krishan Sharma
First published: