Home /News /lifestyle /

ਭੁੱਖੇ ਕਾਂ ਨੇ ਇਸ ਤਰ੍ਹਾਂ ਬੁਝਾਈ ਆਪਣੀ ਭੁੱਖ, ਕਾਂ ਦੇ ਚਲਾਕ ਦਿਮਾਗ ਦੀ ਵੀਡੀਓ ਵਾਇਰਲ

ਭੁੱਖੇ ਕਾਂ ਨੇ ਇਸ ਤਰ੍ਹਾਂ ਬੁਝਾਈ ਆਪਣੀ ਭੁੱਖ, ਕਾਂ ਦੇ ਚਲਾਕ ਦਿਮਾਗ ਦੀ ਵੀਡੀਓ ਵਾਇਰਲ

  • Share this:
ਤੁਸੀ ਛੋਟੇ ਹੁੰਦੇ ਆਪਣੀ ਪਿਆਸੇ ਕਾਂ ਦੀ ਕਹਾਣੀ ਤਾਂ ਜ਼ਰੂਰ ਪੜ੍ਹੀ ਹੋਵੇਗੀ, ਜੋ ਕਿ ਆਪਣੇ ਦਿਮਾਗ ਨਾਲ ਘੜੇ ਵਿੱਚੋਂ ਪਾਣੀ ਨੂੰ ਰੋੜਿਆਂ ਨਾਲ ਉਪਰ ਲੈ ਕੇ ਆਉਂਦਾ ਹੈ ਅਤੇ ਆਪਣੀ ਪਿਆਸ ਬੁਝਾਉਂਦਾ ਹੈ। ਤੁਹਾਨੂੰ ਕਹਾਣੀ ਤੋਂ ਇਹ ਪ੍ਰੇਰਣਾ ਵੀ ਮਿਲਦੀ ਹੈ ਕਿ ਸਬਰ ਅਤੇ ਮਿਹਨਤ ਨਾਲ ਕੀਤਾ ਕੰਮ ਕਦੇ ਵੀ ਅਜਾਈਂ ਨਹੀਂ ਜਾਂਦਾ ਅਤੇ ਉਸ ਦਾ ਫਲ ਜ਼ਰੂਰ ਮਿਲਦਾ ਹੈ। ਪਰ ਕੀ ਤੁਸੀ ਕਦੇ ਇਸ ਕਹਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਅਸਲੀਅਤ ਦੌਰਾਨ ਵੇਖਿਆ ਹੈ, ਜੇਕਰ ਨਹੀਂ ਤਾਂ ਤੁਸੀ ਇਥੇ ਇੱਕ ਵੀਡੀਓ ਵਿੱਚ ਵੇਖ ਸਕਦੇ ਹੋ:

ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਾਂ ਆਪਣਾ ਦਿਮਾਗ ਵਰਤਦੇ ਹੋਏ ਅਜਿਹਾ ਕਾਰਨਾਮਾ ਕਰ ਰਿਹਾ ਹੈ, ਜਿਸ ਨੂੰ ਕਰਨ ਲਈ ਸਬਰ ਅਤੇ ਮਿਹਨਤ ਕਰਨੀ ਪੈਂਦੀ ਹੈ। ਇਹ ਬਹੁਤ ਹੀ ਸ਼ਾਂਤ ਢੰਗ ਨਾਲ ਕੀਤਾ ਗਿਆ ਕੰਮ ਹੈ, ਜਿਸ ਨੇ ਕਾਂ ਦੀ ਬੁੱਧੀ ਦਾ ਲੋਹਾ ਮੰਨਵਾਇਆ ਹੈ।

ਟਵਿੱਟਰ 'ਤੇ ਇੱਕ ਪ੍ਰਵੀਨ ਅੰਗੁਸਾਮੀ ਨਾਂਅ ਦੇ ਵਿਅਕਤੀ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕਾਂ ਇੱਕ ਗਲਾਸ ਵਿੱਚ ਪਈ ਕੋਈ ਚੀਜ਼ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਕਾਮਯਾਬ ਨਹੀਂ ਹੋ ਰਿਹਾ ਸੀ। ਇਸ ਦੌਰਾਨ ਉਸ ਨੇ ਇੱਕ ਡੱਕੇ ਨਾਲ ਗਲਾਸ ਵਿੱਚੋਂ ਉਹ ਚੀਜ਼ ਕੱਢ ਲਈ ਅਤੇ ਖਾ ਕੇ ਉਡਦਾ ਬਣਿਆ।



ਕਾਂ ਦੀ ਇਹ ਕਹਾਣੀ ਬਿਲਕੁਲ ਬਚਪਨ ਦੀ ਚਲਾਕ ਕਾਂ ਵਾਲੀ ਕਹਾਣੀ ਵਰਗੀ ਹੈ, ਜੋ ਤੁਸੀ ਆਪਣੇ ਅੱਖੀਂ ਵੇਖ ਰਹੇ ਹੋ। ਇੱਕ ਯੂਜ਼ਰ ਨੇ ਲਿਖਿਆ - ਇਸ ਕਾਂ ਦਾ IQ ਲੇਵੇਲ ਕੀ ਹੈ ਇਕ ਹੋਰ ਨੇ ਕਮੇਂਟ ਕਰਦੇ ਹੋਏ ਲਿਖਿਆ, ਲੋੜ ਕਾਢ ਦੀ ਮਾਂ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 21000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
Published by:Krishan Sharma
First published:

Tags: Facebook, Life style, Social media, Success story, Viral video

ਅਗਲੀ ਖਬਰ