• Home
  • »
  • News
  • »
  • lifestyle
  • »
  • LIFE STYLE TODAY IS THE LAST CHANCE TO LINK AADHAAR UAN LINK LIKE THIS ON THE AADHAAR UAN GH KS

Aadhaar-UAN ਲਿੰਕ ਕਰਨ ਦਾ ਅੱਜ ਹੈ ਆਖਰੀ ਮੌਕਾ, ਇਸ ਤਰ੍ਹਾਂ ਲਿੰਕ ਕਰੋ ਆਧਾਰ ਤੇ UAN

ਜੇਕਰ ਤੁਸੀਂ ਆਧਾਰ ਅਤੇ UAN ਨੂੰ ਲਿੰਕ ਨਹੀਂ ਕਰਦੇ ਹੋ, ਤਾਂ 1 ਦਸੰਬਰ, 2021 ਤੋਂ, ਕੰਪਨੀ ਆਪਣੇ ਕਰਮਚਾਰੀ ਦੇ EPF ਖਾਤੇ ਵਿੱਚ ਆਪਣਾ ਮਹੀਨਾਵਾਰ ਯੋਗਦਾਨ ਨਹੀਂ ਪਾ ਸਕੇਗੀ। ਇਸ ਨਾਲ ਹੀ ਕਰਮਚਾਰੀ ਨੂੰ ਆਪਣਾ PF ਕਢਵਾਉਣਾ ਵੀ ਮੁਸ਼ਕਿਲ ਹੋ ਜਾਵੇਗਾ।

  • Share this:
ਜੇਕਰ ਤੁਹਾਡਾ ਆਧਾਰ (Adaar) ਨੰਬਰ ਅਤੇ ਯੂਨੀਵਰਸਲ (UAN) ਖਾਤਾ ਨੰਬਰ ਯਾਨੀ PF ਖਾਤੇ ਨਾਲ ਮਿਲਣ ਵਾਲਾ UAN ਅਜੇ ਤੱਕ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਅੱਜ ਆਖਰੀ ਮੌਕਾ ਹੈ। ਜੇਕਰ ਤੁਸੀਂ 30 ਨਵੰਬਰ 2021 ਤੱਕ ਆਪਣੇ UAN ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕਰਦੇ ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਆਧਾਰ ਅਤੇ UAN ਨੂੰ ਲਿੰਕ ਨਹੀਂ ਕਰਦੇ ਹੋ, ਤਾਂ 1 ਦਸੰਬਰ, 2021 ਤੋਂ, ਕੰਪਨੀ ਆਪਣੇ ਕਰਮਚਾਰੀ ਦੇ EPF ਖਾਤੇ ਵਿੱਚ ਆਪਣਾ ਮਹੀਨਾਵਾਰ ਯੋਗਦਾਨ ਨਹੀਂ ਪਾ ਸਕੇਗੀ। ਇਸ ਨਾਲ ਹੀ ਕਰਮਚਾਰੀ ਨੂੰ ਆਪਣਾ PF ਕਢਵਾਉਣਾ ਵੀ ਮੁਸ਼ਕਿਲ ਹੋ ਜਾਵੇਗਾ।

EPFO ਦੀ ਵੈੱਬਸਾਈਟ ਨਾਲ ਲਿੰਕ ਕਰਨ ਦਾ ਤਰੀਕਾ :

  • ਸਭ ਤੋਂ ਪਹਿਲਾਂ EPFO ​​ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

  • ਇਸ ਲਈ https://unifiedportal-mem.epfindia.gov.in/memberinterface/ 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ ਆਪਣਾ UAN ਤੇ ਪਾਸਵਰਡ ਪਾ ਕੇ ਲੌਗਇਨ ਕਰੋ।

  • ਫਿਰ ਮੈਨੇਜ ਸੈਕਸ਼ਨ ਵਿੱਚ ਕੇਵਾਈਸੀ ਵਿਕਲਪ 'ਤੇ ਕਲਿੱਕ ਕਰੋ।

  • ਹੁਣ ਆਧਾਰ ਨੂੰ EPF ਖਾਤੇ ਨਾਲ ਲਿੰਕ ਕਰਨ ਲਈ ਕਈ ਦਸਤਾਵੇਜ਼ ਨਜ਼ਰ ਆਉਣਗੇ।

  • ਹੁਣ ਆਧਾਰ ਵਿਕਲਪ ਦੀ ਚੋਣ ਕਰੋ ਅਤੇ ਆਧਾਰ ਕਾਰਡ 'ਤੇ ਆਪਣਾ ਆਧਾਰ ਨੰਬਰ ਅਤੇ ਆਪਣਾ ਨਾਮ ਟਾਈਪ ਕਰ ਕੇ ਸਰਵਿਸ 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ ਦਿੱਤੀ ਗਈ ਜਾਣਕਾਰੀ ਸੇਵ ਹੋ ਜਾਵੇਗੀ ਅਤੇ ਤੁਹਾਡਾ ਆਧਾਰ UIDAI ਦੇ ਡੇਟਾ ਨਾਲ ਵੈਰੀਫਾਈ ਕੀਤਾ ਜਾਵੇਗਾ।

  • ਜੇਕਰ ਤੁਹਾਡੇ ਕੇਵਾਈਸੀ ਦਸਤਾਵੇਜ਼ ਸਹੀ ਹਨ ਤਾਂ ਤੁਹਾਡਾ ਆਧਾਰ ਤੁਹਾਡੇ EPF ਖਾਤੇ ਨਾਲ ਲਿੰਕ ਕੀਤਾ ਜਾਵੇਗਾ।

  • ਇਸਤੋਂ ਇਲਾਵਾ, ਗਾਹਕ EPFO ​​ਦਫਤਰ ਆਫਲਾਈਨ ਜਾ ਕੇ ਸਿੱਧੇ UAN ਨਾਲ ਆਧਾਰ ਲਿੰਕ ਕਰ ਸਕਦੇ ਹਨ।


ਉਮੰਗ ਐਪ ਤੋਂ ਲਿੰਕ ਕਰਨ ਦਾ ਤਰੀਕਾ :

  • Google Play Store ਜਾਂ Apple iOS ਰਾਹੀਂ UMANG ਐਪ ਨੂੰ ਡਾਊਨਲੋਡ ਕਰੋ।

  • EPFO ਲਿੰਕ 'ਤੇ ਕਲਿੱਕ ਕਰੋ।

  • 'EKYC ਸੇਵਾਵਾਂ' 'ਤੇ ਟੈਪ ਕਰੋ।

  • 'ਆਧਾਰ ਸੀਡਿੰਗ' ਵਿਕਲਪ ਦੀ ਚੋਣ ਕਰੋ ਅਤੇ ਆਪਣਾ UAN ਤਿਆਰ ਰੱਖੋ।

  • UAN ਨੰਬਰ ਦਰਜ ਕਰੋ ਅਤੇ OTP ਤੁਹਾਡੇ ਫ਼ੋਨ ਨੰਬਰ 'ਤੇ ਭੇਜਿਆ ਜਾਵੇਗਾ।

  • ਇਸ ਤੋਂ ਬਾਅਦ ਸਾਰੇ ਵੇਰਵੇ ਦਰਜ ਕਰੋ।

  • ਤੁਹਾਡਾ ਆਧਾਰ ਤੁਹਾਡੇ UAN ਨੰਬਰ ਨਾਲ ਲਿੰਕ ਹੋ ਜਾਵੇਗਾ।

Published by:Krishan Sharma
First published: